ਦੇਸ਼-ਵਿਦੇਸ਼ਪੰਜਾਬ

ਗੁਜਰਾਤ ਦੇ ਪ੍ਰਭਾਵਤ ਇਲਾਕਿਆਂ ਨੂੰ 1000 ਕਰੋੜ ਰੁਪਏ ਦੀ ਮਿਲੇਗੀ ਮਦਦ

ਅਹਿਮਦਾਬਾਦ, 19 ਮਈ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫਾਨ ਤਾਊਤੇ ਤੋਂ ਪ੍ਰਭਾਵਿਤ ਗੁਜਰਾਤ ਦੇ ਇਲਾਕਿਆਂ ਲਈ ਇੱਕ ਹਜਾਰ ਕਰੋੜ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਤਾਊਤੇ ਤੋਂ ਪ੍ਰਭਾਵਿਤ ਸਾਰੇ ਸੂਬਿਆਂ ’ਚ ਤੂਫਾਨ ਕਾਰਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2-2 ਲੱਖ ਅਤੇ ਜਖਮੀਆਂ ਨੂੰ 50 ਹਜਾਰ ਰੁਪਏ ਮੁਆਵਜਾ ਦੇਣ ਦਾ ਵੀ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਅਤੇ ਅਧਿਕਾਰੀਆਂ ਨਾਲ ਬੈਠਕ ਕਰਕੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ। ਬੈਠਕ ਦੌਰਾਨ ਉਨ੍ਹਾਂ ਤੂਫਾਨ ਤੋਂ ਬਾਅਦ ਸੂਬੇ ਦੇ ਹਾਲਾਤ ਦਾ ਜਾਇਜਾ ਵੀ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਗੁਜਰਾਤ ਅਤੇ ਨਾਲ ਲਗਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਊ ਦੇ ਤੂਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤੇ। ਪ੍ਰਧਾਨ ਮੰਤਰੀ ਦਿੱਲੀ ਤੋਂ ਭਾਵਨਗਰ ਪਹੁੰਚੇ ਅਤੇ ਫਿਰ ਗੀਰ-ਸੋਮਨਾਥ, ਭਾਵਨਗਰ ਅਤੇ ਅਮਰੇਲੀ ਜ?ਿਲ੍ਹਿਆਂ ਦੇ ਤੂਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹੈਲੀਕਾਪਟਰ ਰਾਹੀਂ ਜਾਇਜਾ ਲਿਆ। ਉਨ੍ਹਾਂ ਨਾਲ ਮੁੱਖ ਮੰਤਰੀ ਰੂਪਾਨੀ ਵੀ ਮੌਜੂਦ ਸਨ। ਐੱਨਸੀਪੀ ਅਤੇ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਗੁਜਰਾਤ, ਦਮਨ ਅਤੇ ਦੀਊ ਦਾ ਦੌਰਾ ਕਰਨ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਹਾਰਾਸ਼ਟਰ ਖ?ਿਲਾਫ ਵਿਤਕਰਾ ਕਰ ਰਹੇ ਹਨ ਜੋ ਚੱਕਰਵਾਤੀ ਤੂਫਾਨ ਦੀ ਮਾਰ ਹੇਠ ਆਇਆ ਹੈ।

Leave a Reply

Your email address will not be published. Required fields are marked *