ਪਟਿਆਲਾ

ਸਰਕਾਰ ਦੀ ਬੇਰੁਖ਼ੀ ਖਿਲਾਫ਼ ਮੁਲਾਜ਼ਮਾਂ ਨੇ ਕੀਤਾ ਆਰ-ਪਾਰ ਦੀ ਲੜਾਈ ਦਾ ਐਲਾਨ, 20 ਮਈ ਤੋਂ ਕਰਨਗੇ ਹੜਤਾਲ

ਪਟਿਆਲਾ 3 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ – ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਵਧਾਈ ਹੋਈ ਕਮੇਟੀ ਦੀ ਮੀਟਿੰਗ ਕਰਨ ਉੁਪਰੰਤ ਸਾਂਝਾ ਫਰੰਟ ਦੇ ਕਨਵੀਨਰਜ ਸੁਖਚੈਨ ਸਿੰਘ ਖਹਿਰਾ, ਸੱਜਣ ਸਿੰਘ, ਸਤੀਸ਼ ਰਾਣਾ,ਸੁਖਦੇਵ ਸਿੰਘ ਸੈਣੀ , ਸੁੁਖਜੀਤ ਸਿੰਘ , ਮੇਘ ਸਿੰਘ ਸਿੱਧੂ,ਭੁਪਿੰਦਰ ਸਿੰਘ ਵੜੈਚ, ਜਸਵੀਰ ਸਿੰਘ ਤਲਵਾੜਾ, ਪਰਵਿੰਦਰ ਸਿੰਘ ਖੰਗੂੜਾ, ਦਵਿੰਦਰ ਸਿੰਘ ਬੈਨੀਪਾਲ,ਕਰਮ ਸਿੰਘ ਧਨੋਆ, ਠਾਕੁਰ ਸਿੰਘ,ਅਵਿਨਾਸ਼ ਚੰਦਰ ਸ਼ਰਮਾ, ਪ੍ਰੇਮ ਸਾਗਰ ਸ਼ਰਮਾ ਅਤੇ ਬਖਸ਼ੀਸ਼ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਦੇ ਮੁਲਾਜ਼ਮਾਂ / ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਸਰਕਾਰ ਦੀ ਬੇ – ਰੁਖੀ ਦੇ ਖਿਲਾਫ ਹੁੁਣ ਪੰਜਾਬ ਦੇ ਲੱਖਾ ਮੁੁਲਾਜਮ “ਪੰਜਾਬ – ਯੂ.ਟੀ. ਮੁੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ“ ਦੀ ਅਗਵਾਈ ਹੇਠ 20 – 21 ਮਈ ਨੂੰ ਦੋ ਰੋਜਾ ਹੜਤਾਲ ਤੇ ਜਾਣਗੇ।

ਆਗੂਆਂ ਆਖਿਆ ਕਿ ਪੰਜਾਬ ਦੇ ਮੁਲਾਜ਼ਮ/ ਪੈਨਸ਼ਨਰ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਦੇ ਮੈਦਾਨ ਵਿੱਚ ਹਨ। ਇਸ ਸਮੇਂ ਦੌਰਾਨ ਵਿੱਤ ਮੰਤਰੀ ਵੱਲੋਂ ਸਾਂਝਾ ਫਰੰਟ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਜੋ ਮੰਗਾਂ ਮੰਨੀਆਂ ਸਨ, ਉਨ੍ਹਾਂ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁਲਾਜਮਾਂ/ ਪੈਨਸ਼ਨਰਾਂ ਦੀਆਂ ਮੰਗਾਂ ਮੰਨਣਾ ਤਾਂ ਦੂਰ ਦੀ ਗੱਲ ਅਜੇ ਤਕ ਮੀਟਿੰਗ ਲਈ ਸਮਾਂ ਵੀ ਨਹੀਂ ਦਿੱਤਾ ਗਿਆ।
ਆਗੂਆਂ ਆਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਹਮੇਸ਼ਾਂ ਹੀ ਇਹ ਰੱਟ ਲਗਾਈ ਜਾਂਦੀ ਹੈ ਕਿ ਪੰਜਾਬ ਦਾ ਖਜਾਨਾ ਖਾਲੀ ਹੈ, ਜਦੋਂਕਿ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਲਗਾਤਾਰ ਲੁੱਟ ਕੇ ਆਪਣੀਆਂ ਤਜੌਰੀਆਂ ਭਰੀਆਂ ਜਾ ਰਹੀਆਂ ਹਨ।ਆਗੂਆਂ ਆਖਿਆ ਕਿ ਸਰਕਾਰ ਕਹਿ ਰਹੀ ਹੈ ਕਿ ਕੱਚੇ ਮੁਲਾਜਮ ਪੱਕੇ ਕਰਨ ਵਾਸਤੇ ਪੈਸਾ ਨਹੀਂ,ਮਾਣ ਭੱਤਾ ਇਨਸੈਨਟਿਵ ਤੇ ਕੰਮ ਕਰਦੇ ਮੁਲਾਜਮਾਂ ਨੂੰ ਜਿਊਣ ਯੋਗੇ ਪੈਸੇ ਨਹੀਂ ਦਿੱਤੇ ਜਾ ਸਕਦੇ, ਤਨਖਾਹ ਕਮਿਸ਼ਨ, ਮਹਿੰਗਾਈ ਭੱਤਾ ਦੇਣ ਲਈ ਪੈਸਾ ਨਹੀਂ,ਸਮਾਜਿਕ ਸੁਰੱਖਿਆ ਦੇ ਤੌਰ ਤੇ ਮਿਲਦੀ ਪੈਨਸ਼ਨ ਦੇਣੀ ਸਾਡੀ ਜ਼ਿੰਮੇਵਾਰੀ ਨਹੀਂ,ਸੂਬੇ ਦੀ ਤਰੱਕੀ ਮੁਲਾਜਮਾਂ ਤੇ ਟੈਕਸ ਲਗਾ ਕੇ ਕੀਤੀ ਜਾਵੇਗੀ।
ਦੂਜੇ ਪਾਸੇ ਸਰਕਾਰੀ ਖਜਾਨੇ ਵਿੱਚੋਂ ਆਪਣੀਆਂ ਪੈਨਸ਼ਨਾਂ ਆਪਣੇ ਭੱਤੇ ਲਗਾਤਾਰ ਵਧਾਏ ਜਾ ਰਹੇ ਹਨ, ਲਗਜਰੀ ਕਾਰਾਂ, ਫਲੈਟਸ,ਮੰਤਰੀ ਮੰਡਲ ਨੂੰ ਹਰ ਤਰ੍ਹਾਂ ਦੀਆਂ ਖੁੱਲ੍ਹੀਆਂ ਛੋਟਾਂ ਦੇ ਕੇ ਸਰਕਾਰੀ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ ਇੱਥੋਂ ਤੱਕ ਕੇ ਹਰ ਤਰ੍ਹਾਂ ਦੀ ਚੱਲ ਅਤੇ ਅਚੱਲ ਸਰਕਾਰੀ ਜਾਇਦਾਦ ਵੇਚ ਕੇ ਮੋਟੀਆਂ ਰਕਮਾਂ ਬਤੌਰ ਕਮਿਸਨ ਲਈਆਂ ਜਾ ਰਹੀਆਂ ਹਨ ।ਆਗੂਆਂ ਆਖਿਆ ਕਿ ਸਰਕਾਰ ਤਾਂ ਇੱਥੋਂ ਤਕ ਚਲੀ ਗਈ ਹੈ ਕਿ ਅਗਲਾ ਇਲੈਕਸ਼ਨ ਜਿੱਤਣ ਲਈ ਸਰਕਾਰੀ ਖਜਾਨੇ ਵਿੱਚੋਂ ਬੰਦਾ ਭਰਤੀ ਕਰ ਲਿਆ ਗਿਆ ਹੈ ਜਿਸ ਨੂੰ ਕੈਬਨਿਟ ਰੈਂਕ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਦੱਸੇਗਾ ਕੇ ਸਰਕਾਰੀ ਖਜਾਨੇ ਦਾ ਮੂੰਹ ਕਿਸ ਪਾਸੇ ਨੂੰ ਖੋਲ੍ਹਣਾ ਹੈ ।ਆਗੂਆਂ ਆਖਿਆ ਕਿ ਇਨ੍ਹਾਂ ਹਾਲਤਾਂ ਅੰਦਰ ਪੰਜਾਬ ਦੇ ਮੁਲਾਜ਼ਮਾਂ ਕੋਲ ਹੜਤਾਲ ਤੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ , ਇਸ ਲਈ ਪੰਜਾਬ ਦੇ ਮੁਲਾਜ਼ਮ ਇਹ ਦੋ ਰੋਜਾ ਹੜਤਾਲ ਕਰਨਗੇ ਜੇਕਰ ਸਰਕਾਰ ਨੇ ਫਿਰ ਵੀ ਕੋਈ ਸਬਕ ਨਾ ਸਿੱਖਿਆ ਤਾਂ ਜੂਨ ਮਹੀਨੇ ਦੇ ਪਹਿਲੇ ਹਫਤੇ ਪੰਜਾਬ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ ।ਅੱਜ ਦੀ ਮੀਟਿੰਗ ਦੌਰਾਨ ਮਿਉਂਸਪਲ ਮੁਲਾਜ਼ਮਾਂ ਵੱਲੋਂ 13 ਮਈ ਤੋਂ ਕੀਤੀ ਜਾ ਰਹੀ ਹਡਤਾਲ ਅਤੇ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ 6 – 7 ਮਈ ਨਵੇਂ ਕੀਤੇ ਜਾ ਰਹੇ ਐਕਸ਼ਨਾਂ ਦਾ ਪੂਰਨ ਤੌਰ ਤੇ ਸਮਰਥਨ ਕੀਤਾ।
ਮੀਟਿੰਗ ਵਿਚ ਉਕਤ ਆਗੂਆਂ ਤੋਂ ਇਲਾਵਾ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ,ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਕੁਲਦੀਪ ਸ਼ਰਮਾ,ਰਮੇਸ ਗੈਚੰਡ ,ਸਾਂਝਾ ਫਰੰਟ ਦੇ ਸੂਬਾਈ ਆਗੂ ਜਗਦੀਸ਼ ਸਿੰਘ ਚਾਹਲ ,ਦਰਸ਼ਨ ਸਿੰਘ ਬੇਲੂਮਾਜਰਾ,ਮਨਦੀਪ ਸਿੰਘ ਸਿੱਧੂ ਕੁਲਬੀਰ ਸਿੰਘ,ਗੁਰਦੀਪ ਸਿੰਘ,ਰੁਪਿੰਦਰਪਾਲ ਗਿੱਲ,ਬਿਕਰਮਜੀਤ ਕੱਦੋਂ, ਕੁਲਦੀਪ ਖੰਨਾ, ਕਰਮਚੰਦ ਭਾਰਦਵਾਜ, ਕੁਲਦੀਪ ਕੁਮਾਰ ਕਾਂਗੜਾ, ਪ੍ਰਵੀਨ ਕੁਮਾਰ, ਰਾਜਿੰਦਰ ਕੁਮਾਰ,ਮੱਖਣ ਸਿੰਘ ਵਾਹਿਦਪੁਰੀ, ਰਣਜੀਤ ਸਿੰਘ ਰਾਣਵਾਂ, ਕਰਨੈਲ ਫਿਲੌਰ, ਮਨਜੀਤ ਸਿੰਘ ਸੈਣੀ,ਗੁਰਮੇਲ ਸਿੰਘ ਮੈਲਡੇ,ਚਮਕੌਰ ਸਿੰਘ, ਦਰਸ਼ਨ ਸਿੰਘ ਓਟਾਲ, ਗੁਰਜੰਟ ਸਿੰਘ, ਸ਼ਿੰਗਾਰਾ ਸਿੰਘ, ਜਸਪਾਲ ਸਿੰਘ,ਬਰਜਿੰਦਰ ਸਿੰਘ ,ਬਲਵੀਰ ਸਿੰਘ ਮਾਨ, ਰਮਨਜੀਤ ਸਿੰਘ,ਚਮਕੌਰ ਸਿੰਘ, ਗੁਰਦਿਆਲ ਸਿੰਘ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *