ਰਾਵੀ ਦਰਿਆ ਕੰਢੇ ਚੱਲ ਰਹੀ ਵੱਡੇ ਪੱਧਰ ਦੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ !
1 ਜੇਸੀਬੀ,1 ਪੋਕਲਾਈਨ,9 ਟਰੱਕ ਅਤੇ 4 ਟਰੈਕਟਰ-ਟਰਾਲੀਆਂ ਜਬਤ, 2 ਗਿ੍ਰਫਤਾਰ
ਚੰਡੀਗੜ੍ਹ (ਮਧੂਸਾਰ ਬਿਊਰੋ) ਗੈਰਕਨੂੰਨੀ ਮਾਈਨਿੰਗ ਵਿਰੁੱਧ ਨਵੇਂ ਬਣੇ ਇਨਫੋਰਸਮੈਂਟ ਡਾਇਰੈਕਟੋਰੇਟ, ਮਾਈਨਿੰਗ ਵਲੋਂ ਵਿੱਢੀ ਮੁਹਿੰਮ ਤਹਿਤ ਅੰਮਿ੍ਰਤਸਰ ਪੁਲਿਸ (ਦਿਹਾਤੀ) ਨੇ ਜਿਲ੍ਹੇ ਵਿੱਚ ਰੇਤ ਦੀ ਨਾਜਾਇਜ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਇੱਕ ਵੱਡੀ ਸਖਤ ਕਾਰਵਾਈ ਕੀਤੀ ਹੈ।
ਪੰਜਾਬ ਦੇ ਇਨਫੋਰਸਮੈਂਟ ਡਾਇਰੈਕਟਰ, ਮਾਈਨਿੰਗ ਸ੍ਰੀ ਆਰ. ਐਨ. ਢੋਕੇ ਨੇ ਕਾਨੂੰਨੀ ਮਾਈਨਿੰਗ ਨੂੰ ਤੁਰੰਤ ਰੋਕਣ ਲਈ ਨਿਰਦੇਸ ਜਾਰੀ ਕੀਤੇ ਹਨ । ਉਹਨਾਂ ਨੇ ਜਿਲ੍ਹਾ ਪੁਲਿਸ (ਦਿਹਾਤੀ) ਨੂੰ ਇੱਕ ਪੱਤਰ ਵੀ ਭੇਜਿਆ ਸੀ ਜਿਸ ਵਿੱਚ ਜਿਲ੍ਹੇ ਵਿੱਚ ਅਧਿਕਾਰਤ ਮਾਈਨਿੰਗ ਸਾਈਟਾਂ ਅਤੇ ਮਾਈਨਿੰਗ ਕਰਨ ਸਬੰਧੀ ਨਿਰਧਾਰਤ ਸਰਤਾਂ ਦੇ ਨਾਲ-ਨਾਲ ਮਾਈਨਿੰਗ ਸਾਈਟਾਂ ਸਬੰਧਤ ਅਸਲ ਨਿਸਾਨਦੇਹੀ ਸਾਮਲ ਹੈ।
ਅੰਮਿ੍ਰਤਸਰ ਪੁਲਿਸ (ਦਿਹਾਤੀ) ਨੂੰ 30 ਅਪ੍ਰੈਲ, 2021 ਵਾਲੇ ਦਿਨ ਪਿੰਡ ਕਾਸੋਵਾਲ, ਥਾਣਾ ਰਾਮਦਾਸ ,ਅੰਮਿ੍ਰਤਸਰ (ਦਿਹਾਤੀ ) ਦੇ ਖੇਤਰ ਵਿੱਚ ਰਾਵੀ ਦਰਿਆ ਦੇ ਕੰਢੇ ਚੱਲ ਰਹੀ ਵੱਡੇ ਪੱਧਰ ਦੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਸੂਹ ਮਿਲੀ ਸੀ।। ਪ੍ਰਾਪਤ ਜਾਣਕਾਰੀ ’ਤੇ ਤੁਰੰਤ ਕਾਰਵਾਈ ਕਰਦਿਆਂ ਅੰਮਿ੍ਰਤਸਰ ਪੁਲਿਸ (ਦਿਹਾਤੀ) ਦੀਆਂ ਟੀਮਾਂ ਨੇ ਸਬੰਧਤ ਥਾਂ ’ਤੇ ਵੱਡੇ ਪੱਧਰ ਦੀ ਛਾਪੇਮਾਰੀ ਕੀਤੀ ।
ਇਸ ਛਾਪੇਮਾਰੀ ਨੇ ਰਾਵੀ ਦਰਿਆ ਦੇ ਕਿਨਾਰੇ ਚੱਲ ਰਹੀ ਇੱਕ ਯੋਜਨਾਬੱਧ ਅਤੇ ਵੱਡੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ ਕੀਤਾ ਹੈ।ਇਸ ਕਾਰਵਾਈ ਦੇ ਸਿੱਟੇ ਵਜੋਂ 9 ਟਰੱਕ, 4 ਟਰੈਕਟਰ -ਟਰਾਲੀਆਂ, 1 ਜੇਸੀਬੀ ਅਤੇ 1 ਪੋਕਲਾਈਨ ਬਰਾਮਦ ਹੋਈ।ਪੁਲਿਸ ਵਲੋਂ ਦੋ ਦੋਸੀਆਂ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਤੇਜਾ ਜਿਲ੍ਹਾ ਗੁਰਦਾਸਪੁਰ ਅਤੇ ਦਲਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਬਹਾਦਰਗੜ੍ਹ ਜੰਡਿਆ ਜਿਲ੍ਹਾ ਬਠਿੰਡਾ ਨੂੰ ਵੀ ਮੌਕੇ ਤੋਂ ਗਿ੍ਰਫਤਾਰ ਕੀਤਾ ਗਿਆ । ਬਾਕੀ ਰਹਿੰਦੇ ਫਰਾਰ ਦੋਸੀਆਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਇਸ ਦੇ ਨਾਲ ਹੀ ਗਿ੍ਰਫਤਾਰ ਕੀਤੇ ਦੋਸੀਆਂ ਵਿਰੁੱਧ ਆਈਪੀਸੀ ਦੀ ਧਾਰਾ 379, 420, 468, 471, 120 ਬੀ ਇੰਡੀਅਨ ਪੀਨਲ ਕੋਡ, 21 ਮਾਈਨਜ ਅਤੇ ਮਿਨਰਲਜ (ਡਿਵੈਲਪਮੈਂਟ ਐਂਡ ਰੈਗੂਲੇਸਨ) ਐਕਟ, 26 ਐਨ.ਜੀ.ਟੀ. ਐਕਟ ਤਹਿਤ ਥਾਣਾ ਰਾਮਦਾਸ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਐਸ.ਐਸ.ਪੀ. ਅੰਮਿ੍ਰਤਸਰ (ਦਿਹਾਤੀ) ਸ੍ਰੀ ਧਰੁਵ ਦਹੀਆ ਨੇ ਦੱਸਿਆ “ਹੁਣ ਤੱਕ ਕੀਤੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਛਾਪੇਮਾਰੀ ਵਾਲੀ ਥਾਂ ਪੂਰੀ ਤਰ੍ਹਾਂ ਅਣਅਧਿਕਾਰਤ ਸੀ। ਮਾਈਨਿੰਗ ਵਿਭਾਗ ਦੇ ਆਦੇਸਾਂ ਦੇ ਉਲਟ ਮੌਕੇ ਵਾਲੀ ਥਾਂ ’ਤੇ ਮਾਈਨਿੰਗ ਸਬੰਧੀ ਨਿਯਮਾਂ ਦੀ ਪਾਲਣਾ ਵਿੱਚ ਕੁਤਾਹੀਆਂ ਪਾਈਆਂ ਗਈਆਂ। ਸਾਈਟ ’ਤੇ ਕਿਸੇ ਵੀ ਕਿਸਮ ਦੀ ਨਿਸਾਨਦੇਹੀ ਨਹੀਂ ਸੀ। ਇਸ ਤੋਂ ਇਲਾਵਾ ਠੇਕੇਦਾਰ ਜਾਂ ਉਨ੍ਹਾਂ ਦੇ ਕਰਮਚਾਰੀਆਂ ਵਲੋਂ ਕੋਈ ਦਸਤਾਵੇਜ ਜਾਂ ਸਰਕਾਰੀ ਪਰਚੀ ਵੀ ਪੇਸ ਨਹੀਂ ਕੀਤੀ ਗਈ ਸੀ। ”
ਛਾਪੇਮਾਰੀ ਕਰ ਰਹੀ ਟੀਮ ਵੱਲੋਂ ਸਾਈਟ ਦੀ ਪੜਤਾਲ ਦੌਰਾਨ ਦਰਿਆ ਦੇ ਕਿਨਾਰੇ ਅਤੇ ਆਸ-ਪਾਸ ਦੇ ਪਹਾੜੀ ਖੇਤਰ ਵਿੱਚ ਰੇਤ ਦੇ ਵੱਡੇ ਢੇਰ ਪਾਏ ਗਏ। ਐਸ.ਐਸ.ਪੀ. ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਐਫਆਈਆਰ ਵਿੱਚ ਐਨ.ਜੀ.ਟੀ. ਐਕਟ ਦੀਆਂ ਧਾਰਾਵਾਂ ਨੂੰ ਵੀ ਸਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਥਾਣਾ ਰਮਦਾਸ ਦੇ ਐਸ.ਐਚ.ਓ ਨੂੰ ਗੈਰਕਾਨੂੰਨੀ ਮਾਈਨਿੰਗ ਨੂੰ ਪ੍ਰਭਾਵਸਾਲੀ ਢੰਗ ਨਾਲ ਰੋਕਣ ਵਿੱਚ ਲਾਪਰਵਾਹੀ ਕਰਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

