ਪਟਿਆਲਾ

ਟਾਵਰ ਤੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਦੀ ਹਾਲਤ ਹੋਈ ਗੰਭੀਰ !

44 ਵੇਂ ਦਿਨ ਵੀ ਟਾਵਰ ਤੇ ਡਟੇ ਰਹੇ ਬੇਰੁਜਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ
ਪਟਿਆਲਾ 3 ਮਈ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਲਗਾਤਾਰ 44 ਦਿਨਾਂ ਤੋਂ ਦੋ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਟਾਵਰ ਉੱਪਰ ਵਿਗੜਦੀ ਹੋਈ ਸਿਹਤ ਦੇ ਬਾਵਜੂਦ ਵੀ ਆਪਣੀਆਂ ਹੱਕੀ ਮੰਗਾਂ ਲਈ ਡਟੇ ਹੋਏ ਹਨ । ਸੁਰਿੰਦਰਪਾਲ ਗੁਰਦਾਸਪੁਰ ਤੇ ਹਰਜੀਤ ਮਾਨਸਾ ਦੇ ਭੁੱਖੇ ਪਿਆਸੇ ਰਹਿਣ ਕਾਰਨ ਅੱਜ ਸਵੇਰ ਤੋਂ ਬਹੁਤ ਤੇਜ਼ ਪੇਟ ਦਰਦ ਹੋ ਰਿਹਾ ਹੈ ਤੇ ਖਬਰ ਲਿਖਣ ਸਮੇਂ ਤਕ ਦਰਦ ਹਾਲੇ ਤਕ ਠੀਕ ਨਹੀਂ ਹੋਇਆ । ਹਰਜੀਤ ਮਾਨਸਾ ਦੀ ਬਾਂਹ ਤੇ ਸੱਜੇ ਮੋਢੇ ਤੋਂ ਮਾਸ ਉਖੜਨਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਸੁਰਿੰਦਰ ਗੁਰਦਾਸਪੁਰ ਦੇ ਪੈਰਾਂ ਤੋਂ ਮਾਸ ਵੀ ਲਗਾਤਾਰ ਉਖੜਨਾ ਵੱਧਦਾ ਜਾ ਰਿਹਾ ਹੈ । ਸੁਰਿੰਦਰਪਾਲ ਗੁਦਾਸਪੁਰ ਦੇ ਸਰੀਰ ਉੱਪਰ ਚਮੜੀ ਦਾ ਇਨਫੈਕਸ਼ਨ ਹੋਣ ਕਾਰਨ ਉਸ ਦੀ ਪਿੱਠ ਲਾਲ ਹੋ ਚੁੱਕੀ ਹੈ ।

ਇਸ ਮੌਕੇ ਟਾਵਰ ਤੇ ਬੇਠੈ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਵਾਂਗ ਸੱਤਾ ਦੇ ਨਸ਼ੇ ਵਿਚ ਇੰਨਾ ਹੰਕਾਰੀ ਹੋ ਚੁੱਕਿਆ ਹੈ ਕਿ ਉਸ ਨੂੰ ਆਪਣੇ ਸ਼ਾਹੀ ਸ਼ਹਿਰ ਪਟਿਆਲੇ ਟਾਵਰ ਤੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਵੀ ਨਹੀਂ ਦੇਖ ਸਕਦਾ। ਉਹ ਪੰਜਾਬ ਦੇ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣ ਰਿਹਾ। ਅਸੀਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਬੇਰੁਜਗਾਰਾਂ ਦੀਆਂ ਮੰਗਾਂ ਜਲਦ ਨਹੀਂ ਹੱਲ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਚ ਜੋ ਵੀ ਨੁਕਸਾਨ ਹੋਵੇਗਾ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

Leave a Reply

Your email address will not be published. Required fields are marked *