ਪੰਜਾਬਪਟਿਆਲਾ

ਸਰਕਾਰ ਖਿਲਾਫ਼ ਰੋਸ ਅਤੇ ਮਨਪ੍ਰੀਤ ਬਾਦਲ ਦਾ ਪੁਤਲਾ ਸਾੜਕੇ ਕੀਤਾ ਪਿੱਟ ਸਿਆਪਾ

ਪੇ-ਕਮਿਸ਼ਨ ਦੀਆਂ ਕਾਪੀਆਂ ਪਾੜਕੇ ਕੀਤਾ ਰੋਸ ਮੁਜ਼ਾਹਰਾ
ਪਟਿਆਲਾ 6 ਅਪ੍ਰੈਲ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਜਿਲਾ ਸਦਰ ਮੁਕਾਮਾ ਤੇ ਕੀਤੀਆਂ ਸਾਂਝੀਆਂ ਰੈਲੀਆਂ ਤੇ ਅਰਥੀ ਫੂਕ ਮੁਜ਼ਾਹਰਿਆਂ ਵਿੱਚ ਵੱਖ-ਵੱਖ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨਾਂ ਤੇ ਇੰਪਲਾਈਜ਼ ਯੂਨੀਅਨਾਂ ਪੰਜਾਬ ਵੱਲੋਂ ਮੁਲਾਜਮਾਂ, ਪੈਨਸ਼ਨਰਾਂ ਤੇ ਕੰਟਰੈਕਟ, ਆਊਟ ਸੋਰਸ ਸਮੇਤ ਡੇਲੀਵੇਜਿਜ਼ ਕਰਮੀਆਂ ਦੇ ਵੱਡੇ ਜਥੇ ਹੈਡਕੁਆਟਰ ਤੇ ਸ਼ਾਮਲ ਹੋਏ।

ਪਟਿਆਲਾ ਮੁੱਖ ਮੰਤਰੀ ਤੇ ਸਥਾਨਕ ਸਰਕਾਰਾਂ ਮੰਤਰੀ ਦੇ ਸ਼ਹਿਰ ਵਿੱਚ ਮੁਲਾਜਮਾਂ, ਪੈਨਸ਼ਨਰਾਂ, ਕੰਟਰੈਕਟ, ਆਊਟ ਸੋਰਸ ਸਮੇਤ ਡੇਲੀਵੇਜਿਜ਼ ਕਰਮੀਆਂ ਨੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕੱਤਰ ਹੋਕੇ ਪੰਜਾਬ ਸਰਕਾਰ ਵਿਰੁੱਧ ਮੁਲਾਜਮ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਸਮੇਤ 2004 ਤੋਂ ਬਾਅਦ ਭਰਤੀ ਕੀਤੇ ਮੁਲਾਜਮਾਂ ਦੀਆਂ ਪੈਨਸ਼ਨਰਾਂ ਬਹਾਲ ਨਾ ਕਰਨ, ਡੀ.ਏ. ਦੀਆਂ ਪੰਜ ਕਿਸ਼ਤਾਂ ਨਾ ਦੇਣ ਅਤੇ ਇਸ ਦਾ ਡੇਢ ਸੋ ਮਹੀਨਿਆਂ ਦਾ ਬਕਾਇਆ ਨਾ ਦੇਣ ਅਤੇ ਵੇਤਨ ਕਮਿਸ਼ਨ ਦੀਆਂ ਮਿਆਦ 31 ਮਾਰਚ ਤੋਂ ਅੱਗੇ ਵਧਾਉਣ ਅਤੇ ਸਕੀਮ ਵਰਕਰਾਂ ਨੂੰ 18000/ ਰੁਪਏ ਤਨਖਾਹ ਨਾ ਦੇਣ ਵਰਗੇ ਅਨੇਕਾਂ ਇਸ਼ੂਆਂ ਨੂੰ ਲੈ ਕੇ ਪਹਿਲਾਂ ਸਰਕਾਰ ਵਿਰੁੱਧ ਬੁਲਾਰਿਆਂ ਨੇ ਆਪਣੀ ਭੜਾਸ ਬੋਲਕੇ ਅਤੇ ਨਾਹਰੇ ਲਾ ਕੇ ਕੱਢੀ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਮੋਢਿਆਂ ਤੇ ਚੁੱਕ ਕੇ ਜੇਲ੍ਹ ਰੋਡ ਵਿਖੇ ਆਵਾਜਾਈ ਰੋਕ ਕੇ ਜ਼ੋਰਦਾਰ ਵਿੱਤ ਮੰਤਰੀ ਦਾ ਪਿੱਟ ਸਿਆਪਾ ਕਰਕੇ ਅਗਨ ਭੇਂਟ ਕੀਤੀ ਅਤੇ ਵੇਤਨ ਕਮਿਸ਼ਨ ਦੀ ਮਿਆਦ ਵਿੱਚ ਕੀਤੇ ਵਾਧੇ ਦਾ ਪੱਤਰ ਫੂਕੀਆਂ ਗਈਆਂ। ਇਸ ਮੌਕੇ ਤੇ ਫੈਡਰੇਸ਼ਨ ਸਮੇਤ ਜੋ ਪ੍ਰਮੁੱਖ ਆਗੂ ਸ਼ਾਮਲ ਸਨ, ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਚਿੱਤਰ ਸਿੰਘ, ਗੁਰਮੀਤ ਸਿੰਘ ਵਾਲਿਆ, ਜਗਮੋਹਨ ਨੋਲੱਖਾ, ਖੁਸ਼ਵਿੰਦਰ ਕਪਿਲਾ, ਦਰਸ਼ਨ ਸਿੰਘ ਬੇਲੂਮਾਜਰਾ, ਜਸਵੀਰ ਸਿੰਘ ਖੋਖਰ, ਲਖਵਿੰਦਰ ਸਿੰਘ, ਧਨਵੰਤ ਸਿੰਘ ਭੱਠਲ, ਜਗਜੀਤ ਸਿੰਘ ਦੁਆ, ਗੁਰਦੀਪ ਸਿੰਘ ਵਾਲੀਆ, ਸੰਤੋਖ ਸਿੰਘ ਬੋਪਾਰਾਏ, ਦੀਪ ਚੰਦ ਹੰਸ, ਗੁਰਦੀਪ ਸਿੰਘ, ਗੁਰਮੇਲ ਸਿੰਘ ਵਿਰਕ, ਜਸਵਿੰਦਰ ਸਿੰਘ, ਸੁਰਜਪਾਲ ਯਾਦਵ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਕੇਸਰ ਸਿੰਘ, ਗੁਰਦਰਸ਼ਨ ਸਿੰਘ, ਇੰਦਰਪਾਲ, ਬੇਅੰਤ ਕੌਰ, ਬਲਬੀਰ ਸਿੰਘ, ਅਮਰਨਾਥ ਨਾਰੜੂ, ਅਮਰ ਬਹਾਦਰ, ਹਰਦੀਪ ਸਿੰਘ ਰੱਖੜਾ, ਮਾਧੋ ਲਾਲ, ਰਣਜੀਤ ਸਿੰਘ ਮਾਨ, ਰਾਕੇਸ਼ ਸ਼ਰਮਾ, ਰਤਨ ਸਿੰਘ, ਜਗਜੀਤ ਸਿੰਘ ਲੱਡੂ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਰਾਈਏਵਾਲ, ਤਰਲੋਚਨ ਮਾੜੂ, ਕਾਕਾ, ਸੁਭਾਸ਼ ਆਦਿ ਆਗੂ ਨੇ ਸੰਬੋਧਨ ਕੀਤਾ ਅਤੇ ਇਹ ਐਲਾਨ ਕੀਤਾ ਕਿ ਮਿਤੀ 16 ਅਪ੍ਰੈਲ ਨੂੰ ਪਟਿਆਲਾ ਵਿਖੇ ਸਾਂਝੀ ਮੁਲਾਜਮ ਤੇ ਪੈਨਸ਼ਨਰ ਜ਼ੋਨਲ ਰੈਲੀ ਕੀਤੀ ਜਾਵੇਗੀ ਅਤੇ ਇਸ ਦੌਰਾਨ ਅਗਲੇ ਐਕਸ਼ਨ ਦਾ ਐਲਾਨ ਇਸ ਰੈਲੀ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *