ਕੇਂਦਰੀ ਜੇਲ੍ਹ ਪਟਿਆਲਾ ਨੂੰ ਲਗਾਈ ਸੰਨ, ਫਰਾਰ ਹੋਏ ਤਿੰਨ ਕੈਦੀ !
ਜੇਲ੍ਹ ’ਚ ਚਲਾਇਆ ਜਾ ਰਿਹਾ ਸਰਚ ਅਪ੍ਰੇਸ਼ਨ, ਕੀਤੀ ਜਾ ਰਹੀ ਜਾਂਚ : ਰੂਪ ਕੁਮਾਰ ਅਰੋੜਾ
ਪਟਿਆਲਾ 28 ਅਪ੍ਰੈਲ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਜੇਲ੍ਹ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਵੱਡੇ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਇਹ ਤਿੰਨੋਂ ਕੈਦੀ ਕਿਸ ਤਰ੍ਹਾਂ ਜੇਲ੍ਹ ਵਿਚ ਫਰਾਰ ਹੋਏ।

ਜਾਣਕਾਰੀ ਅਨੁਸਾਰ ਫਰਾਰ ਹੋਏ ਕੈਦੀਆਂ ’ਚ ਇੰਦਰਜੀਤ ਸਿੰਘ ਸਪੁੱਤਰ ਅਵਤਾਰ ਸਿੰਘ ਪਿੰਡ ਰਾਣੀਪੁਰ ਜ਼ਿਲ੍ਹਾ ਕਪੂਰਥਲਾ, ਸੇਰ ਸਿੰਘ ਸਪੁੱਤਰ ਹਰਵਿੰਦਰ ਸਿੰਘ ਪਿੰਡ ਰਣੀਕੇ ਥਾਣਾ ਲੋਪੋਕੇ ਜ਼ਿਲ੍ਹਾ ਅੰਮਿ੍ਰਤਸਰ ਅਤੇ ਜਸਪ੍ਰੀਤ ਸਿੰਘ ਸਪੁੱਤਰ ਲਖਵੀਰ ਸਿੰਘ ਉਮਰ 28 ਸਾਲ ਪਿੰਡ ਡਾਢੀ ਥਾਣਾ ਕੀਰਤਪੁਰ ਜ਼ਿਲ੍ਹਾ ਰੋਪੜ ਦਾ ਰਹਿਣ ਵਾਲੇ ਸਨ। ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਫਰਾਰ ਹੋਏ ਤਿੰਨ ਕੈਦੀ ਇਨਕੁਆਰੀ ਕਰਨ ਪੁੱਜੇ ਆਈ.ਜੀ. ਰੂਪ ਕੁਮਾਰ ਅਰੋੜਾ ਨੇ ਦੱਸਿਆ ਕਿ ਭੱਜੇ ਤਿੰਨੋਂ ਕੈਦੀ ਸੈਲ ਨੰ: 9 ਦੀ ਵਿਚ ਚੱਕੀ ਸਨ, ਜਿਨਾਂ ਵਿਚ ਦੋ ਨੂੰ ਤਾਂ ਸਜ਼ਾ ਹੋ ਚੁੱਕੀ ਹੈ ਅਤੇ ਇਕ ਕੈਦੀ ਹਵਾਲਾਤੀ ਹੈ, ਜਿਸ ਖਿਲਾਫ਼ ਕੇਸ ਚੱਲ ਰਹੇ ਹਨ ਅਤੇ ਸਜ਼ਾ ਹੋਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਕੈਦੀਆਂ ਨੇ ਲੈਬ ਦੇ ਬਾਥਰੂਮ ਵਿਚ ਕੁਝ ਇੱਟਾਂ ਕੱਢਕੇ ਹੋਲ ਤਿਆਰ ਕੀਤਾ ਅਤੇ ਦੀਵਾਰ ਟੱਪਕੇ ਭੱਜੇ ਹਨ, ਜਿਨ੍ਹਾਂ ਦੀ ਭਾਲ ਲਈ ਜੇਲ੍ਹ ਵਿਚ ਵੀ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਕੈਦੀ ਜੇਲ੍ਹ ਵਿਚ ਹੀ ਹਨ ਜਾਂ ਭੱਜਣ ਵਿਚ ਕਾਮਯਾਬ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਿਥੇ ਇਨ੍ਹਾਂ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ, ਉਥੇ ਹੀ ਹਰ ਪੱਖੋਂ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖਿਰ ਬਾਹਰੋਂ ਜਾਂ ਅੰਦਰੋਂ ਕਿਸ ਦੀ ਮਦਦ ਲੈ ਕੇ ਇਹ ਕੈਦੀ ਫਰਾਰ ਹੋਏ ਹਨ। ਉਨ੍ਹਾਂ ਕਿਹਾ ਕਿ ਵਿਭਾਗੀ ਜਾਂਚ ਵਿਚ ਇਹ ਸਾਹਮਣੇ ਆਵੇਗਾ ਕਿ ਅਸਲ ਦੋਸ਼ੀ ਕੌਣ ਹੈ, ਜਿਸ ਬਾਰੇ ਪਤਾ ਲੱਗਣ ਬਾਅਦ ਤੁਰੰਤ ਐਕਸ਼ਨ ਅਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜੇ ਇਹ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਜੇਲ੍ਹ ’ਚੋਂ ਬਾਹਰ ਕਿੱਥੋਂ ਅਤੇ ਕਿਵੇਂ ਨਿਕਲੇ। ਜ਼ਿਲ੍ਹਾ ਪੁਲੀਸ ਦੀ ਮਦਦ ਨਾਲ ਸਵੇਰ ਤੋਂ ਹੀ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਅੰਦਰ ਹੀ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੇਰ ਸਿੰਘ ਵਿਸ਼ੇਸ਼ ਸਮਝੌਤੇ ਤਹਿਤ ਯੂਕੇ ਤੋਂ ਤਬਦੀਲ ਹੋ ਕੇ ਆਇਆ ਹੋਇਆ ਹੈ, ਜਿਸ ਨੂੰ ਉਥੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਇੱਕ ਕੇਸ ਵਿਚ 22 ਸਾਲਾਂ ਦੀ ਕੈਦ ਦੀ ਸਜ਼ਾ ਕੀਤੀ ਹੋਈ ਹੈ। ਬਾਕੀ ਦੋ ਕੈਦੀਆਂ ‘ਚ ਇੰਦਰਜੀਤ ਸਿੰਘ ਧਿਆਨਾ ਅਤੇ ਜਸਪ੍ਰੀਤ ਸਿੰਘ ਵੱਖ ਵੱਖ ਕੇਸਾਂ ਤਹਿਤ ਸਜ਼ਾ ਭੁਗਤ ਰਹੇ ਹਨ। ਸ਼ਾਮਲ ਹਨ। ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਤਿੰਨਾਂ ਕੈਦੀਆਂ ਦੇ ਆਪਣੀ ਬੈਰਕ ਵਿਚ ਨਾ ਹੋਣ ਦੀ ਪੁਸਟੀ ਕੀਤੀ ਹੈ। ਅਧਿਕਾਰੀਆਂ ਦਾ ਤਰਕ ਹੈ ਕਿ 27 ਅਪਰੈਲ ਦੀ ਸ਼ਾਮ ਨੂੰ ਇਨ੍ਹਾਂ ਤਿੰਨਾਂ ਨੂੰ ਵੀ ਹੋਰ ਕੈਦੀਆਂ ਦੇ ਨਾਲ ਹੀ ਬੰਦ ਕੀਤਾ ਸੀ ਅੱਜ ਪਰ ਸਵੇਰੇ ਉਹ ਆਪਣੀ ਬੈਰਕ ਵਿਚ ਨਹੀ ਸਨ।

