ਜੰਮੂ ਕਸ਼ਮੀਰ : ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, 19 ਹੱਥਗੋਲੇ ਬਰਾਮਦ
ਜੰਮੂ 9 ਮਈ (ਮਧੂਸਾਰ ਬਿਊਰੋ) ਸੁਰੱਖਿਆ ਫੋਰਸਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ?ਿਲ੍ਹੇ ’ਚ ਐਤਵਾਰ ਨੂੰ ਅੱਤਵਾਦੀਆਂ ਦੇ ਇਕ ਟਿਕਾਣੇ ’ਤੇ ਛਾਪਾ ਮਾਰਿਆ ਅਤੇ 19 ਹੱਥਗੋਲੇ ਬਰਾਮਦ ਕੀਤੇ। ਸੁਰੱਖਿਆ ਫੋਰਸਾਂ ਨੇ ਨਾਲ ਹੀ ਗ੍ਰਨੇਡ ਹਮਲਿਆਂ ਨਾਲ ਸਰਹੱਦੀ ਜ?ਿਲ੍ਹੇ ’ਚ ਸ਼ਾਂਤੀ ਭੰਗ ਕਰਨ ਦੀ ਅੱਤਵਾਦੀ ਯੋਜਨਾ ਵੀ ਅਸਫਲ ਕਰ ਦਿੱਤੀ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਮੁਹਿੰਮ ਦੌਰਾਨ ਕਿਸੇ ਨੂੰ ਵੀ ਗਿ੍ਰਫਤਾਰ ਨਹੀਂ ਕੀਤਾ ਗਿਆ। ਇਹ ਮੁਹਿੰਮ ਸੁਰਨਕੋਟ ਦੇ ਫਗਲਾ ਇਲਾਕੇ ’ਚ ਫੌਜ ਅਤੇ ਪੁਲਸ ਨੇ ਸਾਂਝੇ ਰੂਪ ਨਾਲ ਚਲਾਈ ਸੀ। ਅੱਤਵਾਦੀਆਂ ਵਲੋਂ ਐੱਨ.ਐੱਚ. 144ਏ (ਜੰਮੂ-ਪੁੰਛ ਰਾਜਮਾਰਗ) ’ਤੇ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੂਚਨਾ ਦੇ ਆਧਾਰ ’ਤੇ ਰਾਸ਼ਟਰੀ ਰਾਈਫਲਜ ਅਤੇ ਪੁਲਸ ਨੇ ਫਗਲਾ ਇਲਾਕੇ ’ਚ ਸਾਂਝੀ ਮੁਹਿੰਮ ਚਲਾਈ। ਬੁਲਾਰੇ ਨੇ ਕਿਹਾ,’’ਦੋਵੇਂ ਏਜੰਸੀਆਂ ਨੇ ਗੁਫਾ ਵਰਗੇ ਟਿਕਾਣੇ ’ਚ ਲੁਕਾ ਕੇ ਰੱਖੇ ਗ੍ਰਨੇਡ ਦਾ ਭਾਰੀ ਜਖੀਰਾ ਬਰਾਮਦ ਕੀਤਾ। ਕੁੱਲ 19 ਹੱਥਗੋਲੇ ਬਰਾਮਦ ਕੀਤੇ ਗਏ ਹਨ।’’
ਉਨ੍ਹਾਂ ਦੱਸਿਆ ਕਿ ਗ੍ਰਨੇਡ ਦੇ ਬਰਾਮਦ ਹੋਣ ਨਾਲ ਪੁੰਛ ’ਚ ਸ਼ਾਂਤੀ ਨੂੰ ਭੰਗ ਕਰਨ ਦੀ ਸਾਜਿਸ਼ ਅਸਫਲ ਹੋ ਗਈ। ਬੁਲਾਰੇ ਨੇ ਕਿਹਾ,’’ਇਸ ਟਿਕਾਣੇ ਦਾ ਪਰਦਾਫਾਸ਼ ਹੋਣ ਨਾਲ ਸੁਰੱਖਿਆ ਫੋਰਸਾਂ ’ਤੇ ਹਮਲੇ ਦੀ ਵੱਡੀ ਸਾਜਿਸ਼ ਅਸਫਲ ਹੋ ਗਈ। ਫੌਜ ਅਤੇ ਪੁਲਸ ਨੇ ਅੱਤਵਾਦ ਵਿਰੁੱਧ ਲੜਾਈ ਅਤੇ ਖੇਤਰ ’ਚ ਸਥਿਰਤਾ ਕਾਇਮ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਨਲਈ ਆਪਣੇ ਸਾਹਸ ਨੂੰ ਇਕ ਵਾਰ ਫਿਰ ਸਾਬਿਤ ਕੀਤਾ ਹੈ।’’ ਜੰਮੂ ਖੇਤਰ ’ਚ ਪਿਛਲੇ ਕੁਝ ਦਿਨਾਂ ’ਚ ਵਿਸਫੋਟਕਾਂ ਦੀ ਬਰਾਮਦਗੀ ਦਾ ਦੂਜਾ ਵੱਡਾ ਮਾਮਲਾ ਹੈ। ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਨੂੰ ਡੋਡਾ ਜ?ਿਲ੍ਹੇ ਦੇ ਚਕਰਾਂਦੀ ਪਿੰਡ ਤੋਂ ਹਥਿਆਰ ਅਤੇ ਵਿਸਫੋਟਕਾਂ ਦਾ ਭਾਰੀ ਜਖੀਰਾ ਬਰਾਮਦ ਕੀਤਾ ਸੀ।

