ਦੇਸ਼-ਵਿਦੇਸ਼

ਐਂਟੀ ਕੋਵਿਡ ਦਵਾਈ ’2’ ਹੋਈ ਲਾਂਚ, ਕੋਰੋਨਾ ਨੂੰ ਦੇਵੇਗੀ ਮਾਤ !

ਨਵੀਂ ਦਿੱਲੀ 17 ਮਈ (ਮਧੂਸਾਰ ਬਿਊਰੋ) ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਇਸ ਸਮੇਂ ਆਪਣਾ ਅਸਰ ਦਿਖਾ ਰਹੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘਟੀ ਹੈ। ਜਿੱਥੇ ਪਹਿਲਾਂ 4 ਲੱਖ ਤੋਂ ਵੱਧ ਮਾਮਲੇ ਆਉਂਦੇ ਸਨ, ਹੁਣ ਮਾਮਲੇ ਘੱਟ ਗਏ ਹਨ। ਅੱਜ ਕੋਰੋਨਾ ਦੇ 2.81 ਲੱਖ ਮਾਮਲੇ ਸਾਹਮਣੇ ਆਏ ਹਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਅਜੇ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ’ਚ ਮਿ੍ਰਤਕਾਂ ਦੀ ਗਿਣਤੀ 2,74,390 ਹੋ ਗਈ ਹੈ। ਲੋਕ ਇਲਾਜ ਲਈ ਤੜਫਦੇ ਹੋਏ ਨਜ਼ਰ ਆ ਰਹੇ ਹਨ। ਤਮਾਮ ਸੰਕਟਾਂ ਵਿਚਾਲੇ ਦੇਸ਼ ’ਚ ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ।

ਇਸ ਸਭ ਦੇ ਦਰਮਿਆਨ ਕੋਰੋਨਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਚੰਗੀ ਖ਼ਬਰ ਅੱਜ ਇਹ ਵੀ ਹੈ ਕਿ ਡੀ. ਆਰ. ਡੀ. ਓ. ਵਲੋਂ ਬਣਾਈ ਗਈ ਦਵਾਈ 2-ਡੀਜੀ ਲਾਂਚ ਹੋ ਗਈ ਹੈ, ਜੋ ਕਿ ਮਰੀਜ਼ਾਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ਲੜਨ ਵਿਚ ਮਦਦ ਕਰੇਗੀ।
ਰੱਖਿਆ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਅਗਵਾਈ ਵਿਚ ਇਸ ਦਵਾਈ ਨੂੰ ਲਾਂਚ ਕੀਤਾ ਗਿਆ। ਦਵਾਈ ਲਾਂਚ ਕਰਨ ਮੌਕੇ ਹਰਸ਼ਵਰਧਨ ਨੇ ਕਿਹਾ ਕਿ ਕੋਵਿਡ ਖ਼ਿਲਾਫ਼ ਲੜਨ ਲਈ ਸਾਡਾ ਪਹਿਲਾ ਦੇਸੀ ਸੋਧ ਆਧਾਰਿਤ ਨਤੀਜਾ ਹੋ ਸਕਦਾ ਹੈ। ਇਸ ਤੋਂ ਠੀਕ ਹੋਣ ’ਚ ਲੱਗਣ ਵਾਲਾ ਸਮਾਂ ਅਤੇ ਆਕਸੀਜਨ ਦੀ ਨਿਰਭਰਤਾ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਹ ਆਉਣ ਵਾਲੇ ਦਿਨਾਂ ’ਚ ਵਿਸ਼ਵ ਪੱਧਰ ’ਤੇ ਕੋਵਿਡ ਖ਼ਿਲਾਫ਼ ਲੜਾਈ ’ਚ ਕੰਮ ਕਰੇਗੀ। ਹਰਸ਼ਵਰਧਨ ਨੇ ਕਿਹਾ ਕਿ ਮੈਂ ਡੀ. ਆਰ. ਡੀ. ਓ. ਅਤੇ ਉਸ ਦੇ ਵਿਗਿਆਨੀਆਂ ਨੂੰ ਧੰਨਵਾਦ ਅਤੇ ਵਧਾਈ ਦਿੰਦਾ ਹਾਂ। ਅਸੀਂ ਵੇਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਡੀ. ਆਰ. ਡੀ. ਓ. ਨੇ ਕੋਵਿਡ ਖ਼ਿਲਾਫ਼ ਲੜਾਈ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *