ਪੰਜਾਬ

ਹਰਿਆਣਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਤੇ ਨਿਰਦੇਸ਼ , ਧਾਰਾ 144 ਦੀ ਪਾਲਣਾ ਨੂੰ ਲੈ ਕੇ ਨਿਰਦੇਸ਼

ਚੰਡੀਗੜ੍ਹ, 27 ਅਪ੍ਰੈਲ (ਮਧੂਸਾਰ ਬਿਊਰੋ) ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਜਿਲ੍ਹਿਆਂ ਦੇ ਸਾਰੇ ਨਿਜੀ ਤੇ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਬੈਡਸ, ਆਕਸੀਜਨ ਸਟੋਰੇਜ ਦੀ ਸਮਰੱਥਾ ਅਤੇ ਵੈਂਟੀਲੇਟਰ ਸਮੇਤ  ਹੋਰ ਜਰੂਰਤਾਂ ਦਾ ਖਾਕਾ ਵੀਰਵਾਰ ਸਵੇਰੇ 10 ਵਜੇ ਤਕ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕੋਰੋਨਾ ਦੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਧਾਰਾ 144 ਦਾ ਸਖਤੀ ਨਾਲ ਪਾਲਣ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਸ੍ਰੀ ਵਿਜ ਨੇ ਅੱਜ ਰਾਜ ਪੱਧਰੀ ਕੋਵਿਡ ਨਿਗਰਾਨੀ ਕਮੇਟੀ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੀ ਵੀਡੀਓ ਕਾਨਫ੍ਰੈਸਿੰਗ ਨਾਲ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਸਾਨੂੰ ਸੂਬੇ ਦੇ ਹਰੇਕ ਕੋਵਿਡ ਮਰੀਜ ਨੂੰ ਬਚਾਉਣ ਦਾ ਯਤਨ ਕਰਨਾ ਹੈ। ਇਸ ਦੇ ਲਈ ਅਸੀਂ ਹਰ ਜਰੂਰੀ ਪ੍ਰਬੰਧ ਕਰਾਂਗੇ।

ਉਨ੍ਹਾਂ ਨੇ ਕਿਹਾ ਕਿ ਦੁਰਭਾਗ ਨਾਲ ਜਿਸ ਮਰੀਜ ਦੀ ਕੋਵਿਡ ਕਾਰਣ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਅੰਤਮ ਸੰਸਕਾਰ ਕੋਵਿਡ ਪ੍ਰੋਟੋਕਾਲ ਦੇ ਤਹਿਤ ਉਸੀ ਦਿਨ ਕਰਵਾਉਣ ਦੀ ਵਿਵਸਥਾ ਯਕੀਨੀ ਕਰਨ। ਇਸ ਦੇ ਤੋਂ ਇਲਾਵਾ, ਸ਼ਮਸ਼ਾਨ ਭੂਮੀ ਦਾ ਵੀ ਜਰੂਰਤ ਅਨੁਸਾਰ ਚੋਣ ਕਰਨ। ਇਸ ਤੋਂ ਇਲਾਵਾ, ਡਾਇਲ-112 ਦੀ 20-20 ਗੱਡੀਆਂ ਵੀ ਹਰ ਜਿਲ੍ਹੇ ਵਿਚ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਜਰੂਰਤ ਦੇ ਅਨੁਸਾਰ ਵਰਤੋ ਕਰਨ।
ਸਿਹਤ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੁੰ ਕਿਹਾ ਕਿ ਉਹ ਆਪਣੇ ਜਿਲ੍ਹਿਆਂ ਵਿਚ ਜਿਲ੍ਹਾ ਪੱਧਰੀ ਕੋਵਿਡ ਨਿਗਰਾਨੀ ਕਮੇਟੀ ਦਾ ਗਠਨ ਕਰਨ, ਜਿਸ ਵਿਚ ਵੱਖ-ਵੱਖ ਵਿਭਾਗ ਸਮੇਤ ਜਿਲ੍ਹਾ ਵਿਧਿਕ ਸੇਵਾਵਾਂ ਅਥਾਰਿਟੀ ਦੇ ਸਕੱਤਰ ਵੀ ਸ਼ਾਮਿਲ ਕੀਤੇ ਜਾਣ। ਉਨ੍ਹਾਂ ਨੇ ਸਾਰੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਖੇਤਰ ਵਿਚ ਹੋਮ ਆਈਸੋਲੇਸ਼ਨ ਵਿਚ ਉਪਚਾਰਧੀਨ ਮਰੀਜਾਂ ਦੀ ਹਰੇਕ ਦੂਜੇ  ਦਿਨ ਘਰ ’ਤੇ ਜਾ ਕੇ ਜੲਚ ਕਰਾਉਣ ਦੀ ਵਿਵਸਥਾ ਕਰਨ ਅਤੇ ਉਨ੍ਹਾਂ ਨੇ ਦਵਾਈਆਂ, ਆਯੂਸ਼ ਕਿੱਟ ਅਤੇ ਹੋਰ ਜਰੂਰ ਸਮੱਗਰੀ ਉਪਲਬਧ ਕਰਵਾਉਣ। ਇਸ ਦੇ ਨਾਲ ਹੀ ਮਰੀਜਾਂ ਨੂੰ ਨਿਯਮਤ ਸੁਝਾਅ ਲਈ ਡਾਕਟਰਾਂ ਦੇ ਨਾਂਅ ਤਅੇ ਡੋਨ ਨੰਬਰ ਪ੍ਰਕਾਸ਼ਿਤ ਕਰਵਾਉਣ ਤਾਂ ਜੋ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ  ਕੋਵਿਡ ਮਰੀਜ ਉਨ੍ਹਾਂ ਤੋਂ ਸੰਪਰਕ ਕਰ ਸਕਣ।  

Leave a Reply

Your email address will not be published. Required fields are marked *