ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਘਰ ’ਚ ਹੋਏ ਇਕਾਂਤਵਾਸ
ਪਟਿਆਲਾ 2 ਮਈ (ਮਧੂਸਾਰ ਬਿਊਰੋ) ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਖੁਦ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਸਪੁੱਤਰ ਇੰਸਪੈਕਟਰ ਇੰਦਰਪ੍ਰੀਤ ਸਿੰਘ ਅਤੇ ਬੇਟੀ ਅਮਰਵੀਰ ਕੌਰ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਡਾਕਟਰੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਘਰ ਵਿਚ ਖੁਦ ਨੂੰ ਵੀ ਇਕਾਂਤਵਾਸ ਕਰ ਲਿਆ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਘਰ ਵਿਚ ਬੇਟਾ ਅਤੇ ਬੇਟੀ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਉਣ ਕਰਕੇ ਜਿਥੇ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕੀਤਾ ਹੈ, ਉਥੇ ਹੀ ਰੋਜ਼ਮਰਾ ਦੇ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਸਲਾਹ ਅਨੁਸਾਰ ਪੂਰੀ ਤਰ੍ਹਾਂ ਸਿਹਤਯਾਬ ਹੋਣ ਮਗਰੋਂ ਉਹ ਸ਼ਿਰਕਤ ਕਰਨਗੇ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਅਪੀਲ ਕੀਤੀ ਹੈ ਕਿ ਕੋਵਿੰਡ-19 ਭਿਆਨਕ ਦੂਜੀ ਲਹਿਰ ਤੋਂ ਬਚਣ ਲਈ ਘਰਾਂ ’ਚ ਰਿਹਾ ਜਾਵੇ, ਮਾਸਕ ਪਹਿਨਣ, ਹੱਥ ਧੋਣ ਅਤੇ ਪ੍ਰਸ਼ਾਸਨਕ ਗਾਈਡਲਾਈਨਜ਼ ਨੂੰ ਮੰਨਣ ਨਾਲ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਮੇਰੇ ਜਾਂ ਮੇਰੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਆਉਣ ਵਾਲੇ ਆਪਣਾ ਕੋਵਿੰਡ-19 ਦਾ ਟੈਸਟ ਜ਼ਰੂਰ ਕਰਵਾਉਣ ਅਤੇ ਖੁਦ ਨੂੰ ਵੀ ਘਰ ਵਿਚ ਇਕਾਂਤਵਾਸ ਕਰ ਲੈਣ।

