ਪੰਜਾਬਪਟਿਆਲਾ

ਤਨਖਾਹਾਂ ਨਾ ਮਿਲਣ ਤੇ ਭੜਕੇ ਜਲ ਸਰੋਤ ਕਾਮਿਆਂ ਨੇ ਸਾੜੀ ਸਰਕਾਰ ਦੀ ਅਰਥੀ

ਪਟਿਆਲਾ 29 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਜੋਨ ਪਟਿਆਲਾ ਵੱਲੋਂ ਸਿੰਚਾਈ ਵਿਭਾਗ ਵਿੱਚ ਪੁਨਰਗਠਨ ਅਤੇ ਤਨਖਾਹਾਂ ਨਾ ਮਿਲਣ ਦੇ ਰੋਸ ਚ, ਅੱਜ ਭਾਖੜਾ ਮੇਨ ਲਾਈਨ ਕੰਪਲੈਕਸ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ  ਮੁਲਾਜ਼ਮ ਆਗੂ ਰਜਿੰਦਰ ਸਿੰਘ ਧਾਲੀਵਾਲ,ਪਰਕਾਸ ਸਿੰਘ ਘਨੌਰ, ਮਨਜੀਤ ਸਿੰਘ ਦਿਆਲਪੁਰਾ ਤੇ ਵਿਪਨ ਪਰਸਾਦ ਕੀਤੀ ਵੱਡੀ ਗਿਣਤੀ ਜਲ ਸਰੋਤ ਕਾਮੇ ਅਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਧਰਨੇ ਚ ਪੁਜੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜਮ  ਆਗੂ  ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ,  ਲਖਵਿੰਦਰ ਸਿੰਘ ਖਾਨਪੁਰ,ਛੱਜੂ ਰਾਮ ਤੇ ਦਰਸ਼ਨ ਸਿੰਘ ਰੋਗਲਾ ਨੇ ਕਿਹਾ ਕਿ ਲਗਪਗ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ  ਵੀ ਜਲ ਸਰੋਤ ਕਾਮਿਆਂ ਨੁੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ !  

ਉਲਟਾ ਪੁਨਰਗਠਨ ਦੀ ਤਲਵਾਰ ਜਲ ਸਰੋਤ ਕਾਮਿਆਂ ਤੇ ਲਟਕਾ ਕੇ ਘਰੋਂ ਬੇਘਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਦੇ ਵੱਡੀ ਗਿਣਤੀ ਦਰਜਾ ਤਿੰਨ ਤੇ ਦਰਜਾ ਚਾਰ ਕਾਮੇ ਭਾਰੀ ਬੇਚੈਨੀ ਦੀ ਜਿੰਦਗੀ ਬਸਰ ਕਰ ਰਹੇ ਹਨ!  ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਪੰਜਾਬ ਦੇ ਸਮੁੱਚੇ ਸ਼ਹਿਰਾਂ ਵਿਚ ਰੋਸ ਧਰਨੇ ਦੇਣ ਤੋਂ ਬਾਅਦ ਸਰਕਾਰ ਦੇ ਖਿਲਾਫ ਲਗਾਤਾਰ ਲੜਾਈ ਵਿੱਢੀ ਜਾਵੇਗੀ  ਅਤੇ ਸਰਕਾਰ ਦੇ ਇਸ ਮੁਲਾਜਮਾਂ ਨੂੰ ਘਰੋਂ ਬੇਘਰ ਕਰਨ ਦੇ ਵਤੀਰੇ ਨੂੰ ਪੁੱਠਾ ਗੇੜਾ ਦਿੱਤਾ ਜਾਵੇਗਾ ਰੋਸ ਧਰਨਾ ਦੇਣ ਉਪਰੰਤ ਜਲ ਸਰੋਤ ਕਾਮੇ ਮਾਰਚ ਕਰਦੇ ਹਲਕਾ ਦਫ਼ਤਰ ਦੇ ਮੇਨ ਗੇਟ ਤੇ ਪੁਜਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਇਸ ਇੱਕਤਰਤਾ ਨੁੰ ਸਬੋਧਨ ਕਰਦਿਆਂ ,ਹਰਦੇਵ ਸਿੰਘ ਸਮਾਨਾ, ਦਵਿੰਦਰ ਗਰੇਵਾਲ, ,ਕੁਲਦੀਪ ਸਿੰਘ ਨਾਭਾ,ਬਲਵੀਰ ਸਿੰਘ ਨਰੜੂ, ਹਰਵੀਰ ਸਿੰਘ ਸੁਨਾਮ,:ਰਣਧੀਰ ਸਿੰਘ ਬਹਿਰ ਸਾਹਿਬ, ਗੀਤ ਸਿੰਘ ਕਕਰਾਲਾ,ਜਸਪਾਲ ਸਿੰਘ ਸੰਭੂ,ਬਲਵਿੰਦਰ ਸਿੰਘ ਦਿਆਲਪੁਰਾ, ਮੁਸਤਾਕ ਖਾਂ ਤੇ ,ਬਲਕਾਰ ਸਿੰਘ, ਨੇ ਆਖਿਆ ਕਿ ਇੱਕ ਪਾਸੇ ਸਰਕਾਰ  ਕੱਚੇ ਕਾਮੇ ਪੱਕੇ ਕਰਨ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ,2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ, ਡੀ ਏ  ਦੇ ਬਕਾਏ ਤੇ ਡੀ ਏ ਦੀਆਂ ਕਿਸ਼ਤਾਂ ਦੇਣ ਤੋਂ ਟਾਲਾ ਵੱਟਿਆ  ਹੋਇਆ ਹੈ!ਪਰ ਪੰਜਾਬ  ਸਰਕਾਰ ਵੱਖ ਵੱਖ ਵਿਭਾਗਾਂ ਨੂੰ ਪੁਨਰਗਠਨ ਦੇ ਨਾਂ ਤੇ ਨਿੱਜੀ ਹੱਥਾਂ ਵਿਚ ਦੇਣ ਲਈ ਪੱਬਾਂ ਭਾਰ ਹੋ ਰਹੀ ਹੈ ਮੁਲਾਜਮ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ  ਕਿ ਸਰਕਾਰ ਦੇ ਇਹਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 

Leave a Reply

Your email address will not be published. Required fields are marked *