ਦੇਸ਼ ਤੀਜੀ ਲਹਿਰ ਤੋਂ ਹੋ ਸਕਦੈ ਪੀੜਤ, 35 ਫੀਸਦੀ ਜਨਤਾ ’ਤੇ ਪਵੇਗਾ ਪ੍ਰਭਾਵ
ਨਵੀਂ ਦਿੱਲੀ, 23 ਮਈ (ਮਧੂਸਾਰ ਬਿਊਰੋ) ਕੋਰੋਨਾ ਦੀ ਦੂਜੀ ਲਹਿਰ ਦੇ ਸਿਖਰ ਤੋਂ ਬਾਅਦ ਹੁਣ ਇਸ ਵਿੱਚ ਕਮੀ ਦੇਖੀ ਜਾ ਰਹੀ ਹੈ, ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਦੇ ਬਾਅਦ ਦੇਸ਼ ਤੀਜੀ ਲਹਿਰ ਤੋਂ ਪੀੜਤ ਹੋ ਸਕਦਾ ਹੈ।
ਤੀਜੀ ਲਹਿਰ ਦੀ ਲਪੇਟ ਵਿੱਚ ਦੇਸ਼ ਦੀ 35 ਫੀਸਦੀ ਤੱਕ ਜਨਤਾ ਆ ਸਕਦੀ ਹੈ। ਇਸ ਦੇ ਨਾਲ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਤੀਜੀ ਲਹਿਰ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਬੱਚੇ ਅਤੇ ਕਿਸ਼ੋਰ ਹੋ ਸਕਦੇ ਹਨ। ਅਜਿਹੇ ਸ਼ੰਕਿਆਂ ਦੌਰਾਨ ਐਨ ਸੀ ਪੀ ਸੀ ਆਰ ਨੇ ਸੂਬਿਆਂ ਤੋਂ ਇਕ ਹਫਤੇ ਦੇ ਅੰਦਰ ਬੱਚਿਆਂ ਦੇ ਲਈ ਹੈਲਥ ਇਨਫਾਰਸਟਰਕਚਰ ਆਂਕੜੇ ਕਮਿਸ਼ਨ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਹਨ। ਐਨ ਸੀ ਪੀ ਸੀ ਆਰ ਦੇ ਚੇਅਰਮੈਨ ਪਿ੍ਰਆਂਕ ਕਾਨੂੰਨਗੋ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਹੈਲਥ ਇਨਫਰਾਸਟਰਕਚਰ ਦੀ ਕੀ ਹਾਲਤ ਹੈ ਇਹ ਦੂਜੀ ਲਹਿਰ ਵਿੱਚ ਸਾਹਮਣੇ ਆ ਗਿਆ ਸੀ। ਸਿਹਤ ਢਾਂਚੇ ਦੀ ਕਿੱਲਤ ਤੋਂ ਵੀ ਵੱਡੀ ਦਿੱਕਤ ਇਹ ਹੈ ਕਿ ਮੌਜੂਦਾ ਢਾਂਚਾ ਵੀ ਪੂਰੀ ਤਰ੍ਹਾਂ ਨਾਲ ਚਾਲੂ ਹਾਲਤ ਵਿੱਚ ਨਹੀਂ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੈਡੀਕਲ ਸਿਸਟਮ ਵਿੱਚ ਟੈਕਨੀਸ਼ੀਅਨ ਦੀ ਭਾਰੀ ਕਮੀ ਦਾ ਹੋਣਾ ਅਤੇ ਲਾਪ੍ਰਵਾਹ ਰਵਈਆ ਹੈ। ਦੂਜੀ ਲਹਿਰ ਦੇ ਦੌਰਾਨ ਕਈ ਅਜਿਹੇ ਮਾਮਲੇ ਖੁੱਲ੍ਹ ਕੇ ਸਾਹਮਣੇ ਆਏ ਜਦੋਂ ਵੈਂਟੀਲੇਟਰ ਸੂਬਿਆਂ ਵਿੱਚ ਘੱਟ ਛਕਦੇ ਰਹੇ ਅਤੇ ਕੁਝ ਵੈਂਟੀਲੇਟਰ ਮੁਰੰਮਤ ਦੀ ਕਮੀ ਵਿੱਚ ਬੇਕਾਰ ਪਏ ਰਹੇ ਉਹ ਕਹਿੰਦੇ ਹਲ ਕਿ ਇਸ ਲਈ ਅਸੀਂ ਸਾਵਧਾਨੀ ਨਾਲ ਸੂਬਿਆਂ ਤੋਂ ਸਿਹਤ ਢਾਂਚੇ ਦੇ ਆਂਕੜੇ ਮੰਗੇ ਹਨ, ਜਿਸ ਨਾਲ ਜ਼ਰੂਰਤ ਦੇ ਸਮੇਂ ਬਹਾਨੇਬਾਜ਼ੀ ਦੀ ਗੁੰਜਾਇਸ਼ ਨਾ ਰਹੇ। ਸੂਰੇ ਚੌਕਸ ਹੋ ਜਾਣ ਅਤੇ ਹੁਣੇ ਤੋਂ ਅਸੀਂ ਕੇਂਦਰ ਸਰਕਾਰ ਨੂੰ ਦੱਸ ਸਕੀਏ ਕਿ ਕਿਸ ਸੂਬੇ ਦੀ ਕੀ ਸਥਿਤੀ ਹੈ, ਕਿਸ ਨੂੰ ਕਿੰਨੀ ਮਦਦ ਦੀ ਲੋੜ ਹੈ?
ਕਮਿਸ਼ਨ ਨੇ ਇਕ ਵਿਸਥਾਰਪੂਰਵਕ ਫਾਰਮ ਸੂਬਿਆਂ ਨੂੰ ਭੇਜਿਆ ਹੈ ਪਰ ਇਸ ਫਾਰਮ ਵਿੱਚ ਆਂਕੜੇ ਭਰਦੇ ਸਮੇਂ ਸੂਬਿਆਂ ਦੀ ਪਸੀਨੇ ਛੁਟ ਜਾਣਗੇ। ਇਸ ਬੱਚਿਆਂ ਦੇ ਇਲਾਜ ਦੇ ਲਈ ਕੁਲ ਹਸਪਤਾਲ, ਨਰਸਿੰਗ ਹੋਮ, ਮੁਢਲੇ ਸਿਹਤ ਕੇਂਦਰ, ਡਾਕਟਰ, ਨਰਸਾਂ ਦੇ ਆਂਕੜੇ ਇਕੱਠੇ ਕਰਨ ਵਿੱਚ ਸ਼ਾਇਦ ਸੂਬਿਆਂ ਨੂੰ ਚੰਗੀ ਮਿਹਨਤ ਕਰਨੀ ਪਵੇ।

