ਪੰਜਾਬਪਟਿਆਲਾ

ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਸੰਘਰਸ਼ ਕਮੇਟੀ ਨੇ ਸਟਿੱਕਰ ਮੁਹਿੰਮ ਆਰੰਭੀ

ਪਟਿਆਲਾ 14 ਮਈ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਸਟਿੱਕਰ ਮੁਹਿੰਮ ਦਾ ਆਗਾਜ ਕੀਤਾ ਗਿਆ ਇਸ ਵਿੱਚ ਜ਼ਿਲ੍ਹਾ ਪਟਿਆਲੇ  ਦੇ ਮੁਲਜਮ ਜੋ 1-1-2004  ਤੋਂ ਬਾਅਦ ਭਰਤੀ ਹੋਏ ਸਨ ਉਨ੍ਹਾਂ ਵੱਲੋਂ ਸਟਿੱਕਰ ਲਗਾ ਕੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਅਹਿਦ ਲਿਆ ।  

ਇਸ ਸਮੇਂ ਹਰਪ੍ਰੀਤ ਉੱਪਲ ਤੇ ਹਿੰਮਤ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ 2017 ਵਿਚ ਚੋਣ ਮੈਨੀਫੈਸਟੋ ਵਿੱਚ  ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਵਾਅਦਾ ਕੀਤਾ ਸੀ ਜੋ ਹੁਣ ਤੱਕ ਪੌਣੇ ਪੰਜ ਸਾਲ ਬੀਤਣ ਤੇ ਵੀ ਸਰਕਾਰ ਨੇ ਪੂਰਾ ਨਹੀਂ ਕੀਤਾ ਅਠਾਈ ਫਰਵਰੀ ਨੂੰ ਪਟਿਆਲਾ ਵਿਖੇ ਵੱਡੇ ਪੱਧਰ ਤੇ ਐੱਨਪੀਐੱਸ ਮੁਲਾਜਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਝੰਡੇ ਹੇਠ ਬਹੁਤ ਵੱਡੀ ਰੈਲੀ ਕੀਤੀ ਸੀ ਜਿਸ ਦੇ ਬਾਵਜੂਦ  ਸੁਰੇਸ਼ ਕੁਮਾਰ ਨਾਲ ਮੀਟਿੰਗ ਹੋਈ ਸੀ ਜੋ ਮੀਟਿੰਗ ਬੇਸਿੱਟਾ ਰਹੀ ਉਨ੍ਹਾਂ ਨੇ ਪੁਰਾਣੀ ਪੈਨਸ਼ਨ ਸਬੰਧੀ ਜੋ ਕਮੇਟੀ ਸਰਕਾਰ ਵੱਲੋਂ ਬਣਾਈ ਹੈ ਉਸ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਉਹ 3ਮਹੀਨੇ  ਬੀਤਣ ਤੋਂ ਬਾਅਦ ਵੀ ਅਜੇ ਤੱਕ ਉਸ ਕਮੇਟੀ ਨਾਲ ਕੋਈ ਮੀਟਿੰਗ ਨਹੀਂ ਹੋ ਪਾਈ  । ਸਟਿੱਕਰ ਮੁਹਿੰਮ ਨੂੰ ਜਾਰੀ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਪੂਰਾ ਨਾ ਕੀਤਾ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ  ਮੁਲਾਜਮ ਡਟ ਕੇ ਕਾਂਗਰਸ ਪਾਰਟੀ ਦਾ ਵਿਰੋਧ ਕਰਨਗੇ ਇਸ ਮੌਕੇ ਨਵਦੀਪ ਸਰਮਾ , ਰਾਏ ਸਾਹਿਬ  ਅਨਿਲ ਕੁਮਾਰ , ਸੁਖਜਿੰਦਰ ਸਿੰਘ ,ਸੁਖਵੀਰ ਸਿੰਘ ,ਬਲਜਿੰਦਰ ਸਿੰਘ  ਮਨੋਜ ਕੁਮਾਰ ,ਰਾਕੇਸ਼ ਕੁਮਾਰ  ਸਤਵਿੰਦਰ ਸਿੰਘ  ,ਜਸਵੀਰ ਪਟਿਆਲਾ ,ਗੁਰਪ੍ਰੀਤ ਸਿੰਘ ਇਸ ਮੁਹਿੰਮ ਵਿੱਚ ਸ਼ਾਮਲ ਹੋਏ   

Leave a Reply

Your email address will not be published. Required fields are marked *