ਪਟਿਆਲਾ

ਖ਼ਬਰ ਦਾ ਅਸਰ : ਆਈਲੈਟਸ ਪੇਪਰ ਕਰਵਾਉਣ ਅਤੇ ਧਾਰਮਕ ਸਮਾਗਮ ’ਚ ਇਕੱਠ ਕਰਨ ’ਤੇ ਮਾਮਲਾ ਦਰਜ

ਪਟਿਆਲਾ 26 ਅਪ੍ਰੈਲ (ਕੰਵਰ ਸਿੰਘ ਬੇਦੀ) ਲਾਕਡਾਊਨ ਦੌਰਾਨ ਹੋਟਲ ਕਲੈਰੀਇਨ ਵਿਖੇ ਕਰਵਾਏ ਗਏ ਆਈਲੈਟਸ ਪੇਪਰ ਅਤੇ ਰਾਜਪੁਰਾ ਰੋਡ ਵਿਖੇ ਇਕ ਸਮਾਜ ਸੇਵੀ ਵੱਲੋਂ ਕਰਵਾਏ ਧਾਰਮਕ ਸਮਾਗਮ ਦੌਰਾਨ ਕੀਤੇ ਗਏ ਇਕੱਠ ਕਰਨ ਦਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਤਿ੍ਰਪੜੀ ਦੀ ਪੁਲਿਸ ਨੇ ਸਰਹਿੰਦ ਰੋਡ ’ਤੇ ਸਥਿਤ ਕਲੈਰੀਇਨ ਹੋਟਲ ਪ੍ਰਬੰਧਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਥੇ ਆਈਲੈਟਸ ਪੇਪਰ ਕਰਵਾਇਆ ਜਾ ਰਿਹਾ ਸੀ। ਆਈਲੈਟਸ ਦਾ ਪੇਪਰ ਦੇਣ ਲਈ ਵੱਖ ਵੱਖ ਸ਼ਹਿਰਾਂ ਤੋਂ ਵਿਦਿਆਰਥੀ ਪੁੱਜੇ ਸਨ, ਜਿਨਾਂ ਵਿਚੋਂ ਕੁਝ ਨੇ ਆਈਲੈਟਸ ਦਾ ਪੇਪਰ ਦਿੱਤਾ ਅਤੇ ਕੁਝ ਹੋਟਲ ਦੇ ਬਾਹਰ ਖੜਕੇ ਆਪਣੇ ਮਾਪਿਆਂ ਨਾਲ ਖੱਜਲ ਖੁਆਰ ਹੁੰਦੇ ਰਹੇ। ਥਾਣਾ ਤਿ੍ਰਪੜੀ ਦੇ ਪੁਲਿਸ ਨੇ ਗੰਭੀਰਤਾ ਵਿਖਾਉਂਦਿਆਂ ਹੋਟਲ ਪ੍ਰਬੰਧਕਾਂ ਅਤੇ ਆਈਲੈਟਸ ਪੇਪਰ ਕਰਵਾਉਣ ਵਾਲਿਆਂ ਵੱਲੋਂ ਕੋਈ ਸਪੱਸ਼ਟ ਤੋਰ ਤੇ ਸਫਾਈ ਵਿਚ ਜਵਾਬ ਨਾ ਦਿੱਤਾ ਗਿਆ, ਜਿਸ ਦੇ ਚੱਲਦਿਆਂ ਥਾਣਾ ਚੌਂਕੀ ਦੇ ਇੰਚਾਰਜ ਬੋਪਾਰਾਏ ਨੇ ਕਿਹਾ ਕਿ ਠੋਸ ਜਵਾਬ ਨਾ ਮਿਲਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੂਜੇ ਪਾਸੇ ਅਰਬਨ ਅਸਟੇਟ ਥਾਣੇ ਵਿਖੇ ਵੀ ਚੌਰਾ ਰੋਡ ’ਤੇ ਸਥਿਤ ਆਈਟੀਬੀ ਕੈਂਪਸ ਦੇ ਨੇੜੇ ਮਹਾਂਵਾਰੀ ਜੈਯੰਤੀ ਸਬੰਧੀ ਇਕ ਧਾਰਮਕ ਸਮਾਗਮ ਦੌਰਾਨ ਕੀਤੇ ਗਏ ਇਕੱਠ ਦਾ ਨੋਟਿਸ ਲਿਆ ਹੈ ਅਤੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ । ਧਾਰਮਕ ਸਮਾਗਮ ਦੌਰਾਨ ਨਗਰ ਨਿਗਮ ਦੇ ਮੇਅਰ ਅਤੇ ਕਈ ਵੱਡੀਆਂ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਸੀ। ਸਮਾਗਮ ਦੌਰਾਨ ਸਮਾਜ ਸੇਵੀ ਵੱਲੋਂ ਰਸੋਈ ਚਲਾ ਕੇ 10 ਰੁਪਏ ਥਾਲੀ ਭੋਜਨ ਦੀ ਦਿੱਤੀ ਗਈ, ਜਿਥੇ ਵੱਡਾ ਇਕੱਠਾ ਹੋਇਆ। ਥਾਣਾ ਅਰਬਨ ਅਸਟੇਟ ਦੇ ਚੌਂਕੀ ਇੰਚਾਰਜ ਰੌਣੀ ਸਿੰਘ ਨੇ ਕਿਹਾ ਕਿ ਇਸ ਸਮਾਰੋਹ ਨੂੰ ਆਯੋਜਿਤ ਕਰਨ ਵਾਲੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਮਾਮਲੇ ’ਚ ਪੁਸ਼ਟੀ ਹੋਈ ਹੈ ਕਿ ਵਰਧਮਾਨ ਦੇ ਮਾਲਕ ਡਾਕਟਰ ਸੌਰਭ ਜੈਨ, ਮਨੋਜ ਗੋਇਲ ਵਾਸੀ ਸੰਤ ਇਨਕਲੇਵ ਮਾਲਕ ਗੋਇਲ ਟੈਂਟ ਹਾਊਸ ਅਤੇ ਜੇ.ਪੀ. ਰਾਣਾ ਮਾਲਕਾ ਰਾਣਾ ਕੈਟਰੀਜ਼ ਫੈਕਟਰੀ ਏਰੀਆ ਪਟਿਆਲਾ ਤਿੰਨਾਂ ਖਿਲਾਫ਼ ਮਾਮਲਾ ਦਰਜ

Leave a Reply

Your email address will not be published. Required fields are marked *