ਟੀ.ਐਸ. ਵਨ ਫਾਰਮ ‘ਤੇ ਰਜਿਸਟਰੀਆਂ ਖੁਲਵਾ ਕੇ ਹਰਪਾਲ ਜੁਨੇਜਾ ਨੇ ਲੱਖਾਂ ਪਟਿਆਲਵੀਆਂ ਨੂੰ ਦਿਵਾਈ ਰਾਹਤ
ਪਟਿਆਲਾ ਸ਼ਹਿਰ ਦੇ ਲੋਕਾਂ ਦੀ ਚਿਰਾਂ ਤੋਂ ਸੀ ਮੰਗ
ਪਟਿਆਲਾ (ਮਧੂਸਾਰ ਬਿਊਰੋ)
ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਟੀ.ਐਸ. ਵਨ ਫਾਰਮਾਂ ‘ਤੇ ਰਜਿਸਟਰੀ ਖੁਲਵਾ ਕੇ ਲੱਖਾਂ ਸ਼ਹਿਰੀਆਂ ਨੂੰ ਵੱਡੀ ਰਾਹਤ ਦਿਵਾਈ ਹੈ। ਪਟਿਆਲਵੀਆਂ ਦੇ ਲਈ ਇਹ ਵੱਡੀ ਰਾਹਤ ਕਹੀ ਜਾ ਸਕਦੀ ਹੈ।
ਹਰਪਾਲ ਜੁਨੇਜਾ ਅੱਜ ਯੂਥ ਵਿੰਗ ਦੀਆਂ ਵੱਖ ਵੱਖ ਇਕਾਈਆਂ ਦੇ ਸਮੁੱਚੇ ਪ੍ਰਧਾਨਾਂ ਦੇ ਨਾਲ ਇਸ ਮੁੱਦੇ ਦੇ ਸਬੰਧ ਵਿਚ ਪਹਿਲਾਂ ਡਿਪਟੀ ਕਮਿਸ਼ਨਰ ਸੀ੍ਰ ਰਾਮਵੀਰ ਸਿੰਘ ਨੂੰ ਮਿਲੇ, ਜਿਥੇ ਸ਼ਹਿਰ ਦੀ ਸਮੁੱਚੀ ਸਥਿਤੀ ਬਾਰੇ ਵਿਸਥਾਰ ਨਾਲ ਦੱਸਿਆ। ਸਾਰੀ ਸਥਿਤੀ ਸਮਝਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਤਹਿਸੀਲਦਾਰ ਹਰਸਿਮਰਨ ਸਿੰਘ ਨਾਲ ਇਸ ਸਬੰਧੀ ਡਿਸਕਸ਼ਨ ਕੀਤੀ। ਇਸ ਤੋਂ ਹਰਪਾਲ ਜੁਨੇਜਾ ਆਪਣੇ ਵਫਦ ਨਾਲ ਤਹਿਸੀਲਦਾਰ ਹਰਸਿਮਰਨ ਸਿੰਘ ਨੂੰ ਮਿਲੇ ਅਤੇ ਉਹਨਾਂ ਨੂੰ ਲਿਖਤ ਵਿਚ ਸ਼ਹਿਰ ਨਿਵਾਸੀਆਂ ਨੂੰ ਆ ਰਹੀ ਇਸ ਸਮੱਸਿਆ ਸਬੰਧੀ ਦੱਸਿਆ। ਲੰਬੀ ਗੱਲਬਾਤ ਤੋਂ ਬਾਅਦ ਆਖਰ ਟੀ.ਐਸ. ਵਨ ‘ਤੇ ਰਜਿਸਟਰੀਆਂ ਖੋਲ ਦਿੱਤੀਆਂ ਗਈਆਂ। ਤਹਿਸੀਲਦਾਰ ਪਟਿਆਲਾ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਜੁਨੇਜਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸ਼ਹਿਰ ਦੇ ਲੋਕਾਂ ਨਾਲ ਜਿਹੜਾ ਵੀ ਵਾਅਦਾ ਕੀਤਾ, ਉਸ ਨੂੰ ਪੂਰਾ ਕਰ ਦਿੱਤਾ ਹੈ। ਇਹ ਪਟਿਆਲਾ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਸੀ, ਜਿਸ ਨਾਲ ਸ਼ਹਿਰ ਦੇ ਲੱਖਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਬੀੜਾ ਚੁੱਕਿਆ ਅਤੇ ਆਖਰ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਅਤੇ ਤਹਿਸੀਲਦਾਰ ਹਰਸਿਮਰਨ ਸਿੰਘ ਵੱਲੋਂ ਨਿਭਾਈ ਗਈ ਸਾਕਾਰਤਮਕ ਭੂਮਿਕਾ ਦੇ ਚਲਦੇ ਅੱਜ ਟੀ.ਐਸ. ਵਨ ਫਾਰਮਾ ‘ਤੇ ਰਜਿਸਟਰੀਆਂ ਖੋਲ ਦਿੱਤੀਆਂ ਗਈਆਂ ਹਨ।

