ਪੰਜਾਬ

ਪੰਜਾਬ ’ਚ ਪੂਰਨ ਲਾਕਡਾਊਨ! ਸੂਬੇ ’ਚ ਬਾਜ਼ਾਰ ਮੁਕੰਮਲ ਰਹੇ ਬੰਦ

ਚੰਡੀਗੜ੍ਹ, 25 ਅਪ੍ਰੈਲ (ਮਧੂਸਾਰ ਬਿਊਰੋ) ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਐਲਾਨੇ ਗਏ ਲਾਕਡਾਊਨ ਦਾ  ਵਿਆਪਕ ਅਸਰ ਵੇਖਿਆ ਗਿਆ। ਵੱਡੇ ਸ਼ਹਿਰਾਂ ਵਿੱਚ ਬਾਜ਼ਾਰ ਮੁੰਕਮਲ ਬੰਦ ਰਹੇ। ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ। ਲੁਧਿਆਣਾ, ਜਲੰਧਰ, ਤਰਨ ਤਾਰਨ, ਅੰਮਿ੍ਰਤਸਰ, ਸੰਗਰੂਰ, ਪਟਿਆਲਾ ਆਦਿ ਤੋਂ ਹਾਸਲ ਰਿਪੋਰਟ ਮੁਤਾਬਕ ਬਾਜ਼ਾਰ ਬੰਦੇ ਰਹੇ।

ਲੁਧਿਆਣਾ ਤੋਂ ਹਾਸਲ ਰਿਪੋਰਟ ਮੁਤਾਬਕ ਲਾਕਡਾਊਨ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਜਿੱਥੇ ਕੈਮਿਸਟਾਂ ਦੀਆਂ ਹੀ  ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ। ਉੱਥੇ ਹੀ ਪੁਲਿਸ ਵੀ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਖੜ੍ਹੀ ਨਜ਼ਰ ਆਈ। ਇਸ ਮੌਕੇ ਲੁਧਿਆਣਾ ਦੇ ਘੰਟਾ ਘਰ ਚੌਕ ਨੇੜੇ ਚੌੜਾ ਬਾਜ਼ਾਰ ਵੀ ਸੁੰਨਸਾਨ ਨਜ਼ਰ ਆਇਆ, ਜਿੱਥੇ ਸਾਰੀਆਂ ਦੁਕਾਨਾਂ ਬੰਦ ਮਿਲੀਆਂ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ’ਤੇ ਅੱਜ ਪੂਰੇ ਸ਼ਹਿਰ ਵਿੱਚ ਕੈਮਿਸਟਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਮਾਰਕਿਟਾਂ ਬੰਦ ਸਨ। ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਨਾਕੇ ਲਾਏ ਹੋਏ ਸਨ। ਇਸ ਦੌਰਾਨ ਲੋਕਾਂ ਦੇ

Leave a Reply

Your email address will not be published. Required fields are marked *