ਦੇਸ਼-ਵਿਦੇਸ਼

ਸ਼ੇਅਰ ਬਾਜਾਰ: ਸੈਂਸੈਕਸ 1708 ਅੰਕ ਡਿੱਗਿਆ, ਨਿਵੇਸ਼ਕਾਂ ਦੇ 9 ਲੱਖ ਕਰੋੜ ਰੁਪਏ ਡੁੱਬੇ

ਮੁੰਬਈ, 12 ਅਪਰੈਲ (ਮਧੂਸਾਰ ਬਿਊਰੋ) ਕੋਵਿਡ-19 ਦੀ ਤੇਜੀ ਨਾਲ ਵਧ ਰਹੀ ਲਾਗ ਵਿਚਾਲੇ ਨਿਵੇਸ਼ਕਾਂ ਦੀ ਜਬਰਦਸਤ ਬਿਕਵਾਲੀ ਨਾਲ ਸੋਮਵਾਰ ਨੂੰ ਸੈਂਸੈਕਸ ਨੇ 1708 ਅੰਕ ਦਾ ਗੋਤਾ ਲਗਾਇਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੇਕਸ ਕਾਰੋਬਾਰ ਦੀ ਸਮਾਪਤੀ ’ਤੇ 1707.94 ਅੰਕਾਂ ਜਾਂ 3.44 ਫੀਸਦੀ ਦੇ ਨੁਕਸਾਨ ਨਾਲ 47,883 ਅੰਕ ’ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 524।05 ਅੰਕ ਜਾਂ 3.53 ਫੀਸਦੀ ਦੇ ਨੁਕਸਾਨ ਨਾਲ 14, 310 ਅੰਕ ’ਤੇ ਬੰਦ ਹੋਇਆ। ਸੈਂਸੈਕਸ ਦੀ ਕੰਪਨੀਆਂ ਵਿੱਚ ਇੰਡਸਇੰਡ ਬੈਂਕ ਦਾ ਸ਼ੇਅਰ ਸਭ ਤੋਂ ਵਧ ਅੱਠ ਫੀਸਦੀ ਟੁੱਟਿਆ। ਬਾਜਾਜ ਫਾਇਨਾਂਸ, ਐੱਸਬੀਆਈ, ਓਐਨਜੀਸੀ, ਟਾਈਟਨ, ਮਹਿੰਦਰਾ ਐਂਡ ਮਹਿੰਗਰਾ, ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ ਅਤੇ ਐਕਸਿਸ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਰਹੀ। ਸਿਰਫ ਡਾ. ਰੈੱਡੀਜ ਦਾ ਸ਼ੇਅਰ ਕਰੀਬ ਚਾਰ ਫੀਸਦੀ ਲਾਭ ਵਿੱਚ ਰਿਹਾ।ਰਿਲਾਇੰਸ ਸਕਿਓਰਿਟੀਜ ਦੇ ਰਣਨੀਤਕ ਪ੍ਰਮੁੱਖ ਵਿਨੋਦ ਮੋਦੀ ਨੇ ਕਿਹਾ, ‘‘ ਸੋਮਵਾਰ ਨੂੰ ਬਾਜਾਰ ਵਿੱਚ ਆਈ ਗਿਰਾਵਟ ਨੇ ਘਰੇਲੂ ਸ਼ੇਅਰ ਬਾਜਾਰਾਂ ਵਿੱਚ ਮਾਰਚ 2020 ਵਿੱਚ ਆਈ ਜਬਰਦਸਤ ਗਿਰਾਵਟ ਦੀ ਯਾਦ ਚੇਤੇ ਕਰਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਗਿਰਾਵਟ ਨਾਲ ਨਿਵੇਸ਼ਕਾਂ ਦੇ ਨੌਂ ਲੱਖ ਕਰੋੜ ਰੁਪਏ ਡੁੱਬ ਗਏ ਹਨ।

Leave a Reply

Your email address will not be published. Required fields are marked *