ਪੰਜਾਬਪਟਿਆਲਾ

ਟਾਵਰ ਤੇ ਬੈਠੇ ਦੋਵੇਂ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਹਾਲਤ ਵਿਗੜੀ

23 ਵੇਂ ਦਿਨ ਵੀ ਟਾਵਰ ਤੇ ਡਟੇ ਰਹੇ ਬੇਰੁਜਗਾਰ ਅਧਿਆਪਕ
ਪਟਿਆਲਾ 12 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਰੁਜਗਾਰ ਦੀ ਮੰਗ ਨੂੰ ਲੈ ਕੇ ਬੀ.ਐੱਸ.ਐੱਨ.ਐਲ ਟਾਵਰ ਤੇ ਲਗਾਤਾਰ 23 ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ । ਲਗਾਤਾਰ ਭੁੱਖੇ ਪਿਆਸੇ ਬੈਠਣ ਕਾਰਨ ਦੋਵੇਂ ਬੇਰੁਜਗਾਰਾਂ ਅਧਿਆਪਕਾਂ ਵਿੱਚ ਸਰੀਰਕ ਹਾਲਤ ਦਿਨ-ਬ-ਦਿਨ ਵਿਗੜਨ ਲੱਗ ਪਈ ਹੈ । ਦੋਵੇਂ ਬੇਰੁਜਗਾਰ ਅਧਿਆਪਕਾਂ ਦੀ ਸਰੀਰਕ ਹਾਲਤ ਹੁਣ ਐਨੀ ਗੰਭੀਰ ਹੋ ਗਈ ਹੈ ਕਿ ਉਨ੍ਹਾਂ ਤੋਂ ਨਾ ਤਾਂ ਠੀਕ ਤਰੀਕੇ ਨਾਲ ਬੋਲਿਆ ਵੀ ਨੀ ਜਾ ਰਿਹਾ ਹੈ ਤੇ ਨਾ ਹੀ ਠੀਕ ਤਰੀਕੇ ਨਾਲ ਖਡ੍ਹਾ ਹੋਇਆ ਜਾ ਰਿਹਾ ਹੈ । ਪਟਿਆਲਾ ਪ੍ਰਸ਼ਾਸਨ ਅੱਜ ਫਿਰ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਟਾਵਰ ਤੋਂ ਨੀਚੇ ਆਉਣ ਲਈ ਇਹ ਕਿਹਾ ਗਿਆ ਤਾਂ ਬੇਰੁਜਗਾਰ ਅਧਿਆਪਕਾਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਟਾਵਰ ਉਪਰ ਹੀ ਡਟੇ ਰਹਾਂਗੇ । ਅੱਜ ਟਾਵਰ ਤੇ ਬੈਠੇ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਦੇ ਸਾਥੀਆਂ ਦਾ ਹਾਲ ਚਾਲ ਪੁੱਛਣ ਲਈ ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ. ਮੀਤ ਹੇਅਰ ਲੀਲਾ ਭਵਨ ਪਹੁੰਚੇ ।

ਭਲਕੇ ਜਦੋਂ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਤਾਂ ਬੇਰੁਜਗਾਰ ਅਧਿਆਪਕਾਂ ਨੂੰ ਪਹਿਲਾਂ ਤਾਂ ਪ੍ਰਸ਼ਾਸਨ ਵੱਲੋਂ ਬਾਰਾਂਦਰੀ ਪਾਰਕ ਤੇ ਹੋਰ ਕਈ ਥਾਵਾਂ ਤੋਂ ਚੁੱਕਿਆ ਗਿਆ ਜਦੋਂ ਬੇਰੁਜਗਾਰ ਅਧਿਆਪਕ ਭੜਕੇ । ਫਿਰ ਜਦੋਂ ਬੇਰੁਜਗਾਰ ਅਧਿਆਪਕਾਂ ਭੜਕ ਕੇ ਦੋ ਅਧਿਆਪਕਾਂ ਨੇ ਨਹਿਰਾਂ ਵਿਚੱ ਛਾਲਾਂ ਲਗਾ ਦਿੱਤੀਆਂ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਗਏ ।
ਇਸ ਮੌਕੇ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਕੋਰੋਨਾ ਨਾਲੋਂ ਵੱਧ ਖ਼ਤਰਾ ਕੈਪਟਨ ਸਰਕਾਰ ਤੋਂ ਹੈ । ਕੈਪਟਨ ਸਰਕਾਰ ਨੇ ਕਰੋਨਾ ਦੀ ਆੜ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਅਸਾਮੀਆਂ ਖ਼ਤਮ ਕਰ ਕੇ ਨਿੱਜੀਕਰਨ ਦੀ ਨੀਤੀਆਂ ਨੂੰ ਲਾਗੂ ਕਰਨ ਤੇ ਲੱਗੀ ਹੋਈ ਹੈ ਜਿਸ ਨਾਲ ਕਿ ਹਜ਼ਾਰਾਂ ਬੇਰੁਜ਼ਗਾਰ ਜੋ ਸਰਕਾਰੀ ਨੌਕਰੀ ਦੇ ਸੁਪਨੇ ਲੈ ਰਹੇ ਸੀ ਉਨ੍ਹਾਂ ਦੇ ਸੁਪਨਿਆਂ ਨੂੰ ਤਬਾਹ ਕੀਤਾ ਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਹੈ । ਕੈਪਟਨ ਸਰਕਾਰ ਵੱਲੋਂ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕਰੋਨਾ ਦੇ ਨਾਂ ਹੇਠ ਪੰਜਾਬ ਵਿੱਚ ਵੱਖ ਵੱਖ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਦੋਂ ਇਨ੍ਹਾਂ ਨੇ ਸਿਆਸੀਆਂ ਰੈਲੀਆਂ ਕਰਨੀਆਂ ਹੁੰਦੀਆਂ ਤਾਂ ਕੋਰੋਨਾ ਕਿਤੇ ਵੀ ਦਿਖਾਈ ਨਹੀਂ ਦਿੰਦਾ ।

Leave a Reply

Your email address will not be published. Required fields are marked *