ਪੰਜਾਬਪਟਿਆਲਾ

ਬਿਜਲੀ ਕਾਮਿਆਂ ਵੱਲੋਂ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਸੰਘਰਸ਼ ਦਾ ਐਲਾਨ

ਪਟਿਆਲਾ 11 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਿਜਲੀ ਕਾਮਿਆਂ ਵੱਲੋਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਵਿਰੁੱਧ 20 ਮਈ ਤੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਜਿਸ ਅਨੁਸਾਰ 20, 21 ਮਈ ਤੋਂ ਪੰਜਾਬ ਦੇ ਸਮੁੱਚੇ ਉਪ ਮੰਡਲ ਅਤੇ ਮੰਡਲ ਦਫਤਰਾਂ ਅੱਗੇ ਬਿਜਲੀ ਕਾਮੇ ਕਾਲੇ ਬਿੱਲੇ ਲਗਾ ਕੇ ਰੋਸ ਰੈਲੀਆਂ ਕਰਨਗੇ ਅਤੇ 24 ਮਈ ਤੋਂ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਸਮੂਹ ਡਾਇਰੇਕਟਰਜ਼ ਅਤੇ ਚੇਅਰਮੈਨ ਦੇ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ ਅਤੇ ਸਮੁੱਚੇ ਪੰਜਾਬ ਵਿੱਚ ਬਿਜਲੀ ਕਾਮੇ ਵਰਕਟੂਰੂਲ ਅਨੁਸਾਰ ਡਿਊਟੀਆਂ ਨਿਭਾਉਣਗੇ।

ਇਹ ਫੈਸਲਾ ਜੁਆਇੰਟ ਫੋਰਮ ਦੀ ਹੰਗਾਮੀ ਮੀਟਿੰਗ ਵਿੱਚ ਸਾਥੀ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜੁਆਇੰਟ ਫੋਰਮ ਦੇ ਸੂਬਾਈ ਆਗੂਆਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜਗਰੂਪ ਸਿੰਘ ਮਹਿਮਦਪੁਰ, ਕੌਰ ਸਿੰਘ ਸੋਹੀ, ਬਿ੍ਰਜ ਲਾਲ, ਹਰਜਿੰਦਰ ਸਿੰਘ ਦੁਪਾਲਾ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਜਗਜੀਤ ਸਿੰਘ, ਪ੍ਰੀਤਮ ਸਿੰਘ ਪਿੰਡੀ, ਸਿਕੰਦਰ ਨਾਥ, ਅਵਤਾਰ ਸਿੰਘ ਕੈਂਥ, ਅਸ਼ੋਕ ਕੁਮਾਰ, ਕਰਮਚੰਦ ਖੰਨਾ, ਰਾਮ ਲੁਭਾਇਆ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਦੁੰਮਨਾ, ਰਵੇਲ ਸਿੰਘ ਸਹਾਏਪੁਰ, ਕਮਲਜੀਤ ਸਿੰਘ, ਨਛੱਤਰ ਸਿੰਘ ਅਤੇ ਗੁਰਦਿੱਤ ਸਿੰਘ ਸੰਧੂ ਨੇ ਦੱਸਿਆ ਕਿ ਪਾਵਰ ਮੈਨੇਜਮੈਂਟਾਂ ਦੀ ਮੁਲਾਜਮ ਵਿਰੋਧੀ ਅਤੇ ਟਾਲ ਮਟੋਲ ਦੀ ਨੀਤੀ ਵਿਰੁੱਧ ਸਖਤ ਰੋਸ ਪਾਇਆ ਜਾ ਰਿਹਾ ਹੈ।
ਪਾਵਰ ਮੈਨੇਜਮੈਂਟ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ। ਜੁਆਇੰਟ ਫੋਰਮ ਨਾਲ ਵਾਰਵਾਰ ਸਮਝੋਤੇ ਕਰਕੇ ਲਾਗੂ ਕਰਨ ਤੋਂ ਮੁਨਕਰ ਹੈ। ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਉਨ੍ਹਾਂ ਦੀ ਬੇਸ਼ਕੀਮਤੀ ਜਮੀਨ ਕੋਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਪਾਵਰਕਾਮ ਤੇ ਟਰਾਂਸਕੋ ਦੀ ਮੈਨੈਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਪੁਨਰ ਉਸਾਰੀ ਦੇ ਨਾਮ ਤੇ ਹਜਾਰਾਂ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰ ਰਹੀਆਂ ਹਨ। ਕੱਚੇ ਮੁਲਾਜਮ ਪੱਕੇ ਕਰਨ ਦੀ ਥਾਂ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਲਈ ਹਦਾਇਤਾਂ ਜਾਰੀ ਕਰ ਰਹੀ ਹੈ। ਮੁਲਾਜਮਾਂ ਦਾ ਪਰਖ ਕਾਲ ਸਮਾਂ ਘਟਾਉਣ ਦੀ ਥਾਂ ਵਧਾ ਰਹੀ ਹੈ। ਮੁਲਾਜਮ ਮੰਗਾਂ ਜਿਵੇਂ ਮਿਤੀ 1122011 ਤੋਂ ਪੰਜਾਬ ਸਰਕਾਰ ਦੇ ਮੁਲਾਜਮਾਂ ਵਾਂਗ ਪੇ ਬੈਂਡ ਵਿੱਚ ਵਾਧਾ, 23 ਸਾਲਾ ਤਰੱਕੀ ਵਾਧੇ ਦੇਣ, 112016 ਤੋਂ ਬਿਜਲੀ ਨਿਗਮ ਦੇ ਕਰਮਚਾਰੀਆਂ ਦੀ ਪੇ ਰਵੀਜਨ ਅਤੇ ਪੈਨਸ਼ਨਰਜ਼ ਲਈ ਪੈਨਸ਼ਨ ਸੋਧਣ, ਹੋਰ ਭੱਤੇ ਤੈਅ ਕਰਨ ਲਈ ਵੇਜ ਫਾਰਮੁਲੇਸ਼ਨ ਕਮੇਟੀ ਦਾ ਗਠਨ ਕਰਨ, ਪਰਖ ਕਾਲ ਸਮੇਂ ਦੋਰਾਨ ਪੂਰੀ ਤਨਖਾਹ ਦੇਣ, ਬਕਾਇਆ ਡੀ.ਏ. ਦੀਆਂ ਕਿਸਤਾਂ ਦੇਣ, ਵਰਕਲੋਡ ਨਾਰਮਜ ਤਹਿ ਕਰਕੇ ਨਵੀਆਂ ਅਸਾਮੀਆਂ ਦੀ ਰਚਨਾ, ਖਾਲੀ ਅਸਾਮੀਆਂ ਨੂੰ ਪੁਰ ਕਰਨ, ਮੁਲਾਜਮਾਂ ਦੀਆਂ ਰੋਕੀਆਂ ਤਰੱਕੀਆਂ ਕਰਨ, ਸੈਮੀ ਸਕਿਲਡ ਸ.ਲ.ਮ. ਨੂੰ ਪੂਰਾ ਤਨਖਾਹ ਸਕੇਲ ਦੇਣ, ਦਰਜਾ ਚਾਰ ਕਾਮਿਆਂ ਦੀਆਂ ਤਰੱਕੀ, ਬੰਦ ਕੀਤਾ ਮੋਬਾਇਲ ਅਲਾਉਂਸ ਦੇਣ, ਅਗੇਤ ਅਧਾਰ ਤੇ ਨੌਕਰੀਆਂ, ਟਰੇਡ ਯੂਨੀਅਨ ਐਕਟ 1926 ਦੀ ਧਾਰਾ 22 ਅਨੁਸਾਰ ਜੱਥੇਬੰਦੀਆਂ ਦੇ ਕੁੱਝ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਨ, ਜੀ.ਪੀ.ਫੰਡ ਤੇ ਪੈਨਸ਼ਨ ਟਰੱਸਟ ਉਸਾਰੂ ਤਰੀਕੇ ਨਾਲ ਚਲਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਨਵ ਨਿਯੁਕਤ ਅਤੇ ਰਿਟਾਇਰੀ ਕਾਮਿਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਟੈਕਨੀਕਲ ਅਤੇ ਕਲੈਰੀਕਲ ਕਾਮਿਆਂ ਪਾਸੋਂ ਉਨ੍ਹਾਂ ਦੀਆਂ ਨਿਰਧਾਰਿਤ ਡਿਊਟੀਆਂ ਅਨੁਸਾਰ ਕੰਮ ਲੈਣ, ਐਨ.ਪੀ.ਐਸ. ਅਧੀਨ ਮੈਚਿੰਗ ਸ਼ੇਅਰ 10# ਤੋਂ 14# ਕਰਨ, ਮੁਲਾਜਮਾਂ ਅਤੇ ਗਰਿੱਡ ਸਟੇਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਪਾਵਰ ਮੈਨੇਜਮੈਂਟ ਨੇ ਜਲਦੀ ਜੱਥੇਬੰਦੀ ਨੂੰ ਮੀਟਿੰਗ ਦੇ ਮਸਲੇ ਹੱਲ ਨਾ ਕੀਤੇ ਤਾਂ ਉਹ ਸੰਘਰਸ਼ ਹੋਰ ਤੇਜ ਕਰਨ ਲਈ ਮਜ਼ਬੂਰ ਹੋਣਗੇ।    

Leave a Reply

Your email address will not be published. Required fields are marked *