ਪੰਜਾਬ

ਮੁੱਖ ਮੰਤਰੀ ਦੇ ਫੋਨ ਬਾਅਦ, ਮੁਨੀਸ਼ ਗੁਲਾਟੀ ਧਰਨੇ ’ਤੇ ਬੈਠਣ ਤੋਂ ਮੁੱਕਰੀ !

ਚੰਡੀਗੜ੍ਹ 24 ਮਈ (ਮਧੂਸਾਰ ਬਿਊਰੋ) ਮਹਿਲਾ ਆਈ.ਏ.ਐੱਸ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਿਵਾਦ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੈਂ ਧਰਨੇ ‘ਤੇ ਨਹੀਂ ਬੈਠਾਂਗੀ ਕਿਉਂਕਿ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਆ ਗਿਆ ਹੈ ਕਿ ਸਰਕਾਰ ਇਸ ਮਾਮਲੇ ਵਿਚ ਜਲਦੀ ਹੀ ਉਨ੍ਹਾਂ ਨੂੰ ਜਵਾਬ ਦੇ ਦੇਵੇਗੀ । ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਸ ਦਾ ਜਵਾਬ ਅੱਜ ਸ਼ਾਮ ਤਕ ਜਾ ਕੱਲ੍ਹ ਤਕ ਆ ਜਾਵੇਗਾ ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਵਲ ਇਹ ਬਿਆਨ ਕਿ ਮੈਂ ਧਰਨੇ ‘ਤੇ ਬੈਠਾਗੀ ਕੇਵਲ ਸਮਾਜ ਨੂੰ ਹੱਲਾਸ਼ੇਰੀ ਦੇਣ ਵਾਸਤੇ ਦਿੱਤਾ ਸੀ । ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਇਕ ਮਹਿਲਾ ਵੱਲੋਂ ਬੈਂਸ ‘ਤੇ ਬਲਾਤਕਾਰ ਇਲਜਾਮ ਮਾਮਲੇ ਵਿੱਚ ਵੀ ਮਨੀਸ਼ਾ ਗੁਲਾਟੀ ਨੇ ਕਿਹਾ ਇਸ ਦੀ ਰਿਪੋਰਟ ਮੈਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਮੰਗੀ ਹੋਈ ਹੈ ਉਮੀਦ ਹੈ ਕਿ ਉਸ ਦੀ ਵੀ ਰਿਪੋਰਟ ਜਲਦੀ ਆ ਜਾਵੇਗੀ ।
ਮਨੀਸ਼ਾ ਗੁਲਾਟੀ ਨੇ ਅੱਜ ਵਿਰੋਧੀ ਪਾਰਟੀਆਂ ਦੇ ਕੁਝ ਨੇਤਾਵਾਂ ਅਤੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਬਾਰੇ ਗ਼ਲਤ ਕਮੈਂਟ ਕਰਨ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਣ । ਉਨ੍ਹਾਂ ਕਿਹਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਤੁਹਾਨੂੰ ਹੀ ਇੱਥੇ ਪੇਸ਼ ਹੋਣਾ ਪਵੇ ।
ਜ਼ਿਕਰਯੋਗ ਹੈ ਕਿ ਮਹਿਲਾ ਕਮਿਸ਼ਨ ਨੇ ਇਕ ਹਫਤਾ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਚੰਨੀ ਅਤੇ ਮਹਿਲਾ ਆਈਏਐਸ ਦਾ 2018 ਵਿਚ ਹੋਇਆ ਵਿਵਾਦ ਫਿਰ ਤੋਂ ਸੁਰਖ਼ੀਆਂ ਵਿਚ ਲਿਆ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਦਾ ਜੁਆਬ ਮੈਨੂੰ ਮੈਨੂੰ ਇੱਕ ਹਫਤੇ ਵਿੱਚ ਭੇਜਿਆ ਜਾਵੇ ਨਹੀਂ ਤਾਂ ਮੈਂ ਧਰਨੇ ‘ਤੇ ਬੈਠਾਂਗੀ ।

Leave a Reply

Your email address will not be published. Required fields are marked *