ਅੰਮ੍ਰਿਤਸਰ

ਅੰਮਿ੍ਰਤਸਰ ’ਚ ਆਕਸੀਜਨ ਦੀ ਘਾਟ ਕਾਰਨ ਹੋਈਆਂ 6 ਮੌਤਾਂ ਦੀ ਮੈਜਿਸਟਰੇਟ ਜਾਂਚ ਦੇ ਹੁਕਮ !

ਅੰਮਿ੍ਰਤਸਰ 24 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਅੰਮਿ੍ਰਤਸਰ (ਵਿਪਨ ਅਰੋੜਾ)- ਅੰਮਿ੍ਰਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਦੇਰ ਰਾਤ ਹੋਈਆਂ 6 ਮੌਤਾਂ ਉਤੇ ਗਹਿਰਾ ਦੁੱਖ ਪ੍ਰਗਟਾਉਂਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਕਿਹਾ ਕਿ ਜੇਕਰ ਹਸਪਤਾਲ ਦੇ ਪ੍ਰਬੰਧਕ ਆਕਸੀਜਨ ਦੀ ਕਮੀ ਬਾਰੇ ਰਾਤ ਵੀ ਸਾਡੇ ਧਿਆਨ ਵਿਚ ਲਿਆ ਦਿੰਦੇ ਤਾਂ ਅਸੀਂ ਇਹ ਮੌਕਾ ਨਾ ਆਉਣ ਦਿੰਦੇ। ਸੋਨੀ ਨੇ ਕਿਹਾ ਕਿ ਰਾਤ ਹੀ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਅੰਮਿ੍ਰਤਸਰ ਦੇ ਇਕ ਹੋਰ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਆਈ ਸੀ, ਜਿਸ ਨੂੰ ਮੈਂ ਜ?ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਤ ਡੇਢ ਵਜੇ ਤੱਕ ਸਮਾਂ ਲਗਾ ਕੇ ਪੂਰਾ ਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਸ ਬਾਬਤ ਅੱਧੀ ਰਾਤ ਤੱਕ ਮੁੱਖ ਸਕੱਤਰ ਪੰਜਾਬ ਦੇ ਨਾਲ ਫੋਨ ਉਤੇ ਸੰਪਰਕ ਵਿਚ ਰਿਹਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹਰੇਕ ਮਰੀਜ਼ ਦੀ ਜਾਨ ਬਚਾਉਣ ਲਈ ਹੈ, ਚਾਹੇ ਉਹ ਸਰਕਾਰੀ ਹਸਪਤਾਲ ਵਿਚ ਦਾਖਲ ਹੋਵੇ ਜਾਂ ਨਿੱਜੀ।

ਸੋਨੀ ਨੇ ਕਿਹਾ ਕਿ ਰਾਤ ਉਕਤ ਹਸਪਤਾਲ ਵਿਚ ਜੋ ਵੀ ਹੋਇਆ ਉਹ ਪਹਿਲੀ ਨਜ਼ਰੇ ਹਸਪਤਾਲ ਪ੍ਰਬੰਧਕਾਂ ਦੀ ਅਣਗਿਹਲੀ ਮਹਿਸੂਸ ਹੋ ਰਹੀ ਹੈ ਪਰ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦੀ ਜਾਂਚ ਲਈ ਪੀ. ਸੀ. ਐੱਸ. ਅਧਿਕਾਰੀ ਰਜਤ ਓਬਰਾਏ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਹੈ, ਜੋ ਕਿ ਅੱਜ ਵੀ ਉਕਤ ਹਸਪਤਾਲ ਵਿਚ ਜਾਂਚ ਕਰਕੇ ਆਏ ਹਨ। ਸੋਨੀ ਨੇ ਕਿਹਾ ਕਿ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਵਿਚ ਪੂਰੇ ਦੇਸ਼ ਦੀ ਤਰਾਂ ਸਾਡੇ ਵੀ ਵੱਡੀ ਕਮੀ ਹੈ ਅਤੇ ਕੇਵਲ ਸਾਡੀਆਂ ਮੈਡੀਕਲ ਲੋੜਾਂ ਹੀ ਪੂਰੀਆਂ ਹੋ ਰਹੀਆਂ ਹਨ, ਇਸ ਵਾਸਤੇ ਸਾਰੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਦੀ ਵਾਧੂ ਵਰਤੋਂ ਨੂੰ ਬੰਦ ਕਰਨ ਅਤੇ ਸਿਰਫ ਲੋੜ ਵੇਲੇ ਹੀ ਆਕਸੀਜਨ ਦੀ ਵਰਤੋਂ ਕੀਤੀ ਜਾਵੇ।
ਸੋਨੀ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਤੁਹਾਡੇ ਕੋਲ ਇਲਾਜ ਲਈ ਸਾਧਨ ਪੂਰੇ ਨਹੀਂ ਤਾਂ ਤੁਸੀਂ ਮਰੀਜਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਤਬਦੀਲ ਕਰ ਦਿਓ, ਸਾਡੇ ਕੋਲ 250 ਤੋਂ ਵੱਧ ਬੈਡ ਅਜੇ ਵੀ ਖਾਲੀ ਪਏ ਹਨ। ਇਸ ਮੌਕੇ ਸੰਸਦ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਵੀ ਆਕਸੀਜਨ ਦੀ ਸਪਲਾਈ ਉਤੇ ਚਿੰਤਾ ਜ਼ਾਹਰ ਕਰਦੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੰਦੇ ਕਿਹਾ ਕਿ ਤੁਸੀਂ ਇਸ ਦੀ ਵਰਤੋਂ ਅਤੇ ਵੰਡ ਦਾ ਸਹੀ ਕੰਟਰੋਲ ਰੱਖੋ, ਮੈਂ ਕੇਂਦਰ ਦੇ ਸਿਹਤ ਮੰਤਰੀ ਕੋਲੋਂ ਪੰਜਾਬ ਲਈ ਹੋਰ ਕੋਟੇ ਦੀ ਮੰਗ ਕਰਦਾ ਹਾਂ ਕਿਉਂਕਿ ਆਕਸੀਜਨ ਬਨਾਉਣ ਦਾ ਮੁੱਖ ਸਾਧਨ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਹੀ ਹਨ, ਜਿੱਥੋਂ ਸਾਰੇ ਦੇਸ਼ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *