ਦੇਸ਼-ਵਿਦੇਸ਼ਪੰਜਾਬ

ਕੋਰੋਨਾ ਜੰਗ ’ਚ ਬਲੈਕ ਫੰਗਸ ਨਵੀਂ ਚੁਣੌਤੀ : ਪ੍ਰਧਾਨ ਮੰਤਰੀ

ਵਾਰਾਣਸੀ 21 ਮਈ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ’ਬਲੈਕ ਫੰਗਸ’ ਨੂੰ ਕੋਰੋਨਾ ਵਿਰੁੱਧ ਲੜਾਈ ’ਚ ਨਵੀਂ ਚੁਣੌਤੀ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨਾਲ ਨਜਿੱਠਣ ਲਈ ਜਰੂਰੀ ਸਾਵਧਾਨੀ ਅਤੇ ਵਿਵਸਥਾ ’ਤੇ ਧਿਆਨ ਦੇਣਾ ਜਰੂਰੀ ਹੈ। ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਡਾਕਟਰਾਂ, ਸਿਹਤ ਕਾਮਿਆਂ ਅਤੇ ਫਰੰਟਲਾਈਨ ’ਤੇ ਤਾਇਨਾਤ ਹੋਰ ਕਾਮਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ’ਚ ਸਮੂਹਿਕ ਕੋਸ਼ਿਸ਼ਾਂ ਨਾਲ ਸਥਿਤੀ ਨੂੰ ਸੰਭਾਲਣ ’ਚ ਕਾਫੀ ਹੱਦ ਤੱਕ ਮਦਦ ਮਿਲੀ ਹੈ ਪਰ ਇਹ ਸੰਤੋਸ਼ ਦਾ ਸਮਾਂ ਨਹੀਂ ਹੈ ਅਤੇ ਇਕ ਲੰਬੀ ਲੜਾਈ ਲੜਨੀ ਹੈ।

ਪੇਂਡੂ ਖੇਤਰਾਂ ’ਚ ਕੋਰੋਨਾ ਸੰਕਰਮਣ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਪ੍ਰਧਾਨ ਮੰਤਰੀ ਨੇ ’ਜਿੱਥੇ ਬੀਮਾਰ, ਉੱਥੇ ਇਲਾਜ’ ਦਾ ਨਾਅਰਾ ਦਿੱਤਾ ਅਤੇ ਛੋਟੇ-ਛੋਟੇ ਖੇਤਰ ਬਣਾ ਕੇ ਕੰਮ ਕਰਨ ’ਤੇ ਜੋਰ ਦਿੱਤਾ। ਪ੍ਰਧਾਨ ਮੰਤਰੀ ਨੇ ਮਹਾਮਾਰੀ ਕਾਰਨ ਸਮੇਂ ਤੋਂ ਪਹਿਲਾਂ ਆਪਣੀ ਜਾਨ ਗੁਆਉਣ ਵਾਲੇ ਕਾਸ਼ੀ ਖੇਤਰ ਦੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹ ਥੋੜ੍ਹੀ ਦੇਰ ਲਈ ਭਾਵੁਕ ਵੀ ਹੋ ਗਏ। ਕੋਰੋਨਾ ਦੀ ਦੂਜੀ ਲਹਿਰ ’ਚ ਟੀਕਾਕਰਨ ਨਾਲ ਹੋ ਰਹੇ ਫਾਇਦਾਂ ਦਾ ਜ?ਿਕਰ ਕਰਦੇ ਹੋਏ ਉਨ੍ਹਾਂ ਕਿਹਾ,’’ਟੀਕੇ ਦੀ ਸੁਰੱਖਿਆ ਕਾਰਨ ਕਾਫੀ ਹੱਦ ਤੱਕ ਸਾਡੇ ਫਰੰਟਲਾਈਨ ਮੋਰਚੇ ’ਤੇ ਤਾਇਨਾਤ ਕਰਮੀ ਸੁਰੱਖਿਅਤ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੇ ਹਨ। ਇਹੀ ਸੁਰੱਖਿਆ ਕਵਚ ਆਉਣ ਵਾਲੇ ਸਮੇਂ ’ਚ ਹਰ ਵਿਅਕਤੀ ਤੱਕ ਪਹੁੰਚੇਗਾ। ਸਾਨੂੰ ਆਪਣੀ ਵਾਰੀ ਆਉਣ ’ਤੇ ਵੈਕਸੀਨ ਜਰੂਰ ਲਗਵਾਉਣੀ ਹੈ।’’ ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਇਸ ਲੜਾਈ ’ਚ ਹੁਣ ਇੰਨੀਂ ਦਿਨੀਂ ਬਲੈਕ ਫੰਗਸ ਦੀ ਇਕ ਹੋਰ ਨਵੀਂ ਚੁਣੌਤੀ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ,’’ਇਸ ਨਾਲ ਨਜਿੱਠਣ ਲਈ ਜਰੂਰੀ ਸਾਵਧਾਨੀ ਵਰਤਣੀ ਹੈ ਅਤੇ ਵਿਵਸਥਾ ’ਤੇ ਵੀ ਧਿਆਨ ਦੇਣਾ ਜਰੂਰੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਮਹਾਮਾਰੀ ਦੇ ਇਸ ਹਮਲੇ ਨੂੰ ਕਾਫੀ ਹੱਦ ਤੱਕ ਸੰਭਾਲਣ ’ਚ ਮਦਦ ਮਿਲੀ ਹੈ ਪਰ ਹਾਲੇ ਸੰਤੋਸ਼ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ,’’ਸਾਨੂੰ ਹੁਣ ਇਕ ਲੰਬੀ ਲੜਾਈ ਲੜਨੀ ਹੈ। ਹਾਲੇ ਸਾਨੂੰ ਪੇਂਡੂ ਇਲਾਕਿਆਂ ’ਤੇ ਵੀ ਬਹੁਤ ਧਿਆਨ ਦੇਣਾ ਹੈ। ਕੋਵਿਡ ਵਿਰੁੱਧ ਪਿੰਡਾਂ ’ਚ ਚੱਲ ਰਹੀ ਲੜਾਈ ’ਚ ਆਸ਼ਾ ਅਤੇ ਏ.ਐੱਨ.ਐੱਮ. ਭੈਣਾਂ ਦੀ ਵੀ ਭੂਮਿਕਾ ਬਹੁਤ ਅਹਿਮ ਹੈ। ਮੈਂ ਚਾਹਾਂਗਾ ਕਿ ਇਨ੍ਹਾਂ ਦੀ ਸਮਰੱਥਾ ਅਤੇ ਅਨੁਭਵ ਦਾ ਵੀ ਜ?ਿਆਦਾ ਲਾਭ ਲਿਆ ਜਾਵੇ।’’

Leave a Reply

Your email address will not be published. Required fields are marked *