ਕੋਵਿੰਡ ਕਹਿਰ: ਫਰੰਟ ਲਾਈਨ ’ਤੇ ਡਟੀਆਂ ਹੋਈਆਂ ਆਸ਼ਾ ਵਰਕਰਜ਼ !
ਪਟਿਆਲਾ 12 ਮਈ (ਰਮਨਦੀਪ/ਮਧੂਸਾਰ ਬਿਊਰੋ) ਜਿਲਾ ਪੀ.ਐੱਚ.ਸੀ. ਵਿਖੇ ਯੂਨੀਅਨ ਦੀਆਂ ਆਗੂਆਂ ਬਲਾਕ ਪ੍ਰਧਾਨ ਕਮਲਜੀਤ ਕੌਰ ਰੋੜੇਪੁਰ ਦੀ ਪ੍ਰਧਾਨਗੀ ਹੇਠ ਇਕੱਤਰ ਹੋਈਆਂ।
ਆਸ਼ਾ ਵਰਕਰਾਂ ਅਤੇ ਫੈਮਿਲੀ ਟੇਟਰਾਂ ਆਗੂਆਂ ਨੇ ਦੱਸਿਆ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਕਰੋਨਾ ਮਹਾਂਮਾਰੀ ਦੇ ਵੱਧਦੇ ਕਰੋਪ ਵਿੱਚ ਲਗਾਤਾਰ ਬਾਖੂਬੀ ਡਿਊਟੀਆਂ ਨਿਭਾ ਰਹੀਆਂ ਹਨ। ਜਿਸ ਵਿੱਚ ਕਰੋਨਾ ਦੇ ਸ਼ੱਕੀ ਮਰੀਜਾਂ ਦੀ ਆਪਣੇਆਪਣੇ ਏਰੀਏ ਵਿਚੋਂ ਛਾਂਟੀ ਕਰਦੀਆਂ ਹਨ, ਕਰੋਨਾ ਟੈਸਟ ਕਰਾਉਣ ਲਈ ਮੋਟੀਵੇਟ ਕਰਨਾ, ਕਰੋਨਾ, ਇੰਜੈਕਸ਼ਨਾਂ ਲਈ ਘਰਘਰ ਜਾਕੇ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਨੀ, ਫੇਰ ਨਾ ਲਿਖਕੇ ਲਿਆਉਣਾ, ਜਦੋਂ ਕਰੋਨਾ ਕੈਂਪ ਹੁੰਦਾ ਤਾਂ ਉਹਨਾਂ ਨੂੰ ਦੁਬਾਰਾ ਸੁਨੇਹਾ ਲਾਉਣਾ ਕਿ ਕਰੋਨਾ ਟੀਕਾ ਲੱਗੇਗਾ, ਘਰਘਰ ਸਰਵੇਖਣ ਲਗਾਤਾਰ 2020 ਮਾਰਚ ਤੋਂ ਅੱਜ ਤੱਕ ਜਾਰੀ ਹੈ। ਕਰੋਨਾ ਮਰੀਜਾਂ ਦੇ ਸਿੱਧੇ ਸੰਪਰਕ ਵਿੱਚ ਆਉਣਾ, ਪਰੰਤੂ ਅਫਸੋਸ ਇਹ ਹੈ ਕਿ ਸਰਕਾਰ ਲਗਾਤਾਰ ਜੀਰੋ ਗਰਾਉਂਡ ਵਾਲੇ ਫਰੰਟ ਲਾਇਨਰ ਵਰਕਰਾਂ ਨੂੰ ਅਣਦੇਖਿਆ ਕਰ ਰਹੀ ਹੈ। ਸਾਡੀਆਂ ਵਰਕਰਾਂ ਨਾਲ ਕੋਝਾ ਮਜਾਕ ਜਿਵੇਂ ਬੈਨੀਫਿਸਰੀ ਨੂੰ 1 ਰੁਪਿਆ ਜਾਂ ਡੇਢ ਰੁਪਇਆ ਵਰਗੀਆਂ ਦਿੱਤੀਆਂ ਡੀ.ਸੀ. ਵਲੋਂ ਜਾਰੀ ਕਰਕੇ ਮਜਾਕ ਕੀਤਾ ਜਾ ਰਿਹਾ ਹੈ, ਜਿਸ ਵਿਚੋਂ ਫੈਸਿਲੀਟੇਟਰ ਦਾ ਤਾਂ ਨਾ ਵੀ ਨਹੀਂ ਪਾਇਆ ਗਿਆ। ਸਾਡੀਆਂ ਮੰਨੀਆਂ ਮੰਗਾਂ ਲਾਗੂ ਕਰੇ ਜਿਨ੍ਹਾਂ ਵਿੱਚ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਦੀ ਤਰਜ 4000 ਪਲੱਸ ਇੰਨਸੈਟਿਵ ਦਿੱਤਾ ਜਾਵੇ, ਫੈਸਿਲੀਟੇਟਰਾਂ ਨੂੰ ਪਰ ਟੂਰ 500 ਦਿੱਤਾ ਜਾਵੇ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਮਿਨੀਮਮਵੇਜ਼ 15000 ਲਾਗੂ ਕੀਤਾ ਜਾਵੇ, ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਆਸ਼ਾ ਵਰਕਰਾਂ ਨੂੰ ਹਰ ਮਹੀਨੇ ਸੀ.ਐਚ.ਓ. ਇੰਨਸੈਟਿਵ ਪੇਮੈਂਟ ਦਿੱਤੀ ਜਾਵੇ, ਫੈਸਿਲੀਟੇਟਰਾਂ ਨੂੰ ਸੀ.ਐਚ.ਓ. ਵਿਚੋਂ ਜ਼ੋੜਿਆ ਜਾਵੇ, ਗਰਮੀ/ਸਰਦੀ ਦੀਆਂ ਵਰਦੀਆਂ ਦਾ ਭੁਗਤਾਨ ਹਰ ਛਿਮਾਹੀ ਕੀਤਾ ਜਾਵੇ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਤੋਂ ਵਾਧੂ ਕੰਮ ਲੈਣ ਲਈ ਵਾਧੂ ਭੱਤਾ ਜਾਰੀ ਕੀਤਾ ਜਾਵੇ, ਡਿਊਟੀ ਦੌਰਾਨ ਹਾਦਸਾ ਗ੍ਰਸਤ ਵਰਕਰਾਂ ਨੂੰ ਕਰਮਚਾਰੀਆਂ ਦੀ ਤਰ੍ਹਾਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਜੇਕਰ ਉਪਰੋਕਤ ਮੰਗਾਂ ਲਾਗੂ ਨਾ ਕੀਤੀਆਂ ਤਾਂ ਪੰਜਾਬ ਦੀਆਂ ਵਰਕਰਾਂ 10 ਮਈ 21 ਤੱਕ ਬੀ.ਐਚ.ਸੀ. ਤੇ ਧਰਨੇ ਦੇਣਗੀਆਂ ਅਤੇ ਕੰਮਾਂ ਦੀ ਵੀ ਸਟਰਾਇਕ ਰੱਖਣਗੀਆਂ। ਉਪਰੰਤ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਮਨਪ੍ਰੀਤ ਕੌਰ ਝਿੱਲ, ਪਰਮਜੀਤ ਕੌਰ ਤੁਲੇਵਾਲ, ਚਰਨਜੀਤ ਕੌਰ ਲਲੋਛੀ, ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਵਿਸ਼ੇਸ਼ ਤੌਰ ਤੇ ਪਹੁੰਚੇ।

