ਤਨਖਾਹਾਂ ਨਾ ਮਿਲਣ ਤੇ ਭੜਕੇ ਮੁਲਾਜਮ
ਪਟਿਆਲਾ 12 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਲ ਸਰੋਤ ਤੇ ਹੋਰ ਵਿਭਾਗਾਂ ਦੇ ਪੁਨਰਗਠਨ ਕਰਕੇ ਹਜਾਰਾਂ ਅਸਾਮੀਆਂ ਖਤਮ ਕਰਨ ਤੇ ਜੰਗਲਾਤ ਵਿਭਾਗ ਦੇ ਕੱਚੇ ਕਾਮਿਆਂ ਦੀਆਂ ਪੰਜ ਮਹੀਨੇ ਤੋਂ ਤਨਖਾਹਾਂ ਨਾ ਦੇਣ, ਜਲ ਸਪਲਾਈ ਅਤੇ ਸੈਨੀਟੇਸ਼ਨ, ਜਲ ਸਰੋਤ ਵਿਭਾਗ ਹਲਕਾ ਭਾਖੜਾ ਮੇਨ ਲਾਇਨ, ਆਈ.ਬੀ. ਸਰਕਲ ਬਾਰਾਂ ਖੂਹਾ ਆਦਿ ਵਿਭਾਗਾਂ ਦੇ ਮੁਲਾਜਮਾਂ ਦੀਆਂ ਮਾਰਚ ਮਹੀਨੇ ਦੀਆਂ ਤਨਖਾਹਾਂ ਅੱਜ ਤੱਕ ਜਾਰੀ ਨਾ ਕਰਨ ਖਿਲਾਫ ਅੱਜ ਭਾਖੜਾ ਮੇਨ ਲਾਇਨ ਕੰਪਲੈਕਸ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਦਰਸਨ ਬੇਲ਼ੂ ਮਾਜਰਾ, ਲਖਵਿੰਦਰ ਸਿੰਘ ਖਾਨਪੁਰ, ਬਲਬੀਰ ਸਿੰਘ ਮੰਡੋਲੀ,ਤੇ ਸੁਖਬੀਰ ਸ਼ਰਮਾ ਦਿਆਲਪੁਰਾ ਦੀ ਅਗਵਾਈ *ਚ ਰੋਸ ਧਰਨਾ ਦੇਣ ਉਪਰੰਤ ਵਹੀਕਲਾਂ ਰਾਹੀਂ ਰੋਸ ਮਾਰਚ ਕਰਕੇ ਜਿਲਾ ਜੰਗਲਾਤ ਦਫਤਰ ਪਟਿਆਲਾ, ਆਈ.ਬੀ. ਹਲਕਾ ਪਟਿਆਲਾ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਦਫਤਰ ਪਟਿਆਲਾ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ।
ਰੋਸ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ੋਨ ਪ੍ਰਧਾਨ ਜਸਵੀਰ ਸਿੰਘ ਖੋਖਰ, ਛੱਜੂ ਰਾਮ ਘਨੌਰ, ਹਰਬੀਰ ਸਿੰਘ ਸੁਨਾਮ, ਪਵਨ ਕੁਮਾਰ ਪਾਤੜਾਂ, ਹਰਦੇਵ ਸਿੰਘ ਸਮਾਣਾ, ਪ੍ਰਕਾਸ਼ ਸਿੰਘ ਗੰਡਾ ਖੇੜੀ, ਬਲਵਿੰਦਰ ਸਿੰਘ ਮੰਡੋਲੀ, ਕਰਮ ਸਿੰਘ ਰੋਹਟੀ, ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੌਜਾ ਜਿਲ੍ਹਾ ਪ੍ਰਧਾਨ ਵੀਰਵਾਲ ਸਿੰਘ ਬੰਮਣਾ, ਪ੍ਰਕਾਸ਼ ਸਿੰਘ ਗੰਡਾਖੇੜੀ, ਆਦਿ ਨੇ ਪੰਜਾਬ ਸਰਕਾਰ ਵੱਲੋਂ ਚੌਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਤੋਂ ਭੱਜਦਿਆਂ ਕੱਚੇ ਕਾਮੇ ਪੱਕੇ ਨਾ ਕਰਨ, ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਨਾ ਕਰਨ ਤੇ ਡੀ.ਏ. ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਨਾ ਕਰਨ ਦੀ ਸਖਤ ਸ਼ਬਦਾਂ *ਚ ਨਿੰਦਾ ਕਰਦਿਆਂ ਕਿਹਾ ਕਿ ਉਕਤ ਮੰਗਾਂ ਦਾ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਵਲੋਂ ਸਰਕਾਰੀ ਵਿਭਾਗਾਂ ਦੇ ਪੁਨਗਰਠਨ ਦੀ ਆੜ *ਚ ਹਜਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ ਹਨ। ਜਿਸ ਕਾਰਨ ਮੁਲਾਜਮਾਂ ਦੇ ਰੁਜਗਾਰ ਖੁਸਣ ਦਾ ਖਤਰਾ ਖੜਾ ਹੋ ਗਿਆ ਹੈ ਤੇ ਮੁਲਾਜਮਾਂ ਦੀ ਤਨਖਾਹਾਂ ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ, ਮੁਲਾਜਮਾਂ ਦੀਆਂ ਬਣਦੀਆਂ ਤਨਖਾਹਾਂ ਰਿਲੀਜ ਕੀਤੀਆਂ ਜਾਣ, ਰੈਲੀਆਂ *ਚ ਲਖਵਿੰਦਰ ਸਿੰਘ ਪਟਿਆਲਾ, ਰਾਜਿੰਦਰ ਸਿੰਘ ਭੱਟੀ, ਦਵਿੰਦਰ ਸਿੰਘ, ਬੰਤ ਰਾਮ, ਬਲਦੇਵ ਸਿੰਘ ਦਿਆਲਪੁਰਾ, ਇਕਬਾਲ ਸਿੰਘ ਰੋਹਟੀ, ਨਿਰਮਲ ਸਿੰਘ ਨੈਣਾ, ਜਸਪਾਲ ਸਿੰਘ, ਸ਼ੇਰ ਸਿੰਘ ਖਾਨਪੁਰ, ਆਦਿ ਨੇ ਵੀ ਸ਼ਮੂਲੀਅਤ ਕੀਤੀ।

