ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ
ਅੰਮਿ੍ਰਤਸਰ, 10 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਚੇਤ ਸਿੰਘ ਅਤੇ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਦੀ ਕ੍ਰਮਵਾਰ 53ਵੀਂ ਅਤੇ 13ਵੀਂ ਸਲਾਨਾ ਬਰਸੀ ਦੇ ਸਮਾਗਮ ਗੁਰਦੁਆਰਾ ਲੱਖੀਜੰਗਲ ਸਾਹਿਬ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ ਵਿਖੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਏ ਗਏ।ਕਰੋਨਾ ਦੀ ਮਹਾਂਮਾਰੀ ਕਾਰਨ ਸਰਕਾਰੀ ਤੌਰ ਤੇ ਕਰਫਿਊ ਲੱਗਿਆ ਹੋਣ ਕਾਰਨ
ਜਨਰਲ ਇਕੱਠ ਨਹੀਂ ਕੀਤਾ ਗਿਆ ਕੇਵਲ ਅਖੰਡ ਪਾਠਾਂ ਦੇ ਭੋਗ ਪਾਏ ਗਏ।ਉਪਰੰਤ ਬਾਬਾ ਮੱਘਰ ਸਿੰਘ ਨੇ ਗੁਰੂ ਦਰਬਾਰ ਵਿਚ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਬਾਬਾ ਇੰਦਰ ਸਿੰਘ ਨੇ ਬੁੱਢਾ ਦਲ ਦੇ ਇਤਿਹਾਸ ਬਾਰੇ ਹਾਜ਼ਰ ਸੰਗਤਾਂ ਨਾਲ ਸਾਂਝ ਪਾਈ।ਬਲਦੇਵ ਸਿੰਘ ਢੋਢੀਵਿੰਡ ਨੇ ਵਾਰਾਂ ਰਾਹੀਂ ਬਰਸੀ ਦਾ ਪ੍ਰਸੰਗ ਸਾਂਝਾ ਕੀਤਾ।ਬੁੱਢਾ ਦਲ ਦੀ ਪਰੰਪਰਪਾ ਰਹੀ ਹੈ ਕਿ ਉਹ ਹਰ ਸਾਲ ਆਪਣੇ ਮੁਖੀ ਜਥੇਦਾਰਾਂ ਦੇ ਵਿਸ਼ੇਸ਼ ਦਿਨਾਂ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦਾ ਆ ਰਿਹਾ ਹੈ।ਇਸੇ ਹੀ ਸੰਦਰਭ ਵਿਚ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਦੀ ਬਰਸੀ ਸਮਾਗਮ ਗੁਰਦੁਆਰਾ ਲੱਖੀਜੰਗਲ ਸਾਹਿਬ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ ਵਿਖੇ ਸੰਕੇਤਕ ਰੂਪ ਵਿਚ ਮਨਾਏ ਗਏ। ਇਹ ਜਾਣਕਾਰੀ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋ ਦੇਂਦਿਆਂ ਦੱਸਿਆ ਕਿ ਸਰਕਾਰੀ ਹਦਾਇਤਾਂ ਦਾ ਪਾਲਣ ਸਾਡੇ ਲਈ ਬਹੁਤ ਹੀ ਮਹੱਤਤਾ ਰੱਖਦਾ ਹੈ ਖਾਸਕਰ ਕੇ ਅਜਿਹੀ ਮਹਾਂਮਾਰੀ ਦੇ ਦੌਰ ਵਿਚ ਦੁਖੀ ਮਨੁੱਖਤਾ ਦੇ ਸਹਿਯੋਗ ਲਈ ਸੰਮੂਹ ਨਿਹੰਗ ਸਿੰਘ ਜਥੇਬੰਦੀਆਂ ਉਨ੍ਹਾਂ ਦੇ ਨਾਲ ਹਨ।ਇਸ ਸਮਾਗਮ ਵਿਚ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਤੋਂ ਇਲਾਵਾ ਬੁੱਢਾ ਦਲ ਦੇ ਚੋਣਵੇਂ ਸਿੰਘ ਹੀ ਹਾਜ਼ਰ ਹੋਏ।ਇਸ ਮਹਾਂਮਾਰੀ ਤੋਂ ਬਚਨ ਲਈ ਦਿੱਤੇ ਗਏ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।ਇਸ ਸਮੇਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸ ਵਿਚ ਇਨ੍ਹਾਂ ਦੋਵਾਂ ਜਥੇਦਾਰ ਸਾਹਿਬਾਨ ਦਾ ਅਹਿਮ ਸਥਾਨ ਹੈ।ਬਾਬਾ ਚੇਤ ਸਿੰਘ ਅਤੇ ਬਾਬਾ ਸੰਤਾ ਸਿੰਘ ਨੇ ਆਪਣੇ ਸਮੇਂ ਵਿਚ ਦਲ ਪੰਥ ਦੇ ਵਿਕਾਸ ਤੇ ਚੜ੍ਹਦੀ ਕਲਾ ਲਈ ਅਹਿਮ ਕਾਰਜ ਕੀਤੇ ਹਨ।ਕਰੋਨਾ ਮਹਾਂਮਾਰੀ ਦੇ ਜਕੜ ‘ਚ ਸਾਰਾ ਸੰਸਾਰ ਜਲਦੀ ਨਿਕਲੇ ਸਾਰੀ ਸੰਗਤ ਨੇ ਗੁਰੂ ਮਹਾਂਰਾਜ ਅੱਗੇ ਅਰਦਾਸ ਵੀ ਕੀਤੀ।ਇਸ ਸਮੇਂ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ।
ਇਸ ਸਮੇਂ ਬਾਬਾ ਜੱਸਾ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਮੱਘਰ ਸਿੰਘ ਹਜ਼ੂਰੀ ਰਾਗੀ ਬੁੱਢਾ ਦਲ, ਬਾਬਾ ਭੁਪਿੰਦਰ ਸਿੰਘ ਲੱਖੀਜੰਗਲ, ਬਾਬਾ ਹਰਦੀਪ ਸਿੰਘ ਵਿਰਕ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਾਬਾ ਅਰਜੁਨ ਦੇਵ ਸਿੰਘ ਸ਼ਿਵਜੀ, ਬਾਬਾ ਸੁਖਵਿੰਦਰ ਸਿੰਘ ਮੋਰ, ਭਾਈ ਰਣਯੋਧ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਖੜਕ ਸਿੰਘ, ਬਾਬਾ ਜਗਦੇਵ ਸਿੰਘ ਮਾਨਸਾ, ਬਾਬਾ ਗੁਰਮੁਖ ਸਿੰਘ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਲਛਮਣ ਸਿੰਘ, ਬਾਬਾ ਜਗਤਾਰ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਨਿਰੰਦਰ ਸਿੰਘ, ਬਾਬਾ ਬਲਦੇਵ ਸਿੰਘ ਢੋਢੀਵਿੰਡ, ਬਾਬਾ ਵਿਸ਼ਵ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

