ਹਰਿਆਣਾ

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ ! ਦਫਤਰਾਂ ’ਚ ਰਹੇਗਾ 50 ਫੀਸਦੀ ਸਟਾਫ

ਚੰਡੀਗੜ੍ਹ 17 ਅਪ੍ਰੈਲ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਨੇ ਕੋਵਿਡ 19 ਦੇ ਲਾਗਤਾਰ ਤੇਜੀ ਨਾਲ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਫੈਸਲਾ ਕੀਤਾ ਹੈ ਕਿ ਅੰਡਰ ਸਕੱਤਰ ਅਤੇ ਬਰਾਬਰ ਅਤੇ ਇਸ ਦੇ ਹੇਠਾਂ ਦੇ ਅਧਿਕਾਰੀ-ਕਰਮਚਾਰੀ ਘਰ ਤੋਂ ਕੰਮ ਕਰ ਸਕਣ। ਨਾਲ ਹੀ ਦਫਤਰਾਂ ਵਿਚ ਹਾਜਿਰ 50 ਫੀਸਦੀ ਕਰਨ ਦਾ ਫੈਸਲਾ ਵੀ ਕੀਤਾ ਹੈ। ਹਰਿਆਣਾ ਦੇ ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਆਦੇਸ਼ਾਂ ਵਿਚ ਕਿਹਾ ਕਿ ਹੈ ਕਿ ਡਿਪਟੀ ਸਕੱਤਰ ਅਤੇ ਇਸ ਤੋਂ ਉੱਪਰ ਦੇ ਅਧਿਕਾਰੀ ਰੈਗੂਲਰ ਤੌਰ ‘ਤੇ ਦਫਤਰ ਆਉਣਗੇ।

ਜਾਰੀ ਆਦੇਸ਼ਾਂ ਅਨੁਸਾਰ 50 ਫੀਸਦੀ ਕਮਰਚਾਰੀਆਂ ਨੂੰ ਦਫਤਰ ਬੁਲਾਉਣ ਲਈ ਸਬੰਧਤ ਵਿਭਾਗ ਮੁੱਖੀ ਨੂੰ ਰੋਸਟਰ ਬਣਾਉਣ ਦੇ ਆਦੇਸ਼ ਦਿੱਤੇ ਹਨ। ਸਬੰਧਤ ਦਫਤਰ ਦੀ ਲੋੋਂੜ ਅਨੁਸਾਰ 50 ਫੀਸਦੀ ਤੋਂ ਵੱਧ ਕਰਮਚਾਰੀ ਵੀ ਦਫਤਰ ਬੁਲਾਏ ਜਾ ਸਕਦੇ ਹਨ। ਇਸ ਦਾ ਫੈਸਲਾ ਸਬੰਧਤ ਦਫਤਰਾਂ ਦੇ ਇੰਚਾਰਜ ਲੈ ਸਕਣਗੇ।
ਆਦੇਸ਼ ਵਿਚ ਕਿਹਾ ਗਿਆ ਹੈ ਕਿ ਜੋ ਅਧਿਕਾਰੀ ਕਿਸ ਦਿਨ ਕਿਸੇ ਕਾਰਣ ਦਫਤਰ ਵਿਚ ਹਾਜਿਰ ਨਹੀਂ ਹੋ ਸਕਦੇ ਉਹ ਫੋਨ ਜਾਂ ਹੋਰ ਢੰਗ ਨਾਲ ਘਰ ਤੋਂ ਕੰਮ ਕਰਨ ਲਈ ਉਪਲੱਬਧ ਰਹਿਣਗੇ। ਕੰਟੇਂਮੈਂਟ ਜੋਨ ਵਿਚ ਰਹਿ ਰਹੇ ਕਰਮਚਾਰੀਆਂ ਨੂੰ ਕੰਟੇਂਮੈਂਟ ਜੋਨ ਦੇ ਡੀ ਨੋਟੀਫਾਈ ਹੋਣ ਤਕ ਦਫਤਰ ਆਉਣ ਦੀ ਛੋਟ ਰਹੇਗੀ।
ਦਫਤਰ ਆਉਣ ਵਾਲ ਅਧਿਕਾਰੀ-ਕਰਮਚਾਰੀ ਕੋਵਿਡ 19 ਮਹਾਮਾਰੀ ਤੋਂ ਬਚਾਓ ਲਈ ਦਫਤਰ ਵਿਚ ਮਾਸਕ ਲਗਾਉਣ ਅਤੇ ਵਾਰ-ਵਾਰ ਸੈਨੇਟਾਇਜ ਕਰਨ ਅਤੇ ਦੋ ਗਜ ਦੀ ਦੂਰੀ ਵਰਗੇ ਆਦੇਸ਼ਾਂ ਦੀ ਪਾਲਣ ਕਰਨਗੇ।
ਲਿਫਟ, ਕੋਰੀਡੋਰ, ਕੈਂਟਿਨ ਆਦਿ ਥਾਂਵਾਂ ‘ਤੇ ਭੀੜ ਨਾ ਕਰਨ ਦਾ ਸਖਤੀ ਨਾਲ ਪਾਲਣ ਕਰਨ ਅਤੇ ਮੀਟਿੰਗ ਲੋਂੜੀਦੀ ਹੋਵੇ ਤਾਂ ਵੀਡਿਓ ਕਾਨਫਰੈਂਸਿੰਗ ਰਾਹੀਂ ਹੀ ਕਰਨ ਦ ਆਦੇਸ਼ ਜਾਰੀ ਕੀਤੇ ਗਏ ਹਨ।
ਇਸ ਆਦੇਸ਼ਾਂ ਦੇ ਨਾਲ ਹੀ 45 ਸਾਲ ਤੋਂ ਉੱਪਰ ਦੇ ਸਾਰੇ ਅਧਿਕਾਰੀਆਂ-ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਸਲਾਹ ਦਿੱਤੀ ਗਈ ਹੈ।

Leave a Reply

Your email address will not be published. Required fields are marked *