ਪਟਿਆਲਾ

ਬਲਜਿੰਦਰ ਸਿੰਘ ਢਿਲੋਂ ਆਪ ’ਚ ਹੋਏ ਸ਼ਾਮਲ

ਪਟਿਆਲਾ, 12ਐਪ੍ਰਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਸਨੌਰ ਦੇ ਜਮਪਲ ਅਤੇ ਪ੍ਰਸਿਧ ਸਮਾਜ ਸੇਵੀ ਅਤੇ ਹੋਟਲ ਐਸੋਸੀਏਸ਼ਨ ਦੇ ਸੀਨੀਅਰ ਆਗੁੂ ਬਲਜਿੰਦਰ ਸਿੰਘ ਢਿਲੋਂ ਅੱਜ ਆਮ ਆਦਮੀ ਪਾਰਟੀ ਵਿਚ ਸਾਮਿਲ ਹੋ ਗਏ ਹਨ।

ਪਾਰਟੀ ਵਿਚ ਆਉਣ ਤੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਨਚਾਰਜ ਜਰਨੈਲ ਸਿੰਘ, ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਗਗਨਦੀਪ ਸਿੰਘ ਚੱਢਾ ਸਕੱਤਰ ਪੰਜਾਬ ਨੇ ਉਨਾ ਨੂੰ ਜੀ ਆਇਆਂ ਕਿਹਾ। ਇਸ ਦੋਰਾਨ ਬਲਜਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਹਲਕਾ ਸਨੌਰ ਅੰਦਰ ਸਮਾਜ ਸੇਵਾ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਨਾ ਦੇ ਜੱਦੀ ਪੁਸਤੀ ਪ੍ਰਵਿਾਰਕ ਮੇੇਂਬਰ ਵੀ ਇਸੇ ਹਲਕੇ ਵਿਚ ਬਤੌਰ ਸੇਵਕ ਵਿਚਰਦੇ ਰਹੇ ਹਨ। ਹੁਣ ਪਾਰਟੀ ਦੇ ਜਾਬਤੇ ਵਿਚ ਰਹਿ ਕਿ ਲੋਕਾਂ ਦੀ ਸੇਵਾ ਕਰਨਗੇ। ਉਨਾ ਕਿਹਾ ਹਲਕੇ ਦੇ ਲੋਕਾ ਲਈ ਉਨਾ ਦੇ ਦਰਵਾਜੇ 24 ਘੰਟੇ ਖੁੱਲੇ ਹਨ। ਇਸ ਮੌਕੇ ਟਰੇਡ ਵਿੰਗ ਪ੍ਰਧਾਨ ਨੀਨਾ ਮਿੱਤਲ, ਪਟਿਆਲਾ ਸਹਿਰੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ, ਜਿਲਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਜਸਬੀਰ ਸਿੰਘ ਰਿਟ. ਚੀਫ ਇੰਜੀਨੀਅਰ, ਇੰਜ. ਅਮਰਜੀਤ ਸਿੰਘ ਸੰਧੂ ਰਿਟ ਐਕਸੀਅਨ, ਰਾਮ ਸਿਘ ਰੰਧਾਵਾ ਕਿਸਾਨ ਆਗੂ, ਐਲਆਰਆਈ ਗੈਰੀ ਸਿਘ, ਨੌਜਵਾਨ ਕਿਸਾਨ ਆਗੂ ਜਸਪਿੰਦਰ ਰੰਧਾਵਾ ਅਤੇ ਮਨਪਿੰਦਰ ਸਰਵਾਰਾ ਸਮੇਤ ਮੋਹਨ ਤਿਵਾੜੀ ਵੀ ਮੌਜੂਦ ਸਨ।

Leave a Reply

Your email address will not be published. Required fields are marked *