ਅੰਮ੍ਰਿਤਸਰ

ਅੰਮਿ੍ਰਤਸਰ: ਪ੍ਰਾਈਵੇਟ ਹਸਪਤਾਲ ’ਚ ਆਕਸੀਜਨ ਮੁੱਕਣ ਕਾਰਨ ਛੇ ਮਰੀਜਾਂ ਦੀ ਮੌਤ

ਅੰਮਿ੍ਰਤਸਰ, 24 ਅਪਰੈਲ (ਮਧੂਸਾਰ ਬਿਊਰੋ) ਨਿੱਜੀ ਹਸਪਤਾਲ ਵਿਚ ਛੇ ਮਰੀਜਾਂ ਦੀ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ। ਇਥੇ ਨੀਲਕੰਠ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਆਕਸੀਜਨ ਦੀ ਕਮੀ ਬਾਰੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਮਰਨ ਵਾਲੇ ਵਿਅਕਤੀਆਂ ਵਿੱਚ ਪੰਜ ਕਰੋਨਾ ਮਰੀਜ਼ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਵਲ ਸਰਜਨ ਅਤੇ ਹੋਰ ਸਿਹਤ ਅਧਿਕਾਰੀ ਇਸ ਹਸਪਤਾਲ ਵਿੱਚ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੀਤੇ ਕੱਲ੍ਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਵੀ ਆਕਸੀਜਨ ਦੀ ਕਮੀ ਆ ਚੁੱਕੀ ਹੈ। 

Leave a Reply

Your email address will not be published. Required fields are marked *