ਪੰਜਾਬਪਟਿਆਲਾ

ਭਾਜਪਾ ਦੇ ਜਾਂਬਾਜ਼ ਸਿਪਾਹੀ ਸਿਆਸੀ ਵਿਰੋਧੀ ਪਾਰਟੀਆਂ ਨਾਲ ਕਰਨ ਸਖਤ ਮੁਕਾਬਲਾ : ਡਾ. ਸੁਭਾਸ਼ ਵਰਮਾ

ਅਨੁਸ਼ਾਸਨ ਭੰਗ ਕਰਨ ਵਾਲਿਆਂ ’ਤੇ ਪਾਰਟੀ ਦੀ ਤਿੱਖੀ ਨਜ਼ਰ, ਹੋਵੇਗੀ ਸਖਤ ਕਾਰਵਾਈ

ਪਟਿਆਲਾ 22 ਮਈ (ਅਕਾਸ਼ੀਪ ਜੱਬਲ/ਮਧੂਸਾਰ ਬਿਊਰੋ) ਭਾਜਪਾ ਸ਼ਹਿਰੀ ਜ਼ਿਲ੍ਹੇ ਦੇ ਪ੍ਰਭਾਰੀ ਡਾ. ਸੁਭਾਸ਼ ਵਰਮਾ ਵੱਲੋਂ ਅੱਜ ਪਾਰਟੀ ਦੇ ਵਿਸਥਾਰ ਨੂੰ ਲੈ ਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿਚ ਐਸਐਸਟੀ ਨਗਰ ਅਤੇ ਤਿ੍ਰਪੜੀ ਵਿਚ ਪਾਰਟੀ ਵਰਕਰਾਂ ਦੀਆਂ ਮੀਂਿਟੰਗਾਂ ਲਈਆਂ ਗਈਆਂ। ਇਸ ਮੌਕੇ ਪਾਰਟੀ ਦੀ ਮਜ਼ਬੂਤੀ ਅਤੇ ਵਿਸਥਾਰ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਇੰਚਾਰਜ ਸੁਭਾਸ਼ ਸ਼ਰਮਾ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਵਿਚਾਰਾਂ ਨੂੰ ਵੀ ਸੁਣਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਡਟ ਜਾਣ ਦਾ ਸੱਦਾ ਦਿੱਤਾ।

ਇਸ ਮੌਕੇ ਡਾ. ਸੁਭਾਸ਼ ਵਰਮਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਸਖਤ ਆਦੇਸ਼ ਹਨ ਕਿ ਕੋਈ ਵੀ ਆਗੂ ਅਤੇ ਵਰਕਰ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕਰੇ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਪੂਰੀ ਇਕਜੁੱਟਤਾ ਨਾਲ ਆਪਣੀਆਂ ਸਿਆਸੀ ਵਿਰੋਧੀ ਧਿਰਾਂ ਨਾਲ ਮੁਕਾਬਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਦੀ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਹੈ ਜਿਹੜੇ ਵਿਅਕਤੀ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਹਨ ਜਾਂ ਪਾਰਟੀ ਵਿਰੋਧੀ ਗਤੀਵਿਧੀ ਕਰਦੇ ਹਨ ਉਨ੍ਹਾਂ ਖਿਲਾਫ਼ ਕਿਸੇ ਵੇਲੇ ਵੀ ਸਖਤ ਕਾਰਵਾਈ ਹੋ ਸਕਦੀ ਹੈ। ਡਾ. ਸੁਭਾਸ਼ ਵਰਮਾ ਨੇ ਕਿਹਾ ਕਿ ਜ਼ਿਲ੍ਹੇ ਵਿਚੋਂ ਅਜਿਹੀਆਂ ਸ਼ਿਕਾਇਤਾਂ ਵੀ ਹਾਈਕਮਾਂਡ ਤੱਕ ਪੁੱਜੀਆਂ ਹਨ ਇਸ ਕਰਕੇ ਸਖਤ ਆਦੇਸ਼ ਹਨ ਕਿ ਭਵਿੱਖੀ ਚੋਣਾਂ ਨੂੰ ਵੇਖਦੇ ਹੋਏ ਭਾਜਪਾ ਦੇ ਜਾਂਬਾਜ਼ ਸਿਪਾਹੀ ਪੂਰੀ ਤਾਕਤ ਨਾਲ ਵਿਰੋਧੀਆਂ ਦਾ ਮੁਕਾਬਲਾ ਕਰਨ ਵਿਚ ਜੁਟ ਜਾਣ।
ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਜ਼ਿਲ੍ਹਾ ਇੰਚਾਰਜ ਨੂੰ ਭਰੋਸਾ ਦਿਵਾਇਆ ਕਿ ਭਾਜਪਾ ਸ਼ਹਿਰ ਦੀ ਸਮੁੱਚੀ ਟੀਮ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸ਼ਹਿਰੀ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਇੰਚਾਰਜ ਡਾ. ਸੁਭਾਸ਼ ਵਰਮਾ ਨੂੰ ਪਟਕਾ ਪਹਿਨਾਕੇ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਟੇਟ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਪ੍ਰਧਾਨ ਐਸ.ਕੇ. ਦੇਵ, ਮਹਾਂ ਮੰਤਰੀ ਬਲਵਿੰਦਰ ਸਿੰਘ, ਵਰੁਣ ਗੋਇਲ, ਵਾਈਸ ਪ੍ਰਧਾਨ ਵਰਿੰਦਰ ਬੱਤਰਾ, ਪ੍ਰੇਮ ਸ਼ਰਮਾ ਤੋਂ ਇਲਾਵਾ ਅਰਵਿੰਦਰ ਰਤਨ ਆਸ਼ੂ, ਵਰੁਣ ਜਿੰਦਲ, ਪੁਨੀਤ ਸਹਿਗਲ, ਸੈਕਟਰੀ ਜ਼ਿਲ੍ਹਾ ਸਤਨਾਮ ਸਿੰਘ ਵਿਰਕ, ਹਰਮੇਸ਼ ਕੁਮਾਰ, ਅਸ਼ਵਨੀ ਕੋਹਲੀ, ਕੇਵਲ ਿਸ਼ਨ, ਹਰਮੀਤ ਸਿੰਘ, ਸੁਭਾਸ਼ ਸ਼ਰਮਾ, ਕੈਸ਼ੀਅਰ ਜਗਦੀਸ਼ ਸ਼ਰਮਾ, ਮੀਡੀਆ ਇੰਚਾਰਜ ਰਾਹੁਲ ਮਹਿਤਾ, ਲੁਧਿਆਣਾ ਦੇ ਸਾਬਕਾ ਟਰੱਸਟੀ ਮੈਂਬਰ ਸੁਨੀਲ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *