ਐਸਸੀ ਕਮਿਸ਼ਨ ਨੇ ਸੁਣੀਆਂ ਦਲਿਤਾਂ ਦੀਆਂ ਸ਼ਿਕਾਇਤਾਂ, ਲੋਕ ਪੁਲੀਸ ਤੋਂ ਨਾਖੁਸ਼
ਅਜਨਾਲਾ ਪੁਲ਼ੀਸ ਦੀ ਢਿੱਲ੍ਹੀ ਦਾ ਕਮਿਸ਼ਨ ਨੇ ਲਿਆਂ ਨੋਟਿਸ
ਪੁਲੀਸ ਦੀ ਲੇਟ ਲਤੀਫੀ ਕਰਕੇ ਉਮਰਪੁਰਾ ‘ਚ ਹੋਈ ਖੂਨੀ ਝੜਪ, ਸਮੇਂ ਸਿਰ ਨਹੀ ਕੀਤੀ ਕਾਰਵਾਈ
ਅੰਮਿ੍ਰਤਸਰ , 8, ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਉਰੋ) ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ, ਤਰਸੇਮ ਸਿੰਘ ਸਿਆਲਕਾ ਨੇ ਅੱਜ ਵੱਖ-ਵੱਖ ਜ਼ਿਲ੍ਹਿਆ ਚੋਂ ਸ਼ਿਕਾਇਤਾਂ ਲੈ ਕੇ ਪਹੁੰਚੇ ਕਈ ਪੀੜਤ ਦਲਿਤ ਸ਼ਿਕਾਇਤ ਕਰਤਾਂਵਾਂ ਨੂੰ ਸੁਣਿਆ।
ਵੱੱਖ-ਵੱਖ ਸ਼ਿਕਾਇਤ ਕਰਤਾਂਵਾਂ ਤੋਂ ਸ਼ਿਕਾਇਤਾਂ ਪ੍ਰਾਪਤ ਕਰਨ ਤੋਂ ਬਾਅਦ ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਉਘੇ ਸਮਾਜ ਸੈਵੀ ਸ੍ਰ ਹੁਸਨਪ੍ਰੀਤ ਸਿੰਘ ਰੰਧਾਵਾ,ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਲਖਵਿੰਦਰ ਸਿੰਘ ਅਟਾਰੀ ਦੀ ਅਗਵਾਈ ਹੇਠ ਕਈ ਪੀੜਤ ਪ੍ਰੀਵਾਰਾਂ ਨੇ ਅੱਜ ਮੇਰੇ ਨਾ ਮੁਲਾਕਾਤ ਕੀਤੀ ਜਿਸ ਦੌਰਾਨ ਆਪਣੇ ਦੁੱਖੜੇ ਮੈਨੂੰ ਦੱਸੇ ਹਨ।
ਕਮਿਸ਼ਨ ਕੋਲ ਪੁੱਜੇ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ: ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਪੁਲੀਸ ਥਾਣਾ ਅਜਨਾਲਾ ਦੇ ਪਿੰਡ ਉਮਰਪੁਰਾ ਵਿਖੇ ਸਥਿਤ ਪੀਰ ਬਾਬਾ ਗਲਾਬ ਸ਼ਾਹ ਦੇ ਦਰਬਾਰ ਤੇ ਈਸਾਈ ਵਿਅਕਤੀ ਵੱਲੋਂ ਜਬਰੀ ਕਬਜਾ ਕਰਕੇ ਹਿੰਸਕ ਵਾਰਦਾਤਾਂ ਕਰਨ ਦਾ ਗੰਭੀਰ ਮਾਮਲਾ ਕਮਿਸ਼ਨ ਦੇ ਨੋਟਿਸ ‘ਚ ਆਇਆ ਹੈ।
ਕਮਿਸ਼ਨ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਦੱਸਣ ਅਨੁਸਾਰ ਕਾਬਜਕਾਰ ਈਸਾਈ ਹੈ ਅਤੇ ਰੋਜ਼ਾ ਮੁਸਲਮਾਨ ਫੱਕਰ ਦਾ ਹੈ।ਕਬਜੇ ਦੇ ਮਾਮਲੇ ਨੂੰ ਲੈ ਕੇ ਪੁਲ਼ੀਸ ਦਾ ਸ਼ੱਕੀ ਭੁਮਿਕਾ ਕਰਕੇ 6 ਅਪ੍ਰੈਲ 2021 ਨੂੰ ਪਿੰਡ ਉਮਰਪੁਰਾ ‘ਚ ਖੂਨੀ ਝੜਪਾ ਹੋਈਆਂ ਹਨ।ਜਿਸ ਦਾ ਪੁਲੀਸ ਨੇ ਨੋਟਿਸ ਲੈਣ ਦੀ ਬਜਾਏ ਮਾਮਲੇ ਨੂੰ ਠੰਢ੍ਹੇ ਬਸਤੇ ‘ਚ ਪਾ ਕੇ ਦੋਸ਼ੀ ਧਿਰ ਦੀ ਪੁਸ਼ਤਪਨਾਹੀ ਕੀਤੀ ਹੈ।
ਉਨ੍ਹਾ ਨੇ ਕਿਹਾ ਕਿ ਬਹੁਤੀਆਂ ਸ਼ਿਕਾਇਤਾਂ ਅੰਮਿ੍ਰਤਸਰ ਦਿਹਾਤੀ ਪੁਲੀਸ ਅਤੇ ਪੁਲੀਸ ਕਮਿਸ਼ਨਰੇਟ ਅੰਮਿ੍ਰਤਸਰ ਨੂੰ ਲੈ ਕੇ ਪਹੁੰਚੀਆਂ ਹਨ।ਉਨ੍ਹਾ ਨੇ ਕਿਹਾ ਕਿ ਐਸਸੀ ਕਮਿਸ਼ਨ ਜ਼ਿਲ੍ਹਾ ਪੁਲੀਸ ਦੀ ਇੱਕਪਾਸੜ ਕਾਰਵਾਈ ਤੋਂ ਨਾਖੁਸ਼ ਹੈ।
ਉਨ੍ਹਾਂ ਨੇ ਕਿਹਾ ਕਿ ਮਿ੍ਰਤਕ ਕੁਲਵਿੰਦਰ ਸਿੰਘ ਜਿਸ ਦਾ ਉੱਚ ਜਾਤੀ ਦੇ ਕੁਝ ਲੋਕਾਂ ਵੱਲੋਂ ਕਤਲ ਕਰ ਦਿੱੱਤਾ ਸੀ ਦਾ ਸੰਗੀਨ ਮਾਮਲਾ ਵੀ ਕਮਿਸ਼ਨ ਦੇ ਧਿਆਨ ‘ਚ ਆਇਆ ਹੈ।ਉਨਾਂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਬਜੁਰਗ ਸ ਜੋਗਿੰਦਰ ਸਿੰਘ ਨੇ ਪੁਲੀਸ ਥਾਣਾ ‘ਬੀ’ ਡਵੀਜਨ ਵੱਲੋਂ ਉਸ ਦੀ ਸੁਣਵਾਈ ਨਾ ਕਰਨ ਬਾਰੇ ਬਿਆਨ ਕਮਿਸ਼ਨ ਨੁੂੰ ਦਿੱਤਾ ਹੈ।
ਉਨ੍ਹਾ ਨੇ ਦੱਸਿਆ ਕਿ ਤੀਸਰਾ ਮਾਮਲਾ ਹੈ ਜਲ ਸਪਲਾਈ ਅਤੇ ਸੈਨੀਟੇਸ਼ਨ ਮਹਿਕਮੇ ‘ਚ ਵੱਖ-ਵੱਖ ਅਸਾਮੀਆਂ ਤੇ 5 ਫੀਸਦੀ ਕੋਟੇ ਦਾ ਲਾਭ ਭਰਤੀ ਪ੍ਰਕਿਰਿਆ ‘ਚ ਲੈਣ ਲਈ ਪੰਜਾਬ ਦੇ ਕਈ ਜ਼ਿਲ਼੍ਹਿਆਂ ਦੇ ਬੱਚਿਆਂ ਨੇ ਕਮਿਸ਼ਨ ਤੱਕ ਪਹੁੰਚ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਮਿਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਂਨੀ ਬਣਾਉਂਣ ਲਈ ਵਿਭਾਗੀ ਕਾਰਵਾਈ ਨੂੰ ਅਮਲ ‘ਚ ਲਿਆ ਚੁੱੱਕਾ ਹੈ।
ਪੱਤਰਕਾਂਰਾਂ ਦੇ ਸਵਾਲ ਦੇ ਜਵਾਬ ‘ਚ ਡਾ ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਜੇਕਰ ਅਜਨਾਲਾ ਪੁਲੀਸ ਨੇ ਸ਼ਿਕਾਇਤ ਕਰਤਾ ਨੂੰ ਅਜੇ ਵੀ ਨਾ ਸੁਣਿਆ ਤਾਂ ਫਿਰ ਕਮਿਸ਼ਨ ਮੌਕਾ ਮੁਆਇਨਾ ਕਰਨ ਲਈ ਉਮਰਪੁਰੇ ਦਾ ਦੌਰਾ ਕਰਨ ਬਾਰੇ ਵਿਚਾਰ ਕਰ ਸਕਦਾ ਹੈ।

