ਪਟਿਆਲਾ

ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਨਵੇਂ ਡੀਨ ਵਜੋਂ ਕਾਰਜਭਾਰ ਸੰਭਾਲਿਆ

ਪਟਿਆਲਾ 5 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪ੍ਰੋ. ਪੁਸਪਿੰਦਰ ਸਿੰਘ ਗਿੱਲ ਵੱਲੋਂ ਅੱਜ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਜੋਂ ਆਪਣਾ ਕਾਰਜਭਾਰ ਸੰਭਾਲ਼ ਲਿਆ ਗਿਆ ਹੈ।ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਿਲੇ ਸਮਰਥਨ ਅਤੇ ਮੁਬਾਰਕਵਾਦ ਦੇ ਸੁਨੇਹਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸੀ ਹੈ ਕਿ ਸਾਰੇ ਅਧਿਆਪਕ ਅਤੇ ਕਰਮਚਾਰੀ ਵਰਗ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲਿਆ ਹੈ। ਆਪਣਾ ਅਹੁਦਾ ਸੰਭਾਲਣ ਮੌਕੇ ਉਤਸਾਹਜਨਕ ਪ੍ਰਤੀਕਿ੍ਰਆ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਯੂਨੀਵਰਸਿਟੀ ਦੀ ਤਰੱਕੀ ਨੂੰ ਯਕੀਨੀ ਬਣਾਉਣਾ ਅਤੇ ਵਿਦਿਆਰਥੀਆਂ ਦੀ ਸਿੱਖਿਆ ਲਈ ਸਰਵੋਤਮ ਮਾਹੌਲ ਸਿਰਜਣਾ ਹੈ।

ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਹਰ ਚੰਗੀ ਸੰਸਥਾ ਦੀ ਨੀਂਹ ਹੁੰਦੀ ਹੈ; ਪਰ ਇਹ ਸਭ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਇੱਕ ਅਜਿਹਾ ਵਾਤਾਵਰਣ ਤਿਆਰ ਕਰਦੇ ਹਾਂ ਜੋ ਨਵੇਂ ਵਿਚਾਰਾਂ ਅਤੇ ਖੋਜਾਂ ਦੇ ਵਿਕਾਸ ਨੂੰ ਉਤਸਾਹਿਤ ਕਰਦਾ ਹੋਵੇ। ਉਨ੍ਹਾ ਜੋਰ ਦੇ ਕੇ ਕਿਹਾ ਕਿ ਮੈਂ ਵਿਦਿਆਰਥੀਆਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਨਾ ਚਾਹੁੰਦਾ ਹਾਂ ਜਿੱਥੇ ਉਹ ਸਹੀ ਵਿਚਾਰਾਂ ਦੀ ਪੜਚੋਲ ਕਰ ਸਕਣ ਅਤੇ ਨੌਕਰੀਆਂ ਲਈ ਤਿਆਰ ਹੋ ਸਕਣ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚਲੇ ਵਿਦਿਅਕ ਅਦਾਰਿਆਂ ਦੇ ਨਾਲ ਨਾਲ ਰਾਸਟਰੀ ਅਤੇ ਅੰਤਰਰਾਸਟਰੀ ਤੌਰ ਤੇ ਪ੍ਰਾਪਤ ਕੀਤੇ ਅਨੁਭਵ ਨੇ ਉਨ੍ਹਾਂ ਲਈ ਵਖ ਵਖ ਭੂਗੋਲਿਕ ਥਾਵਾਂ ਸੰਬੰਧੀ ਵਿਲੱਖਣ ਜਰੂਰਤਾਂ ਨੂੰ ਪਛਾਣਨ ਹਿਤ ਸਹਾਇਤਾ ਕੀਤੀ ਹੈ ਅਤੇ ਨਤੀਜੇ ਵਜੋਂ ਯੂਨੀਵਰਸਿਟੀ ਨਾਲ ਸੰਬੰਧਤ ਐਫਲੀਏਟਿਡ ਕਾਲਜਾਂ ਅਤੇ ਬਾਹਰੀ ਕੈਂਪਸਿਜ ਨੂੰ ਢੁਕਵੇਂ ਸਰੋਤ ਮੁਹੱਈਆ ਕਰਵਾਉਣ ਅਤੇ ਇਨ੍ਹਾਂ ਦਾ ਹਰ ਪੱਖੋਂ ਧਿਆਨ ਰੱਖਣ ਹਿਤ ਕੰਮ ਕਰਨ ਵਿਚ ਅਜਿਹਾ ਅਨੁਭਵ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੂਰੀ ਦੁਨੀਆ ਤੋਂ ਵਿਦਿਆਰਥੀਆਂ ਨੂੰ ਆਪਣੇ ਵੱਲ ਆਕ੍ਰਸਿਤ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡੇ ਕੋਲ ਇੱਕ ਅੰਤਰਰਾਸਟਰੀ ਪੱਧਰ ਦੀ ਫੈਕਲਟੀ ਤੋਂ ਇਲਾਵਾ ਵਿਦਿਆਰਥੀਆਂ ਨੂੰ ਦੇਣ ਹਿਤ ਹੋਰ ਬਹੁਤ ਕੁੱਝ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਹੀ ਧਰਤੀ ਉਪਰ ਬਦਲ ਰਹੇ ਮਾਹੌਲ ਵਿਚ ਮੁਕਾਬਲਾ ਵਧਦਾ ਜਾ ਰਿਹਾ ਹੈ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਵਿੱਚ ਵਿਸਵਾਸ ਅਤੇ ਇੱਛਾ ਦੀ ਭਾਵਨਾ ਨੂੰ ਹੋਰ ਪ੍ਰੇਰਿਤ ਕਰਨ ਲਈ ਵਧੇਰੇ ਕੰਮ ਕਰਨ ਦੀ ਜਰੂਰਤ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਕਾਦਮਿਕ ਵਿਭਿੰਨਤਾ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਅੰਤਰ-ਅਨੁਸਾਸਨੀ ਸਾਂਝੇਦਾਰੀਆਂ ਨੂੰ ਉਤਸਾਹਤ ਕਰਨ ਦੀ ਬਹੁਤ ਜਰੂਰਤ ਹੈ ਤਾਂ ਜੋ ਸਾਰੀਆਂ ਧਿਰਾਂ ਨੂੰ ਲਾਭ ਪ੍ਰਾਪਤ ਹੋ ਸਕੇ ਅਤੇ ਸਮੂਹਿਕ ਵਿਕਾਸ ਦੀ ਸਹੂਲਤ ਪੈਦਾ ਹੋ ਸਕੇ।ਉਨ੍ਹਾਂ ਕਿਹਾ ਕਿ ਹੁਣ ਅਕਾਦਮਿਕ ਪਾਠਕ੍ਰਮ ਦੇ ਅਧਿਆਪਨ ਦੇ ਨਾਲ ਨਾਲ ਸਾਡੇ ਵਿਦਿਆਰਥੀਆਂ ਨੂੰ ਉਹ ਹੁਨਰ ਵੀ ਸਿਖਾਏ ਜਾਣੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਤਬਦੀਲੀ ਅਤੇ ਗੁੰਝਲਦਾਰ ਸਥਿਤੀਆਂ ਦੇ ਦਬਾਵਾਂ ਨਾਲ ਸਿੱਝਣ ਦੇ ਯੋਗ ਬਣਾ ਸਕਣਗੇ।

Leave a Reply

Your email address will not be published. Required fields are marked *