ਪੰਜਾਬਪਟਿਆਲਾ

ਟੀ.ਬੀ.ਹਸਪਤਾਲ ’ਚ ਸਥਾਪਿਤ ਹੋਵੇਗਾ ਆਕਸੀਜਨ ਪਲਾਂਟ: ਬੀਬਾ ਜੈਇੰਦਰ ਕੋਰ

ਨਵੀਂ ਓ.ਪੀ.ਡੀ.ਅਤੇ ਪਲਾਂਟ ਲੱਗਣ ਵਾਲੀ ਥਾਂ ਦਾ ਨਿਰੀਖਣ
ਕੋਰੋਨਾ ਲਾਗ ਤੋਂ ਬਚਣ ਲਈ ਲੋਕ ਮਾਸਕ ਪਹਿਨਣ

ਪਟਿਆਲਾ 22 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੀ.ਐਮ ਸਿਟੀ ਦੇ ਟੀ.ਬੀ ਹਸਪਤਾਲ ਵਿਖੇ ਜਲਦ ਆਕਸੀਜਨ ਪਲਾਂਟ ਲੱਗਣ ਜਾ ਰਿਹਾ ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਦਿਤੀਆਂ ਗਈਆਂ ਹਨ। ਅੱਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੋਰ ਵੱਲੋਂ ਟੀ.ਬੀ ਹਸਪਤਾਲ ਦਾ ਦੋਰਾ ਕੀਤਾ ਗਿਆ।ਇਸ ਮੋਕੇ ਗੱਲਬਾਤ ਕਰਦਿਆਂ ਬੀਬਾ ਜੈਇੰਦਰ ਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਆਕਸੀਜਨ ਪਲਾਟ ਸਥਾਪਿਤ ਕੀਤੇ ਜਾ ਰਹੇ ਹਨ।.

ਉਨ੍ਹਾਂ ਕਿਹਾ ਕਿ ਪਲਾਂਟ ਲਗਾਉਣ ਲਈ ਥਾਵਾਂ ਦੀ ਚੋਣ ਕੀਤੀ ਗਈ ਸੀ ਜਿਸਦੇ ਚਲਦਿਆਂ ਟੀ. ਬੀ.ਹਸਪਤਾਲ ਵਿੱਖੇ ਜਲਦ ਇਕ ਪਲਾਂਟ ਸਥਾਪਤ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੀ ਗਰਾਟ ਨਾਲ ਟੀ.ਬੀ. ਹਸਪਤਾਲ ਵਿੱਖੇ ਜਿੱਥੇ ਮਰੀਜਾਂ ਲਈ ਨਵੀਂ ਓ.ਪੀ.ਡੀ.ਤਿਆਰ ਕਰਵਾਈ ਗਈ ਹੈ,ਉਥੇ ਹੀ ਆਕਸੀਜਨ ਪਲਾਂਟ ਵੀ ਲੱਗਣ ਜਾ ਰਿਹਾ ਹੈ,ਜੋ ਆਉਣ ਵਾਲੇ ਦਿਨਾਂ ਵਿੱਚ ਸਥਾਪਿਤ ਹੋ ਜਾਵੇਗਾ।ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਚੱਲ ਰਹੀ ਹੈ,ਜਿਸ ਤੋਂ ਬੱਚਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਅੱਜ ਵੀ ਵੱਡੀ ਗਿਣਤੀ ਲੋਕ ਮਾਸਕ ਨਹੀਂ ਪਹਿਨ ਰਹੇ,ਜਿਸ ਕਾਰਨ ਕੋਰੋਨਾ ਦੀ ਲਾਗ ਵਧਣ ਦਾ ਖਤਰਾ ਮੰਡਰਾ ਰਿਹਾ ਹੈ।ਇਸ ਮੋਕੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੋਰ,ਮੈਡੀਕਲ ਸੁਪਰਡੈਂਟ ਡ.ਵਿਸ਼ਾਲ ਚੋਪੜਾ ਅਤੇ ਪ੍ਰਸ਼ਾਸ਼ਨਕ ਅਧੀਕਾਰੀ ਵੀ ਹਾਜਰ ਸਨ।.

Leave a Reply

Your email address will not be published. Required fields are marked *