ਹਰਿਆਣਾ

ਗੁਰੂਗ੍ਰਾਮ ’ਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇੰਟੀਗ੍ਰੇਟਿਡ ਕਮਾਂਡ ਤੇ ਰਿਸਪਾਂਡ ਕੰਟ੍ਰੋਲ ਸੈਂਟਰ ਦੀ ਸ਼ੁਰੂਆਤ

ਚੰਡੀਗੜ੍ਹ, 17 ਮਈ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਗੁਰੂਗ੍ਰਾਮ ਦੇ ਸੈਕਟਰ 44 ਸਥਿਤ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਦਫਤਰ ਵਿਚ ਕੋਵਿਡ 19 ਮਹਾਮਾਰੀ ਨੂੰ ਕੰਟ੍ਰੋਲ ਕਰਨ ਦੇ ਪ੍ਰਬੰਧਾਂ ਲਈ ਇੰਟੀਗ੍ਰੇਟਿਡ ਕਮਾਂਡ ਤੇ ਰਿਸਪਾਂਡ ਕੰਟ੍ਰੋਲ ਸੈਂਟਰ (ਆਈਸੀਆਰਸੀਸੀ) ਦੀ ਸ਼ੁਰੂਆਤ ਕੀਤੀ।
ਇਹ ਸੈਂਟਰ ਵੱਖ-ਵੱਖ ਤਰੀਕਿਆਂ ਨਾਲ ਕੋਵਿਡ ਪਾਜਟਿਵ ਆਉਣ ਵਾਲੇ ਮਰੀਜਾਂ ਤਕ ਸਰਗਰਮ ਢੰਗ ਨਾਲ ਪੁੱਜੇਗਾ। ਕੋਵਿਡ ਮਰੀਜ ਜਿਲਾ ਗੁਰੂਗ੍ਰਾਮ ਦੀ ਕੋਵਿਡ ਹੈਲਪਲਾਇਨ ਨੰਬਰ 1950 ਅਤੇ ਵਾਟਸਅਪ ਚੈਟਬੋਟ (9643277788) ਅਤੇ ਸੂਬਾ ਸਰਕਾਰ ਦੇ ਵੈਬਪੋਟਰਲਾਂ ਰਾਹੀਂ ਜਿਲਾ ਪ੍ਰਸ਼ਾਸਨ ਤਕ ਪੁੱਜ ਸਕਦਾ ਹੈ।
ਮੁੱਖ ਮੰਤਰੀ ਨੇ ਆਈਸੀਆਸੀਸੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਸ ਦੀ ਵਿਸ਼ਸ਼ੇਤਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸੂਬੇ ਵਿਚ ਕੋਵਿਡ ਮਾਮਲਿਆਂ ਦੀ ਮੌਜ਼ੂਦਾ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਦਿੰਤੇ ਕਿ ਉਹ ਸਾਰੇ ਸੰਕ੍ਰਮਿਤ ਵਿਅਕਤੀਆਂ ਨੂੰ ਰਾਹਤ ਪੁੱਜਾਉਣ ਲਈ ਇਕਜੁਟਤਾ ਨਾਲ ਯਤਨ ਕਰਨ।
ਜੀਐਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਰਾਜਪਾਲ ਨੇ ਦਸਿਆ ਕਿ ਆਈਸੀਆਰਸੀਸੀ ਰਾਹੀਂ ਕੋਵਿਡ ਮਰੀਜਾਂ ਦੀ ਗਿਣਤੀ ਦਾ ਆਕਲਨ, ਕਿੰਨੇ ਮਰੀਜ ਕਿਸ ਮੁੱਢਲੇ ਸਿਹਤ ਕੇਂਦਰ ਵਿਚ ਹਨ ਅਤੇ ਇੱਥੇ ਤਕ ਕਿ ਉਸ ਵਿਚ ਕਿਸ ਘਰ ਵਿਚ ਕੋਵਿਡ ਦੇ ਕਿੰਨ ਮਰੀਜ ਹਨ, ਦਾ ਪਤਾ ਡੈਸ਼ਬੋਰਡ ਤੋਂ ਲਗਾਇਆ ਜਾ ਸਕਦਾ ਹੈ। ਖੁਦ ਮੁੱਖ ਮੰਤਰੀ ਅਤੇ ਕੋਵਿਡ ਮਰੀਜ ਦੇ ਇਲਾਜ ਆਦਿ ਦੀ ਸਹੂਲਤਾਂ ਨੁੰ ਵੇਖ ਰਹੇ ਸੀਨੀਅਰ ਅਧਿਕਾਰੀ ਵੀ ਇਸ ਡੈਸ਼ਬੋਰਡ ਰਾਹੀਂ ਕਿਧਰੇ ਤੋਂ ਵੀ ਡਾਆ ਵੇਖ ਸਕਦੇ ਹਨ। ਰਾਹਤ ਕੰਮਾਂ ਵਿਚ ਲਗੀ ਸਾਰੀਆਂ ਏਜੰਸੀਆਂ ਨੂੰ ਇਸ ਸੈਂਟਰ ਨਾਲ ਜੋੜਿਆ ਜਾਵੇਗਾ। ਇਸ ’ਤੇ ਜਾ ਕੇ ਮਰੀਜ ਜਾਂ ਉਨ੍ਹਾਂ ਦੇ ਅਟੈਂਡੇਂਟ ਹਸਪਤਾਲਾਂ ਵਿਚ ਉਪਲੱਬਧ ਬੈਡ ਅਤੇ ਵੈਕਸੀਨੇਸ਼ਨ ਸੈਂਟਰ ਆਦਿ ਦੀ ਜਾਣਕਾਰੀ ਲੈ ਪਾਉਣਗੇ।
ਹਰਿਆਣਾ ਸਰਕਾਰ ਵੱਲੋਂ ਹਾਲ ਹੀ ਵਿਚ ਸੂਬਾਵਾਸੀਆਂ ਅਤੇ ਗਰੀਬਾਂ ਲਈ ਨਿੱਜੀ ਹਸਪਤਾਲਾਂ ਵਿਚ ਮਾਲੀ ਮਦਦ ਦੇਣ ਦੀ ਯੋਜਨਾ ਨੂੰ ਵੀ ਜੀਐਮਡੀਏ ਪੋਟਰਲ ਨਾਲ ਜੋਡਿਆ ਗਿਆ ਹੈ। ਯੋਜਨਾ ਦਾ ਲਾਭ ਲੈਣ ਲਈ ਹਰੇਕ ਹਸਪਤਾਲ ਨੂੰ ਉਸ ਦੇ ਇੱਥੇ ਉਪਲੱਬਧ ਬੈਡ, ਦਾਖਲ ਅਤੇ ਡਿਸਚਾਰਜ ਕੀਤੇ ਗਏ ਮਰੀਜਾਂ ਦੀ ਜਾਣਕਾਰੀ ਰੋਜਾਨਾ ੀਵਵਬਤਯੇੇਪਠਦ ਪੋਟਰਲ ’ਤੇ ਅਪਡੇਟ ਕਰਨੀ ਹੋਵੇਗੀ।

Leave a Reply

Your email address will not be published. Required fields are marked *