ਸ੍ਰੀ ਅਨਿਲ ਕੁਮਾਰ ਨੂੰ 47ਵੀਂ ਵਾਰ ਖੂਨ ਦਾਨ ਕਰਨ ਤੇ ਸਨਮਾਨਿਤ ਕੀਤਾ।
ਪਟਿਆਲਾ (ਮਧੂਸਾਰ ਬਿਊਰੋ) ਰੈੱਡ ਕਰਾਸ ਸੈਂਟ ਜੋਹਨ ਡੀ ਐਮ ਡਬਲਿਊ ਐਬੂਲੈਂਸ ਬ੍ਰਿਗੇਡ ਦੇ ਚੀਫ ਕਮਾਂਡਰ ਅਤੇ ਰੇਲਵੇ ਹਸਪਤਾਲ ਦੇ ਚੀਫ ਫਰਮਾਸਿਸਟ ਸ੍ਰੀ ਅਨਿਲ ਕੁਮਾਰ ਨੂੰ 47ਵੀ ਵਾਰ ਆਪਣਾ ਖੂਨ ਦਾਨ ਕਰਨ ਤੇ ਹਸਪਤਾਲ ਦੇ ਚੀਫ ਮੈਡੀਕਲ ਅਫਸਰ ਡਾ ਭਾਰਤ ਲਾਲ, ਡਿਪਟੀ ਸੀ ਐਮ ਓ ਡਾ ਬਲਦੇਵ ਸਿੰਘ ਅਤੇ ਰੈਡ ਕਰਾਸ ਦੇ ਸੇਵਾਮੁਕਤ ਜਿਲਾਂ ਟਰੇਨਿੰਗ ਅਫਸਰ ਅਤੇ ਸੈਂਟ ਜੋਹਨ ਐਬੂਲੈਂਸ ਬਰੀਗੇਡ ਦੇ ਸੇਵਾਮੁਕਤ ਸਹਾਇਕ ਕਮਿਸ਼ਨਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਫੁੱਲਾਂ ਦਾ ਗੁਲਦਸਤਾ ਅਤੇ ਅਸ਼ੀਰਵਾਦ ਦੇਕੇ ਸਨਮਾਨਿਤ ਕੀਤਾ। ਸ੍ਰੀ ਅਨਿਲ ਕੁਮਾਰ ਨੂੰ ਰੇਲਵੇ ਵਲੋਂ ਸੈਂਟ ਜੋਹਨ ਬ੍ਰਿਗੇਡ ਦਾ 2004 ਵਿਚ ਚੀਫ ਕਮਾਂਡਰ ਬਣਾਇਆ ਗਿਆ ਸੀ
ਅਤੇ ਸ੍ਰੀ ਅਨਿਲ ਕੁਮਾਰ ਅਤੇ ਇਨਾਂ ਦੀ ਟੀਮ ਮੈਂਬਰਾਂ ਵਿਸ਼ੇਸ ਤੌਰ ਤੇ ਚਰਨਜੀਤ ਸਿੰਘ, ਮਲਕੀਤ ਰਾਣਾ, ਭੱਲਾ ਜੀ ਹਰਿੰਦਰ ਸਿੰਘ ਕਰੀਰ ਨੇ ਭਾਰਤ ਦੇ ਕੁੱਭ ਮੇਲੇ, ਉੜੀਸਾ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਰੱਥ ਯਾਤਰਾ, ਖੰਨਾ ਕੋਲ ਹੋਏ ਰੇਲ ਗੱਡੀਆਂ ਦੇ ਭਿਆਨਕ ਹਾਦਸੇ ਸਮੇਂ ਦਿਨ ਰਾਤ ਜਖਮੀਆਂ ਦੀ ਸੇਵਾ ਸੰਭਾਲ ਕੀਤੀ ਸੀ ਅਤੇ ਇਨਾਂ ਵਲੋਂ ਡੀ ਐਮ ਡਬਲਿਊ ਰੇਲਵੇ ਦੇ ਕਰਮਚਾਰੀਆਂ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਐਨ ਐਸ ਐਸ ਵਲੰਟੀਅਰਾਂ ਨੂੰ ਹਰ ਸਾਲ ਫਸਟ ਏਡ ਫਾਇਰ ਸੇਫਟੀ ਰੋਡ ਸੇਫਟੀ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਸੀ। ਸ੍ਰੀ ਅਨਿਲ ਕੁਮਾਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀ ਕਰਮਚਾਰੀ ਅਤੇ ਨੋਜਵਾਨ ਨੂੰ ਫਸਟ ਏਡ ਫਾਇਰ ਸੇਫਟੀ ਰੋਡ ਸੇਫਟੀ ਆਫਤ ਪ੍ਰਬੰਧਨ ਸਿਵਲ ਡਿਫੈਂਸ ਅਤੇ ਸਿਹਤ ਸੰਭਾਲ ਦੀ ਬੇਸਿਕ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ ਅਤੇ ਸਿੱਖਿਅਕ ਵਿਦਵਾਨਾਂ ਨੂੰ ਸ੍ਰੀ ਕਾਕਾ ਰਾਮ ਵਰਮਾ ਜੀ ਵਾਂਗ ਸਰਬੱਤ ਦੇ ਭਲੇ ਦਾ ਮਿਸ਼ਨ ਲੈਕੇ ਆਪਣਾ ਗਿਆਨ ਵੰਡਦੇ ਰਹਿਣਾ ਚਾਹੀਦਾ ਹੈ।

