ਪੰਜਾਬਪਟਿਆਲਾ

ਕਰੋਨਾ: ਪੰਜਾਬ ਸਰਕਾਰ ਵੱਲੋਂ ਸਖਤ ਪਾਬੰਦੀਆਂ !

ਗੈਰ-ਜਰੂਰੀ ਵਸਤਾਂ ਵਾਲੀਆਂ ਦੁਕਾਨਾਂ 15 ਮਈ ਤੱਕ ਬੰਦ
ਚੰਡੀਗੜ੍ਹ 2 ਮਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜਰ ਸੂਬੇ ਵਿੱਚ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ ਅਤੇ ਗੈਰ-ਜਰੂਰੀ ਵਸਤਾਂ ਵਾਲੀਆਂ ਦੁਕਾਨਾਂ 15 ਮਈ ਤੱਕ ਬੰਦ ਰਹਿਣਗੀਆਂ। ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਤਾਜਾ ਨੋਟੀਫਿਕੇਸ਼ਨ ਮੁਤਾਬਕ, ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਕਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਹੀ ਦਾਖਲਾ ਮਿਲ ਸਕੇਗਾ ਜਾਂ ਦੋ ਹਫਤਿਆਂ ਅੰਦਰ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ ਲਏ ਜਾਣ ਵਾਲਾ ਸਰਟੀਫਿਕੇਟ ਦਿਖਾਉਣਾ ਲਾਜਮੀ ਹੋਵੇਗਾ।

ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਵਿੱਚ ਦਵਾਈ ਵਾਲੀਆਂ ਦੁਕਾਨਾਂ, ਜਰੂਰੀ ਵਸਤਾਂ ਜਿਵੇਂ ਦੁੱਧ, ਬਰੈੱਡ, ਸਬਜੀਆਂ, ਫਲ, ਡੇਅਰੀ, ਆਂਡਾ, ਮੀਟ ਆਦਿ ਦੀ ਸਪਲਾਈ ਅਤੇ ਮੋਬਾਈਲ ਰਿਪੇਅਰ ਵਾਲੀਆਂ ਦੁਕਾਨਾਂ ਸ਼ਾਮਲ ਹਨ। ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ ਅਤੇ ਸਹਿਰਾਂ ਵਿੱਚ ਹਫਤਾਵਾਰੀ ਮੰਡੀਆਂ ਬੰਦ ਰੱਖਣ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਰੋਜਾਨਾ ਰਾਤਰੀ ਕਰਫਿਊ ਸਾਮ ਨੂੰ ਛੇ ਤੋਂ ਸਵੇਰੇ ਪੰਜ ਵਜੇ ਤੱਕ ਰਹੇਗਾ ਅਤੇ ਹਫਤਾਵਾਰੀ ਲੌਕਡਾਊਨ ਸੁੱਕਰਵਾਰ ਸਾਮ 6 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਪਬਲਿਕ ਟਰਾਂਸਪੋਰਟ 50 ਫੀਸਦੀ ਸਮਰੱਥਾ ਨਾਲ ਚੱਲ ਸਕੇਗੀ। ਕਾਰਾਂ ਆਦਿ ’ਚ ਸਿਰਫ ਦੋ ਲੋਕ ਹੀ ਸਫਰ ਕਰ ਸਕਣਗੇ ਜਦਕਿ ਦੋ ਪਹੀਆ ਵਾਹਨਾਂ ’ਤੇ ਸਿਰਫ ਇੱਕ ਵਿਅਕਤੀ ਹੀ ਸਫਰ ਕਰ ਸਕੇਗਾ।

Leave a Reply

Your email address will not be published. Required fields are marked *