ਸਿਹਤ ਮੰਤਰੀ ਦੇ ਦਬਕੇ ਤੋਂ ਡਰੇ ਐਨ.ਐਚ.ਐਮ ਮੁਲਾਜਮ ਡਿਊਟੀ ’ਤੇ ਚੜ੍ਹੇ !
ਮੁੜ ਹੜਤਾਲ ਨਾ ਕਰਨ ਦਾ ਵੀ ਕੀਤੀ ਸਵੈ ਘੋਸ਼ਣਾ
ਪਟਿਆਲਾ, 11 ਮਈ (ਰਮਨਦੀਪ/ਮਧੂਸਾਰ ਬਿਊਰੋ) :ਕਰੋਨਾ ਕਹਿਰ ਦੇ ਚਲਦਿਆਂ ਹੜਤਾਲ ਤੇ ਚਲ ਰਹੇ ਐਨ.ਐਚ.ਐਮ ਮੁਲਾਜਮਾਂ ਨੂੰ ਸੇਵਾਂਵਾਂ ਖਤਮ ਕਰਨ ਦਾ ਦਿੱਤਾ ਦਬਕਾ ਸਰਕਾਰ ਦੇ ਰਾਸ ਆ ਗਿਆ। ਅੱਜ ਲਗਭਗ ਸਾਰੇ ਐਨਐਚਐਮ ਮੁਲਾਜਮ ਹੜਤਾਲ ਸਮਾਪਤ ਕਰਕੇ ਆਪਣੀ ਡਿਉਟੀ ਜੁਅਇੰਨ ਕਰ ਗਏ ਹਨ। ਇਨ੍ਹਾ ਹੀ ਨਹੀਂ ਇਨਾ ਮੁਲਾਜਮਾਂ ਤੋਂ ਇਹ ਵੀ ਲਿਖ ਕਿ ਸਵੈ ਘੋਸ਼ਣਾ ਲੈ ਲਿਆ ਗਿਆ ਹੈ ਕਿ ਅਸੀਂ ਭਵਿੱਖ ਵਿਚ ਕਦੇ ਵੀ ਸਿਹਤ ਸੇਵਵਾਂ ਵਿਚ ਵਿਘਨ ਨਹੀਂ ਪਾਵਾਂਗੇ ਅਤੇ ਹੜਤਾਲ ਵੀ ਨਹੀਂ ਕਰਾਂਗੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ (ਐਨ.ਐੱਚ.ਐੱਮ..) ਅਧੀਨ ਹੜਤਾਲ ‘ਤੇ ਗਏ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਸੀ। ਇਨਾ ਹੀ ਨਹੀਂ ਤੁਰੰਤ ਪ੍ਰਭਾਵ ਨਾਲ ਨਵੀਂ ਭਰਤੀ ਕਰਨ ਲਈ ਆਦੇਸ ਜਾਰੀ ਕਰ ਦਿੱਤੇ ਗਏ ਸਨ।
ਇਸ ਤੋਂ ਬਾਅਦ ਅੱਜ ਫਿਰ ਸਰਕਾਰ ਨੇ ਇਕ ਪੱਤਰ ਜਾਰੀ ਕਰਕੇ ਆਖਰੀ ਮੌਕਾ ਦਿੱਤਾ ਅਤੇ ਕਿਹਾ ਕਿ ਜੇਕਰ ਕੋਈ ਹੜਤਾਲੀ ਐਨਐਚਐਮ ਮੁਲਾਜਮ ਡਿਉਟੀ ਜੁਆਇੰਨ ਕਰਨਾ ਚਾਹੁਦਾ ਹੈ ਤਾਂ ਉਹ ਹੜਤਾਲ ਤੋਂ ਪਿਛਲੇ ਹਟ ਕਿ ਅਤੇ ਅੱਗੇ ਤੋਂ ਮੁੜ ਹੜਤਾਲ ਨਾ ਕਰਨ ਦਾ ਕਹਿ ਕਿ ਡਿਉਟੀ ਜੁਅਾਿੲਨ ਕਰ ਸਕਦਾ ਹੈ। ਸੂਤਰ ਦਸਦੇ ਹਨਕਿ ਸਰਕਾਰ ਦੇ ਤਬਕੇ ਤੋਂ ਬਾਅਦ ਇਨਾ ਐਨਐਚਐਮ ਮੁਲਜਮਾ ਅੰਦਰ ਡਰ ਦਾ ਮਾਹੋਲ ਪੈਦਾ ਹੋ ਗਿਆ ਕਿਉਂ ਕਿ ਕਰੋਨਾ ਕਹਿਰ ਦੇ ਚਲਦਿਆਂ ਸਰਕਾਰ ਕਦੇ ਵੀ ਡਿਜਾਸਟਰ ਮੈਨਜਮੇੈਂਟ ਐਕਟ ਦੇ ਤਹਿਤ ਸਿਹਤ ਸੇਵਾਵਾਂ ਪ੍ਰਭਾਵਿਤ ਕਰਨ ਵਾਲੇ ਮੁਲਾਜਮਾਂ ਨੂੰ ਕੱਢ ਕਿ ਨਵੇਂ ਮੁਲਾਜਮ ਭਰਤੀ ਕਰ ਸਕਦੀ ਹੈ। ਇਸ ਲਈ ਅੱਜ ਇਨਾ ਮੁਲਾਜਮਾਂ ਨੇ ਹੜਤਾਲ ਵਾਪਿਸ ਲੈ ਕੇ ਆਪਣੀ ਡਿਉਟੀ ਜੁਅਾਿੲਨ ਕਰ ਲਈ ਹੈ। ਜਿਕਰਯੋਗ ਹੈ ਕਿ ਸੇਵਵਾਂ ਖਤਮ ਕਰਨ ਸਬੰਧੀ ਬੀਤੇ ਦਿਨੀ ਜਾਰੀ ਕੀਤੇ ਪੱਤਰ ਜਿਸ ‘ਤੇ ਮਿਸ਼ਨ ਡਾਇਰੈਕਟਰ ਐਨ.ਐੱਚ.ਐੱਮ. ਦੇ ਦਸਤਖ਼ਤ ਹਨ, ‘ਚ 4 ਮਈ, 8 ਮਈ ਅਤੇ 10 ਮਈ ਨੂੰ ਹੜਤਾਲ ‘ਤੇ ਗਏ ਕਰਮਚਾਰੀਆਂ ਨੂੰ ਡਿਊਟੀ ‘ਤੇ ਹਾਜ਼ਰ ਹੋਣ ਦੀਆਂ ਅਪੀਲਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ ਕਿ ਕੋਰੋਨਾ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਰਹੀ ਹੈ ਇਸ ਲਈ ਸਬੰਧਿਤ ਸਿਵਲ ਸਰਜਨ ਨੂੰ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਕੇ ਸੂਚਨਾ ਭੇਜਣਾ ਯਕੀਨੀ ਬਣਾਉਣ ਅਤੇ ਪੱਤਰ ਨੰ: 68020-21 ਮਿਤੀ 10.05.2021 ਰਾਹੀਂ ਆਪਣੇ ਪੱਧਰ ‘ਤੇ ਵਲੰਟੀਅਰ ਸਟਾਫ਼ ਰੱਖ ਲੈਣ ਦੇ ਅਧਿਕਾਰ ਦਿੱਤੇ ਜਾ ਰਹੇ ਹਨ।
ਇਸ ਸਬੰਧੀ ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲਾ ਪਟਿਆਲਾ ਨਾਲ ਸਬੰਧਿਤ 100 ਦੇ ਕਰੀਬ ਜਿਹੜੇ ਵੀ ਐਨ.ਐਚ.ਐਮ ਮੁਲਾਜਮ ਹੜਤਾਲ ਤੇ ਚਲ ਰਹੇ ਸਨ, ਇਨਾ ਸਾਰਿਆਂ ਨੇ ਹੜਤਾਲ ਵਾਪਿਸ ਲੈ ਕੇ ਡਿਉਟੀ ਕਰਨ ਦਾ ਫੈਸਲਾ ਕਰ ਲਿਆ ਹੈ।

