ਨਰੇਸ਼ ਸਿੰਗਲਾ ਨੇ ਦੱਸਿਆ ਪ੍ਰਧਾਨਗੀ ਛੱਡਣ ਦਾ ਰਾਜ਼ !
ਪਟਿਆਲਾ 6 ਮਈ (ਮਧੂਸਾਰ ਬਿਊਰੋ) ਰੇਡੀਮੇਡ ਗਾਰਮੇਟ ਪੰਜਾਬ ਦੇ ਚੇਅਰਮੈਂਨ ਅਤੇ ਰੇਡੀਮੇਡ ਗਾਰਮੇਟ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਨਰੇਸ਼ ਸਿੰਗਲਾ ਨੇ ਕੁਝ ਨਿੱਜੀ ਕਾਰਨਾਂ ਕਰਕੇ ਪਟਿਆਲਾ ਦੀ ਪ੍ਰਧਾਨਗੀ ਦਾ ਅਹੁਦਾ ਤੁਰੰਤ ਪ੍ਰਭਾਵ ਤੋਂ ਛੱਡ ਦਿੱਤਾ ਹੈ।
ਇਸ ਮੌਕੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਉਨ੍ਹਾ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਰੇਡੀਮੇਡ ਗਾਰਮੇਟ ਐਸੋੋਸੀਏਸ਼ਨ ਪਟਿਆਲਾ ਦੀ ਪ੍ਰਧਾਨਗੀ ਲਈ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਐਸੋਸੀਏਸ਼ਨ ਦੀ ਚੜਦੀਕਲਾਂ ਦੀ ਦਿਨ ਰਾਤ ਮਿਹਨਤ ਕਰਕੇ ਕਈ ਮਸਲਿਆਂ ਨੂੰ ਸਫ਼ਲਤਾ ਪੂਰਵਕ ਹੱਲ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਉਹ ਪੰਜਾਬ ਦੇ ਚੇਅਰਮੈਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ ਅਤੇ ਜਦੋਂ ਕਿਸੇ ਵੀ ਮਸਲੇ ਲਈ ਪਟਿਆਲਾ ਐਸੋਸੀਏਸ਼ਨ ਨੂੰ ਉਨ੍ਹਾਂ ਦੀ ਲੋੜ ਪਵੇਗੀ ਤਾ ਉਹ ਐਸੋਸੀਏਸ਼ਨ ਦੀ ਭਲਾਈ ਲਈ ਦਿਨ ਰਾਤ ਹਾਜਰ ਸਨ।

