ਬਲੈਕ ਫੰਗਸ ਬਿਮਾਰੀ ਦੇ ਰਾਜਿੰਦਰਾ ਹਸਪਤਾਲ ’ਚ ਆਏ ਕੇਸ !
3 ਮਰੀਜ਼ ਰਾਜਿੰਦਰਾ ਹਸਪਤਾਲ ਦਾਖ਼ਲ, ਦੋ ਪਾਜ਼ੀਟਿਵ, ਇੱਕ ਰਿਪੋਰਟ ਪੈਂਡਿੰਗ
ਪਟਿਆਲਾ, 18 ਮਈ (ਰਮਨਦੀਪ/ਮਧੂਸਾਰ ਬਿਊਰੋ) ਕੋਰੋਨਾ ਮਹਾਂਮਾਰੀ ਜਿਥੇ ਰੁਕਣ ਦਾ ਨਾਮ ਨਹੀਂ ਲੈ ਰਹੀ, ਉਥੇ ਹੀ ਬਲੈਕ ਫੰਗਸ ਵਰਗੀ ਭਿਆਨਕ ਬਿਮਾਰੀ ਵੀ ਰਾਜਿੰਦਰਾ ਹਸਪਤਾਲ ਵਿਚ ਪੁੱਜ ਗਈ ਹੈ। ਅੱਜ ਰਾਜਿੰਦਰਾ ਹਸਪਤਾਲ ਵਿਚ ਬਲੈਕ ਫੰਗਸ ਦੇ ਤਿੰਨ ਮਰੀਜ਼ ਦਾਖਲ ਹੋਏ, ਜਿਨਾਂ ਵਿਚ ਦੋ ਪਾਜ਼ੀਟਿਵ ਅਤੇ ਇਕ ਦੀ ਰਿਪੋਰਟ ਪੈਂਡਿੰਗ ਦੱਸੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਮੈਡੀਕਲ ਸੁਪਰਡੈਂਟ ਡਾ. ਐਚ ਐਸ ਰੇਖੀ ਨੇ ਗੱਲਬਾਤ ਕਰਦਿਆਂ ਦਿੱਤੀ। ਡਾ. ਰੇਖੀ ਨੇ ਦੱਸਿਆ ਕਿ ਕੋਰੋਨਾ ਵਾਂਗ ਇਹ ਲਾਗ ਦੀ ਬਿਮਾਰੀ ਨਹੀਂ ਹੈ। ਬਲਕਿ ਇਸ ਦੇ ਲੱਛਣ ਕੋਰੋਨਾ ਵਾਂਗ ਹੀ ਮਿਲਦੇ ਜੁਲਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੇਸ ਸਾਹਮਣੇ ਆਉਣ ਤੋਂ ਬਾਅਦ ਜਲਦ ਇਕ ਟੀਮ ਨੂੰ ਦਿੱਲੀ ਰਵਾਨਾ ਕੀਤਾ ਗਿਆ, ਜਿਨਾਂ ਦੇ ਪਟਿਆਲਾ ਪੁੱਜਦੇ ਹੀ ਦਵਾਈ ਰਾਜਿੰਦਰਾ ਹਸਪਤਾਲ ਵਿਖੇ ਮੁਹੱਈਆ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਿਮਾਰੀ ਨਾਲ ਜ਼ਿਆਦਾਤਰ ਉਹ ਵਿਅਕਤੀ ਪੀੜਤ ਹੁੰਦਾ ਹੈ, ਜਿਸ ਨੂੰ ਸ਼ੂਗਰ, ਬੀ.ਪੀ., ਕਿਡਨੀ ਖਰਾਬ ਹੋਵੇ, ਇਮਿਊਨਿਟੀ ਸਿਸਟਮ ਜ਼ਿਆਦਾ ਕਮਜ਼ੋਰ ਹੋਣਾ ਅਤੇ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਣਾ ਆਦਿ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਨ੍ਹਾਂ ਨੇ ਕੋਵਿਡ ਪਾਜ਼ੀਟਿਵ ਮਰੀਜ਼ਾਂ ਨੇ ਆਰ.ਐਮ.ਪੀ. ਡਾਕਟਰਾਂ ਤੋਂ ਬੇਤਰਤੀਵਾ ਇਲਾਜ ਕਰਵਾਇਆ ਹੈ। ਉਨ੍ਹਾਂ ਨੂੰ ਜ਼ਿਆਦਾਤਰ ਹੋ ਸਕਦਾ ਹੈ। ਇਸੀ ਤਰ੍ਹਾਂ ਆਮ ਲੋਕਾਂ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਨੱਕ ’ਚੋਂ ਕਾਲੇ ਰੰਗ ਦਾ ਪਾਣੀ ਵਗਣਾ ਆਦਿ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਇਸ ਲਈ ਹੁਣ ਬਲੈਕ ਫੰਗਸ ਬਿਮਾਰੀ ਦੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

