ਪੰਜਾਬ

ਸ੍ਰੋਮਣੀ ਅਕਾਲੀ ਦਲ (ਸੰਯੁਕਤ) ਕਾਲੇ ਝੰਡੇ ਲਗਾਕੇ ‘ਖੇਤੀ ਕਨੂੰਨਾਂ‘ ਦਾ ਵਿਰੋਧ ਕਰੇਗਾ

ਚੰਡੀਗੜ, 25 ਮਈ (ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਥੇਬੰਦਕ ਢਾਂਚੇ ਦਾ ਐਲਾਨ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ ਵੱਲੋਂ ਜਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਇਸ ਬਾਰੇ ਸਹਿਮਤੀ ਬਣਾ ਚੁੱਕੇ ਹਨ ਅਤੇ ਇਸ ਦੀ ਘੋਸਣਾ ਇਸ ਹਫਤੇ ਕਰ ਦਿੱਤੀ ਜਾਵੇਗੀ। ਜਥੇਦਾਰ ਬ੍ਰਹਮਪੁਰਾ ਅਤੇ ਸ੍ਰ. ਢੀਂਡਸਾ ਸਾਂਝੇ ਤੌਰ ਤੇ ਕਿਹਾ ਕਿ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਅਕਾਲੀ ਦਲ ਸੰਯੁਕਤ ਦੀ ਸਮੂਹ ਲੀਡਰਸ਼ਿਪ, ਸਮਰਥਕਾਂ ਅਤੇ ਵਰਕਰਾਂ ਸਮੇਤ, (26 ਮਈ) ਬੁੱਧਵਾਰ ਨੂੰ ਆਪਣੇ ਘਰਾਂ ‘ਤੇ ਕਾਲੇ ਝੰਡੇ ਲਗਾਕੇ ਤਿੰਨੋਂ ‘ਕਾਲੇ ਖੇਤੀ ਕਨੂੰਨਾਂ‘ ਦਾ ਵਿਰੋਧ ਕਰਨਗੇ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਦਾ ਪੁਰਜੋਰ ਸਮਰਥਨ ਕਰੇਗਾ। ਵਰਨਣਯੋਗ ਹੈ ਕਿ ਭਲਕੇ ਬੁੱਧਵਾਰ ਨੂੰ ਕਿਸਾਨ ਮੋਰਚੇ ਨੂੰ ਮੋਦੀ ਸਰਕਾਰ ਦਾ ਤਿੰਨੇ ਖੇਤੀ ਕਨੂੰਨਾਂ ਖਿਲਾਫ ਵਿਰੋਧ ਅਤੇ ਰੋਸ ਕਰਦੇ 6 ਮਹੀਨਿਆਂ ਦਾ ਸਮਾਂ ਹੋ ਜਾਵੇਗਾ।

ਬ੍ਰਹਮਪੁਰਾ, ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਆਪਣਾ ਜ?ਿੱਦੀ ਰਵੱਈਆ ਤਿਆਗਣ ਅਤੇ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਪੂਰਾ ਕਰਨ।
ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਦੇ ਸਾਬਕਾ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੀਡੀਆ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਭਲਾਈ ਲਈ ਸ੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਡੈਮੋਕ੍ਰੇਟਿਕ ਨੂੰ ਭੰਗ ਕਰਕੇ ਨਵਾਂ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਕੀਤਾ ਗਿਆ ਹੈ ਅਤੇ ਸਾਡੇ ਵੱਲੋਂ ਸਾਰੇ ਹਮਖ?ਿਆਲ ਸੋਚ ਵਾਲੇ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਨਿੱਘਾ ਸੱਦਾ ਹੈ ਤਾਂ ਜੋ ਸੂਬੇ ਦੀ ਭਲਾਈ ਇੱਕ ਸਫਲ ਚੌਥਾ ਫਰੰਟ ਬਣਾਉਣ ਦੀ ਸਾਡੀ ਪੇਸਕਸ ਸਿਰੇ ਚੜ੍ਹ ਸਕੇ ਅਤੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਨਿਜਾਤ ਦਿਵਾਈ ਜਾ ਸਕੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ?ਿਲ੍ਹਾ ਫਰੀਦਕੋਟ ਦੇ ਗੁਰਦੁਆਰੇ ਵਿਖੇ ਅਰਦਾਸ ਸਮਾਗਮ ਕਰਵਾਉਣ ਦਾ ਫੈਸਲਾ ਲਿਆ ਹੈ, (ਜਿੱਥੇ 1 ਜੂਨ 2014 ਨੂੰ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਸੀ।) ਇਸ ਅਰਦਾਸ ਸਮਾਗਮ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਅਰਦਾਸ ਵਿਚ ਸਾਮਲ ਹੋਣਗੇ।
ਸ੍ਰ. ਪੀਰ ਮੁਹੰਮਦ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ ਲਾਉਂਦਿਆਂ ਕਿਹਾ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ‘ ਤੇ ਨੀਵੇਂ ਪੱਧਰ ਦੀ ਰਾਜਨੀਤੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੋਵੇਂ ਰਵਾਇਤੀ ਰਾਜਨੀਤਕ ਪਰਿਵਾਰ ਲੋਕਾਂ ਨਾਲ ਵਿਸਵਾਸਘਾਤ ਕਰ ਰਹੇ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ।
ਉਨ੍ਹਾਂ ਨੇ ਬਠਿੰਡਾ ਦੇ ਬੀੜ ਤਲਾਬ ਗੁਰੂ ਘਰ ਵਿੱਚ ਡੇਰਾ ਸਿਰਸਾ ਦੇ ਪਖੰਡੀ ਸਾਧ ਰਾਮ ਰਹੀਮ ਦੀ ਜੇਲ੍ਹ ’ਚੋਂ (ਪਰੋਲ) ਰਿਹਾਈ ‘ਤੇ ਗਲਤ ਢੰਗ ਨਾਲ ਪਾਠੀ ਦੁਆਰਾ ਅਰਦਾਸ ਕਰਨ ਨੂੂੰ ਵੀ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

Leave a Reply

Your email address will not be published. Required fields are marked *