ਪੰਜਾਬ

ਚਰਨਜੀਤ ਸਿੰਘ ਵਾਲੀਆ ਦਾ ਦੇਹਾਂਤ

1600 ਅਨਏਡਿਡ ਕਾਲਜਾਂ ਵਿਚ ਸ਼ੋਕ ਦੀ ਲਹਿਰ
ਮੋਹਾਲੀ 18 ਮਈ (ਅਬਰਾਵਾਂ/ਮਧੂਸਾਰ ਬਿਊਰੋ) ਜੁਆਇੰਟ ਐਸੋਸੀਏਸ਼ਨਜ਼ ਆਫ਼ ਕਾਲਜਿਜ਼ ਪੰਜਾਬ (ਜੈਕ ) ਦੇ ਪੈਟਰਨ ਅਤੇ ਨਰਸਿੰਗ ਇੰਸਟੀਟਿਊਸ਼ਨਜ਼ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਅੱਜ ਕੋਰੋਨਾ ਮਹਾਂਮਾਰੀ ਦੇ ਨਾਲ ਜ?ਿੰਦਗੀ ਦੀ ਲੜਾਈ ਲੜਦਿਆਂ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਆਖਰੀ ਸਾਹ ਲਏ । ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਦੇ ਦੇਹਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾਂ ਦੇ ਦੇਹਾਂਤ ਤੋਂ ਬਾਅਦ 1600 ਅਨ-ਏਡਿਡ ਕਾਲਜਾਂ ਵਿਚ ਸ਼ੋਕ ਦੀ ਲਹਿਰ ਹੈ ।

ਜ਼ਿਕਰਯੋਗ ਹੈ ਕਿ ਸਰਦਾਰ ਜਗਜੀਤ ਸਿੰਘ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਚੇਅਰਮੈਨ ਹੋਣ ਦੇ ਨਾਲ- ਨਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਟਰੱਸਟ ਖਰੜ ਦੇ ਵੀ ਪ੍ਰਧਾਨ ਸਨ । ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜੈਕ ਦੇ ਬੁਲਾਰੇ ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਚਰਨਜੀਤ ਸਿੰਘ ਵਾਲੀਆ ਨ ਪਿਛਲੇ 20 ਸਾਲਾਂ ਤੋਂ ਨਰਸਿੰਗ ਕਾਲਜਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਿਥੇ ਬੇਹੱਦ ਕੰਮ ਕੀਤਾ ਉੱਥੇ ਹੀ ਪਿਛਲੇ 5 ਸਾਲਾਂ ਤੋਂ ਉਨ੍ਹਾਂ ਦੀਆਂ ਜੈਕ ਨੂੰ ਦਿੱਤੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਹਨ ।
ਸਾਂਝੇ ਰੂਪ ਵਿੱਚ ਭੇਜੇ ਗਏ ਸ਼ੋਕ ਸੰਦੇਸ਼ ਵਿਚ ਜੈਕ ਦੇ ਨੁਮਾਇੰਦੇ ਨੇ ਕਿਹਾ ਕਿ ਚਰਨਜੀਤ ਸਿੰਘ ਵਾਲੀਆ ਦੇ ਤੁਰ ਜਾਣ ਨਾਲ ਜਿੱਥੇ ਵਿੱਦਿਅਕ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਉਨ੍ਹਾਂ ਵੱਲੋਂ ਪ੍ਰਦਰਸ਼ਿਤ ਕੀਤੀਆਂ ਗਈਆਂ ਦੋ ਫਿਲਮਾਂ “ਆਟੇ ਦੀ ਚਿੜੀ’’ ਅਤੇ “ਠੱਗ ਲਾਈਫ’’ ਰਾਹੀਂ ਸਮਾਜ ਨੂੰ ਦਿੱਤੀ ਗਈ ਸੇਧ ਸਦਕਾ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ ।
ਸੋਕ ਸਮਾਗਮ ਵਿੱਚ ਸ.ਸਤਨਾਮ ਸਿੰਘ ਸੰਧੂ, ਚੀਫ ਪੈਟਰਨ ਜੈਕ ਸਣੇ ਜੈਕ ਦੇ ਮੈਂਬਰ; ਸ ਮਨਜੀਤ ਸਿੰਘ, ਉਪ ਪ੍ਰਧਾਨ, ਪੰਜਾਬ ਅਨਏਡਿਡ ਤਕਨੀਕੀ ਸੰਸਥਾਵਾਂ ਐਸੋਸੀਏਸਨ; ਡਾ: ਗੁਰਮੀਤ ਸਿੰਘ ਧਾਲੀਵਾਲ, ਪ੍ਰਧਾਨ, ਜੈਕ, ਸ.ਜਗਜੀਤ ਸਿੰਘ, ਬੀ.ਐਡ ਫੈਡਰੇਸਨ; ਸ: ਨਿਰਮਲ ਸਿੰਘ, ਈਟੀਟੀ ਫੈਡਰੇਸਨ; ਸ: ਜਸਨਿਕ ਸਿੰਘ, ਬੀ.ਐਡ ਐਸੋਸੀਏਸਨ, ਪੰਜਾਬੀ ਯੂਨੀਵਰਸਿਟੀ ਪਟਿਆਲਾ; ਸਤਵਿੰਦਰ ਸੰਧੂ, ਬੀ.ਐਡ ਐਸੋਸੀਏਸਨ, ਜੀਐਨਡੀਯੂ; ਸ੍ਰੀ ਵਿਪਨ ਸਰਮਾ, ਫੈਡਰੇਸਨ ਆਫ ਪੰਜਾਬ ਅਨਏਡਿਡ ਸੰਸਥਾਵਾਂ; ਸ: ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜਿਜ ਐਸੋਸੀਏਸਨ; ਸ੍ਰੀ ਸੀਮਾਂਸੂ ਗੁਪਤਾ, ਆਈਟੀਆਈ ਐਸੋਸੀਏਸਨ; ਸਰਦਾਰ ਰਾਜਿੰਦਰ ਸਿੰਘ ਧਨੋਆ, ਪੌਲੀਟੈਕਨਿਕ ਐਸੋਸੀਏਸਨ ਮੌਜੂਦ ਸਨ।

Leave a Reply

Your email address will not be published. Required fields are marked *