ਦੇਸ਼-ਵਿਦੇਸ਼ਪੰਜਾਬ

ਕੋਵਿਡ ਖ਼ਿਲਾਫ਼ ਲੜਾਈ ’ਚ ਤੇਜ਼ੀ ਨਾਲ ਠੀਕ ਹੋ ਰਹੇ ਨੇ ਮਰੀਜ਼ !

ਨਵੀਂ ਦਿੱਲੀ, 25 ਮਈ (ਮਧੂਸਾਰ ਬਿਊਰੋ) ਦੇਸ਼ ’ਚ ਰੋਜਾਨਾ ਕੋਵਿਡ-19 ਦੇ ਨਮੂਨਿਆਂ ਦੇ ਪਾਜੇਟਿਵ ਆਉਣ ਦੀ ਦਰ ਘੱਟ ਕੇ 9.54 ਫੀਸਦੀ ਹੋ ਗਈ ਹੈ। ਉਥੇ ਹੀ ਲਗਾਤਾਰ 12ਵੇਂ ਦਿ ਕੋਰੋਨਾ ਦੇ ਰੋਜਾਨਾ ਮਾਮਲਿਆਂ ’ਚ ਵੀ ਗਿਰਾਵਟ ਆਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ’ਚ ਅਜੇ 25,86,782 ਲੋਕਾਂ ਦਾ ਕੋਰੋਨਾ ਲਾਗ ਦਾ ਇਲਾਜ ਚੱਲ ਰਿਹਾ ਹੈ, ਜੋ ਕੁਲ ਮਾਮਲਿਆਂ ਦਾ 9.60 ਫੀਸਦੀ ਹੈ। ਇਲਾਜ ਅਧੀਨ ਮਾਮਲਿਆਂ ’ਚ 10 ਮਈ ਤੋਂ ਬਾਅਦ ਲਗਾਤਾਰ ਕਮੀ ਆ ਰਹੀ ਹੈ।

ਮੰਤਰਾਲਾ ਨੇ ਕਿਹਾ ਕਿ ਦੇਸ਼ ’ਚ ਲਗਾਤਾਰ 12ਵੇਂ ਦਿਨ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ, ਸਾਹਮਣੇ ਆਏ ਨਵੇਂ ਮਾਮਲਿਆਂ ਨਾਲੋਂ ਜਅਿਾਦਾ ਰਹੀ। ਪਿਛਲੇ 24 ਘੰਟਿਆਂ ’ਚ 3,26,850 ਲੋਕ ਕੋਰੋਨਾ ਮੁਕਤ ਹੋਏ ਹਨ ਜਿਸ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 2,40,54,861 ਹੋ ਗਈ ਹੈ। ਦੇਸ਼ ’ਚ ਹੁਣ ਤਕ ਕੁਲ 33,25,94,176 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 20,58,112 ਨਮੂਨਿਆਂ ਦੀ ਜਾਂਚ ਪਿਛਲੇ 24 ਘੰਟਿਆਂ ’ਚ ਕੀਤੀ ਗਈ ਹੈ। ਰੋਜਾਨਾ ਜਾਂਚ ’ਚ ਪਾਜੇਟਿਵ ਆਉਣ ਦੀ ਦਰ ਘੱਟ ਕੇ 9.54 ਫੀਸਦੀ ਹੋ ਗਈ ਹੈ।
19,85,38,999 ਲੋਕਾਂ ਲੱਗ ਚੁੱਕੇ ਹਨ ਟੀਕੇ
ਮੰਤਰਾਲਾ ਨੇ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਦੀ ਦਿਸ਼ਾ ’ਚ ਭਾਰਤ ਲਈ ਇਹ ਚੰਗਾ ਸੰਕੇਤ ਹੈ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 1,96,427 ਨਵੇਂ ਮਾਮਲੇ ਸਾਹਮਣੇ ਆਏ, 41 ਦਿਨਾਂ ਬਾਅਦ ਦੇਸ਼ ’ਚ ਦੋ ਲੱਖ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਕ ਦਿਨ ’ਚ ਕੋਰੋਨਾ ਦੇ 1,84,372 ਨਵੇਂ ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਮੰਗਲਵਾਰ ਸਵੇਰੇ 7 ਵਜੇ ਤਕ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ 19,85,38,999 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।

Leave a Reply

Your email address will not be published. Required fields are marked *