ਮੋਤੀ ਮਹਿਲ ਦੇ ਨਜਦੀਕ ਸੜਕ ਮੁੜ ਉਦੇੜੀ, ਮੇਅਰ ਕਰ ਰਿਹਾ ਕਰੋੜਾਂ ਰੁਪਏ ਬਰਬਾਦ : ਹਰਪਾਲ ਜੁਨੇਜਾ
ਪਟਿਆਲਾ 4 ਮਈ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਹਰਪਾਲ ਜੁਨੇਜਾ ਨੇ ਮੋਤੀ ਮਹਿਲ ਦੇ ਨਜਦੀਕ ਨਵੀ ਬਣੀ ਸੜਕ ਨੂੰ ਦੁਬਾਰਾ ਪੁੱਟਣ ਦਾ ਮੁੱਦਾ ਜਨਤਕ ਕੀਤਾ ਹੈ। ਜੁਨੇਜਾ ਨੇ ਕਿਹਾ ਕਿ ਮੋਤੀ ਮਹਿਲ ਦੀ ਕੰਧ ਤੋਂ ਲੈ ਕੇ ਸੁਲੱਰ ਤੱਕ 1 ਕਿਲੋਮੀਟਰ ਸੜਕ 3 ਸਾਲ ਵਿੱਚ ਬਣੀ ਹੈ ਲੋਕ ਖੱਜਲ ਖਵਾਰ ਹੁੰਦੇ ਰਹੇ। ਜਦੋਂ ਹੁਣ ਸੜਕ ਬਣੀ ਤਾਂ ਇਕ ਵਾਰ ਫਿਰ ਇਹ ਪੱਟ ਦਿੱਤੀ ਗਈ। ਜਿਹੜੀ ਸੜਕ ਕਰੋੜਾ ਦੀ ਲਾਗਤ ਨਾਲ ਕੁੱਝ ਦਿਨ ਪਹਿਲਾ ਬਣੀ ਸੀ ਉਹ ਪਾਈਪਾ ਪਾਣ ਲਈ ਦੁਬਾਰਾ ਪੱਟ ਦਿੱਤੀ। ਜੁਨੇਜਾ ਨੇ ਕਿਹਾ ਕਿ ਮੇਅਰ ਵੱਲੋ ਬਿਨਾਂ ਕਿਸੇ ਪਲੈਨਿੰਗ ਤੋਂ ਕੰਮ ਕਰਵਾਕੇ ਲੋਕਾਂ ਦੇ ਦਿੱਤੇ ਟੈਕਸ ਦੇ ਪੈਸੇ ਬਰਬਾਦ ਕਰ ਰਹੇ ਹਨ। ਜੋ ਬਿਜਲੀ ਦੀਆਂ ਪਾਇਪਾ ਸੜਕ ਬਣਨ ਤੋਂ ਪਹਿਲਾ ਪਾਇਆ ਜਾਣੀਆ ਸਨ ਉਹ ਹੁਣ ਸੜਕ ਪੱਟਕੇ ਪਾਇਆ ਜਾ ਰਹੀਆ ਹਨ। ਇਹ ਪਹਿਲੀ ਵਾਰ ਨਹੀ ਸਗੋਂ ਇਸ ਤੋ ਪਹਿਲਾ ਵੀ ਸ਼ਹਿਰ ਵਿੱਚ ਕਈ ਥਾਂਵਾ ਤੇ ਵੀ ਇੰਝ ਕਰ ਚੁੱਕੇ ਹਨ। ਅੱਜ ਤੋਂ 8 ਮਹੀਨੇ ਪਹਿਲਾ ਪਾਸੀ ਰੋਡ ਵਾਲੀ ਸੜਕ 2 ਕਰੋੜ ਦੀ ਲਾਗਤ ਨਾਲ ਬਣਾਈ ਸੀ। ਉੱਥੇ ਵੀ ਇਨਾਂ ਨੇ ਸੜਕ ਬਣਨ ਤੋਂ ਬਾਅਦ ਗੈਸ ਪਾਇਪ ਲਾਇਨ ਪਾਉਣ ਲਈ ਪੱਟ ਦਿੱਤੀ ਸੀ। ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਅਰ ਨੂੰ ਜਗਾਇਆ ਗਿਆ ਸੀ ਪਰ ਇਨਾਂ ਦੇ ਕੰਨ ਤੇ ਜੂੰ ਨਹੀ ਸਰਕਦੀ।
ਮੇਅਰ ਵੱਲੋ ਇਹ ਸਭ ਕੁੱਝ ਆਪਣੇ ਚਹੇਤੇ ਠੇਕੇਦਾਰਾਂ ਨੂੰ ਲਾਭ ਪੰਹਚਣ ਲਈ ਕੀਤਾ ਜਾ ਰਿਹਾ ਹੈ। ਸਾਰੇ ਸ਼ਹਿਰ ਨੂੰ ਪਤਾ ਕਿ ਆਪਣੇ ਚਹੇਤਿਆ ਦੀਆਂ ਇੰਟਰਲਾਕਿੰਗ ਟਾਇਲਾਂ ਦੀ ਫੈਕਟਰੀ ਨੂੰ ਲਾਭ ਪੰਹਚਣ ਲਈ ਇਹ ਕੀਤਾ ਜਾ ਰਿਹਾ ਹੈ।
ਮੋਤੀ ਮਹਿਲ ਦੇ ਬਿਲਕੁਲ ਨਜਦੀਕ ਦਾ ਇਹ ਹਾਲ ਹੈ ਤਾਂ ਬਾਕੀ ਸ਼ਹਿਰ ਦਾ ਤੁਸੀ ਆਪ ਅੰਦਾਜ਼ਾ ਲਗਾ ਸਕਦੇ ਹੋ। ਸ਼ਹਿਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਕੋਈ ਵੀ ਵਿਅਕਤੀ ਅਜਿਹਾ ਨਹੀ ਹੈ ਜੋ ਮੇਅਰ ਦੇ ਕੀਤੇ ਕੰਮਾਂ ਕਰਕੇ ਪ੍ਰੇਸ਼ਾਨ ਨਾ ਹੋਵੇ। ਜਿਸ ਹਿਸਾਬ ਨਾਲ ਲੋਕ ਪਟਿਆਲਾ ਦੇ ਮੇਅਰ ਤੋ ਤੰਗ ਹੋਏ ਹਨ ਉਸ ਹਿਸਾਬ ਨਾਲ ਮੇਅਰ ਪਟਿਆਲਾ ਨੂੰ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਜੇ ਹੈਰੀਟੇਜ ਸਟਰੀਟ ਪ੍ਰੋਜੈਕਟ ਦੀ ਗੱਲ ਕਰ ਲਈਏ ਤਾਂ ਉਸ ਦਾ ਕੰਮ ਅੱਧ ਵਿਚਕਾਰ ਹੈ। ਪੀਲੀ ਸੜਕ ਦੀ ਗੱਲ ਕਰ ਲਈਏ ਜਾ ਸ਼ਹਿਰ ਵਿੱਚ ਕਈ ਹੋਰ ਥਾਵਾਂ ਅਜਿਹੀਆਂ ਹਨ ਜਿੱਥੇ ਬਿਨਾਂ ਪਲੈਨਿੰਗ ਤੋ ਕੰਮ ਚਲ ਰਿਹਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

