ਹੁਕਮਾਂ ਨੂੰ ਜਾਣਿਆ ਟਿੱਚ ! ਰਾਕੇਸ਼ ਗੁਪਤਾ, ਸੂਰਜ ਭਾਟੀਆ, ਨਰੇਸ਼ ਸਿੰਗਲਾ ਸਮੇਤ ਕਈਆਂ ਖਿਲਾਫ਼ ਮਾਮਲਾ ਦਰਜ
ਪ੍ਰਸ਼ਾਸਨਕ ਕਾਰਵਾਈ ਦੇ ਬਾਵਜੂਦ ਵਪਾਰੀਆਂ ਨੇ 4.00 ਵਜੇ ਬਾਅਦ ਖੋਲ੍ਹੇ ਬਜ਼ਾਰ
ਪਟਿਆਲਾ 6 ਮਈ (ਮਧੂਸਾਰ ਬਿਊਰੋ) ਪ੍ਰਸ਼ਾਸਨਿਕ ਹਦਾਇਤਾਂ ਦੀ ਅਣਦੇਖੀ ਕਰਨ ਅਤੇ ਕਰੋਨਾ ਮਹਾਂਮਾਰੀ ਦੌਰਾਨ ਅਨਾਰਦਾਨਾ ਚੌਂਕ ਵਿਚ ਇਕੱਠ ਕਰਕੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਵਪਾਰੀਆਂ ਨੂੰ ਕਾਫੀ ਮਹਿੰਗਾ ਪਿਆ। ਵਪਾਰੀਆਂ ਨੇ ਸ਼ਰੇਆਮ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਲਕਾਰ ਕੇ ਬਾਜਾਰ ਖੋਲ੍ਹਣ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਫਲੈਗ ਮਾਰਚ ਕੱਢਿਆ, ਜਦ ਪ੍ਰਸ਼ਾਸਨ ਨੇ ਨੋਟਿਸ ਵਿਚ ਆਇਆ ਤਾਂ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਅਤੇ ਧਰਨਾ ਦੇਣ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਪੁਲਿਸ ਨੇ ਵਪਾਰ ਮੰਡਲ ਦੇ ਪ੍ਰਧਾਨ ਰਕੇਸ਼ ਗੁਪਤਾ, ਸੂਰਜ ਭਾਟੀਆਂ , ਨਰੇਸ਼ ਸ਼ਿੰਗਲਾ , ਸ਼ਾਮ ਲਾਲ, ਰਕੇਸ਼ ਅਗਰਵਾਲ, ਭਗਵਾਨ ਦਾਸ, ਜੁਗਲ ਕਿਸ਼ੋਰ, ਰਾਜਨ ਸਿੰਘਲਾ, ਨੰਦ ਲਾਲ ਅਤੇ 30-35 ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 188, 269, 270, 283, ਆਈਪੀਸੀ, ਸੈਕਸ਼ਨ 51 ਡਿਜ਼ਾਸਟਰ ਮੈਨੇਜਮੈਂਟ ਐਕਟ, ਸੈਕਸ਼ਨ 3 ਇੰਪੀਡੈਮਿਕ ਡਿਸੀਸਿਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਦੇ ਏ.ਐਸ.ਆਈ. ਜਸਵੀਰ ਸਿੰਘ ਜੋ ਕਿ ਸਮੇਤ ਪੁਲਿਸ ਪਾਰਟੀ ਗੁੜ੍ਹ ਮੰਡੀ ਪਟਿਆਲਾ ਵਿਖੇ ਮੌਜੂਦ ਸੀ। ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਉਕਤ ਕਥਿਤ ਦੋਸ਼ੀਆਂ ਨੇ ਕੋਰੋਨਾ ਵਾਰਿਸ ਦੇ ਚੱਲਦੇ ਬਿਨਾਂ ਮਾਸਕ ਪਾ ਕੇ, ਸ਼ੋਸਲ ਡਿਸਟੈਂਸ ਦਾ ਧਿਆਨ ਨਾ ਰੱਖਦੇ ਹੋਏ ਅਨਾਰਦਾਨਾ ਚੌਂਕ ਪਟਿਆਲਾ ਪਟਿਆਲਾ ਵਿਖੇ ਧਰਨਾ ਲਗਾਇਆ ਹੋਇਆ ਸੀ, ਜਿਸ ਦੇ ਕਾਰਨ ਆਵਾਜਾਈ ਵਿੱਚ ਵੀ ਕਾਫੀ ਵਿਘਨ ਪੈ ਰਿਹਾ ਸੀ ਅਤੇ ਕਥਿਤ ਦੋਸ਼ੀਆਂ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਕਥਿਤ ਤੌਰ ’ਤੇ ਉਲੰਘਣਾਂ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਵਪਾਰੀਆਂ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਅੱਜ 4.00 ਵਜੇ ਤੋਂ ਬਾਅਦ ਬਾਜ਼ਾਰ ਨੂੰ ਖੁੱਲ੍ਹਾ ਰੱਖਿਆ ਗਿਆ, ਜਿਨਾਂ ਵਿਚ ਲਾਹੌਰੀ ਗੇਟ ਮਾਰਕੀਟ, ਆਰੀਆ ਸਮਾਜ ਤੋਂ ਇਨਾਵਾ ਵੱਖ ਵੱਖ ਬਾਜ਼ਾਰ ਖੁੱਲ੍ਹੇ ਵਿਖਾਈ ਦਿੱਤੀ ਅਤੇ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਸਬੰਧੀ ਅਨਾਊਸਮੈਂਟ ਕੀਤੀ ਗਈ ਤਾਂ ਬਜ਼ਾਰ ਬੰਦ ਕਰ ਦਿੱਤੇ ਗਏ।

