ਪੰਜਾਬਪਟਿਆਲਾ

ਐਨ.ਐਚ.ਐਮ. ਕਰਮਚਾਰੀਆਂ ਨੇ ਕੀਤਾ ਮੁਕੰਮਲ ਕੰਮ ਬੰਦ, ਐਮਰਜੈਂਸੀ ਸੇਵਾਵਾਂ ਬੰਦ ਰਹਿਣ ਨਾਲ ਮਰੀਜ ਹੋਏ ਖੱਜਲ ਖੁਆਰ

ਪਟਿਆਲਾ 27 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਸਿਹਤ ਵਿਭਾਗ ਪੰਜਾਬ ਦੇ ਨੈਸਨਲ ਹੈਲਥ ਮਿਸਨ ਵਿੱਚ ਕਰੀਬ 9000 ਕਰਮਚਾਰੀਆਂ ਨੇ ਸੋਸਣ ਤੋਂ ਤੰਗ ਹੋ ਕੇ ਅੱਜ ਪੂਰੇ ਪੰਜਾਬ ਵਿੱਚ ਹੜਤਾਲ ਕੀਤੀ|
ਕਰਮਚਾਰੀਆਂ ਨੇ  ਸਿਹਤ ਵਿਭਾਗ ਦਾ ਮੁਕੰਮਲ ਕੰਮ ਬੰਦ ਕਰਨ ਦੇ ਨਾਲ-ਨਾਲ ਕਰੋਨਾ ਵੈਕਸੀਨੇਸਨ, ਕਰੋਨਾ ਸੈਪਲੰਿਗ ਅਤੇ ਐਮਰਜੈਸੀ ਸੇਵਾਵਾਂ ਬੰਦ ਰੱਖੀਆਂ| ਇਸ ਦੋਰਾਨ ਹੜਤਾਲੀ ਕਰਮਚਾਰੀਆਂ ਨੇ ਆਪਣਾ ਰੋਸ ਜਾਹਰ ਕਰਦੇ ਹੋਏ ਸਿਵਲ ਸਰਜਨ ਦਫਤਰ ਤੋਂ ਮਾਰਚ ਕਰਦੇ ਹੋਂਏ ਬੱਸ ਸਟੈਂਡ ਚੌਕ ਵਿਖੇ ਜਾਮ ਲਗਾਕੇ  ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ|

ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਅਮਰਜੀਤ ਸਿੰਘ  ਨੇ ਦੱਸਿਆਂ ਕਿ ਇਸ ਮਿਸਨ ਵਿੱਚ ਸਭ ਤੋਂ ਪੁਰਾਣੇ ਪ੍ਰੋਗਰਾਮ ਜਿਵੇ ਟੀਬੀ ਵਿਭਾਗ ਦੇ ਕਰਮਚਾਰੀ, ਲੈਪਰੋਸੀ ਵਿਭਾਗ ਦੇ ਕਰਮਚਾਰੀ ਅਤੇ ਆਰ ਸੀ ਐਚ ਪ੍ਰੋਗਰਾਮ ਦੇ ਕਰਮਚਾਰੀ ਜਿਨਾ ਨੁੰ ਇਸ ਮਿਸਨ ਵਿੱਚ ਠੇਕੇ ਤੇ ਕੰਮ ਕਰਦੇ ਕਰਦੇ 2025 ਸਾਲ ਹੋ ਗਏ ਹਨ ਅਤੇ ਕਈ ਕਰਮਚਾਰੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਠੇਕੇ ਤੇ ਹੀ ਰਿਟਾਇਰ ਹੋਣ ਜਾ ਰਹੇ ਹਨ|ਇਨਾਂ ਕਰਮਚਾਰੀਆਂ ਨੇ ਇਸ ਦੋਰਾਨ ਸਿਹਤ ਵਿਭਾਗ ਨੂੰ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਲੇਖੇ ਲਾਇਆ ਤੇ ਬਹੁਤ ਇਮਾਨਦਾਰੀ ਨਾਲ ਸਿਹਤ ਵਿਭਾਗ ਦੀ ਸੇਵਾ ਕੀਤੀ| ਬਾਕੀ ਪ੍ਰੋਗਰਾਮਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਇਨਾਂ ਕਰਮਚਾਰੀਆਂ ਵਾਗੂੰ ਸੋਸਣ ਦਾ ਸਿਕਾਰ ਹੋ ਰਹੇ ਹਨ|ਜਿਸ ਵਿੱਚ ਆਉਟਸੋਰਸ ਕਰਮਚਾਰੀ,ਕੰਪਿਉਟਰ ਓਪਰੇਟਰ,ਇੰਨਫਾਰਮੇਸ ਅਸੀਸਟੈਂਟ,ਫਾਰਮਾਸਿਸਟ,ਸਟਾਫ ਨਰਸਾਂ,ਮਲਟੀਪਰਪਜ ਹੈਲਥ ਵਰਕਾਰ ਫੀਮੇਲ, ਲੈਬ ਟੈਕਨੀਸੀਅਨ ਆਦਿ  ਸਾਮਿਲ ਹਨ| ਜਿਨਾਂ ਨੁੰ ਘੱਟ ਤਨਖਾਹ ਦੇ ਕੇ ਕਈ ਗੁਣਾ ਕੰਮ ਲੈ ਕੇ ਇਨਾ ਦਾ ਖੂਨ ਨਿਚੋੜਿਆ ਜਾ ਰਿਹਾ ਹੈ|ਕੋਵਿਡ 19 ਦੋਰਾਨ 500 ਦੇ ਕਰੀਬ ਕਰਮਚਾਰੀ ਕਰੋਨਾ ਪੋਜਟਿਵ ਆਏ ਤੇ ਇਸ ਦੋਰਾਨ ਭਾਰੀ ਮੁਸਿਕਲਾਂ ਦਾ ਸਾਹਮਣਾ ਕਰਨਾ ਪਿਆ|ਜਿਲਾ ਕਪੂਰਥਲਾ ਦੀ ਕਰਮਚਾਰਣ ਸੁਰਿੰਦਰ ਕੋਰ ਤੇ ਲੱਗਭੱਗ 5 ਲੱਖ ਦੇ ਕਰੀਬ ਖਰਚਾ ਹੋਇਆ ਜਿਸਨੇ ਆਪਣਾ ਇਲਾਜ ਕਰਜਾ ਚੁੱਕ ਕੇ ਕਰਵਾਇਆ ਤੇ ਸਰਕਾਰ ਵੱਲੋਂ ਕੋਈ ਮੱਦਦ ਨਹੀ ਹੋਈ|ਇਸੇ ਤਰਾਂ ਜਿਲਾ ਗੁਰਦਾਸਪੁਰ ਅਤੇ ਜਲੰਧਰ ਦੇ ਦੋ ਕਰਮਚਾਰੀਆਂ ਨੇ ਕਰੋਨਾਂ ਦੀ ਜੰਗ ਵਿੱਚ ਸਹੀਦੀ ਪਾ ਲਈ| ਜਿਲਾ ਗੁਰਦਾਸਪੁਰ ਦੀ ਕਰਮਚਾਰਣ ਦੇ ਕਰੋਨਾ ਪੋਜਿਟਿਵ ਆਉਣ ਕਾਰਨ ਉਸਦੇ ਮਾਤਾ ਪਿਤਾ ਵੀ ਕਰੋਨਾ ਪੋਜਿਟਿਵ ਆ ਗਏ ਤੇ ਉਹ ਵੀ ਸਹੀਦ ਹੋ ਗਏ| ਨੈਸਨਲ ਹੈਲਥ ਮਿਸਨ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੁੰ ਹਜਾਰਾ ਵਾਰ ਗੁਹਾਰ ਲਗਾਈ ਹੈ ਕਿ ਸਰਵ ਸਿੱਖਿਆ ਅਭਿਆਨ ਕੇਂਦਰੀ ਮਿਸਨ ਹੈ ਅਤੇ ਉਸ ਮਿਸਨ ਦੇ ਕਰਮਚਾਰੀ ਪੰਜਾਬ ਸਰਕਾਰ ਨੇ ਰੈਗੂਲਰ ਕੀਤੇ ਹਨ ਤੇ ਰੈਗੂਲਰ ਕਰਮਚਾਰੀਆਂ ਵਾਗੂੰ ਪੂਰੀਆਂ ਸਹੂਲਤਾਂ ਦਿੱਤੀਆਂ ਹਨ| ਹਰਿਆਣਾ ਸਰਕਾਰ ਨੇ ਵੀ 2018 ਤੋਂ ਨੈਸਨਲ ਹੈਲਥ ਮਿਸਨ ਦੇ ਕਰਮਚਾਰੀਆਂ ਨੁੰ ਰੈਗੂਲਰ ਕਰਮਚਾਰੀਆਂ ਬਰਾਬਰ ਸਹੁਲਤਾਂ ਅਤੇ ਤਨਖਾਹ ਦਿੱਤੀ ਹੈ|ਰੂਰਲ ਮੈਡੀਕਲ ਅਫਸਰ ਵੀ ਰੈਗੂਲਰ ਹੋਏ ਹਨ|ਪਰੰਤੂ ਇਨਾਂ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਸਿਵਾ ਕੁਝ ਨਹੀ ਮਿਲਿਆ|ਇਸ ਕਾਰਨ ਜਿਲਾ ਫਤਹਿਗੜ੍ਹ ਸਾਹਿਬ ਦਾ ਸਾਰਾ ਸਟਾਫ ਅੱਜ ਹੜਤਾਲ ਤੇ ਸੀ |ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਨੇ ਇਨਾ ਕਰਮਚਾਰੀਆਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਹੜਤਾਨ ਨੁੰ ਬਕਵਾਸ ਕਿਹਾ ਤੇ ਨੋਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ|ਇਨਾਂ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੁੰ ਚੇਤਾਵਨੀ ਦਿੱਤੀ ਕਿ ਜੇਕਰ ਬਿਨਾਂ ਸਰਤ ਉਨਾਂ ਨੁੰ ਰੈਗੂਲਰ ਕਰਨ ਦਾ ਨੋਟੀਫਿਕੇਸਨ ਜਾਰੀ ਨਾ ਕੀਤਾ ਤਾਂ ਇਹ ਕਰਮਚਾਰੀ ਛੇਤੀ ਹੀ ਬਹੁਤ ਤਿੱਖਾ ਸੰਘਰਸ ਵਿੱਢਣ ਦੀ ਤਿਆਰੀ ਵਿੱਚ ਹਨ ਅਤੇ ਭੁੱਲ ਜਾਣਗੇ ਕਿ ਕੋਵਿਡ ਦਾ ਭਿਆਨਕ ਸਮਾਂ ਚੱਲ ਰਿਹਾ ਹੈ|ਜਿਸ ਨਾਲ ਸਿਹਤ ਵਿਭਾਗ ਦੇ ਕੰਮ ਪ੍ਰਭਾਵਿਤ ਹੋਣ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਇਸ ਮੋਕੇ ਦਿਨੇਸ਼ ਕੁਮਾਰ ਜਿਲ੍ਹਾ ਪ੍ਰਧਾਨ, ਡਾ.ਹਰਨਵ , ਮੋਹਿਤ ਸਿੰਗਲਾ, ਨਵਦੀਪ ਸਿੰਘ, ਪਰਮਜੀਤ ਕੌਰ, ਸੁਰਿੰਦਰ ਸਿੰਘ, ਅਤੇ ਵੱਖ-ਵੱਖ ਬਲਾਕਾਂ ਤੋਂ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਹਾਜਰ ਸੀ|  

Leave a Reply

Your email address will not be published. Required fields are marked *