ਪੰਜਾਬਪਟਿਆਲਾ

ਸੁਰਜੀਤ ਸਿੰਘ ਕੋਹਲੀ ਬਣੇ ਸੀਨੀ. ਮੀਤ ਪ੍ਰਧਾਨ, ਸ਼ਹਿਰੀ ਸਿੱਖ ਹੋਏ ਬਾਗੋ-ਬਾਗ

ਸਰਦਾਰਾ ਸਿੰਘ ਕੋਹਲੀ ਦੀ ਮੁੜ ਛਿੜੀ ਚਰਚਾ, ਮੋਹਰੀ ਹੋ ਕੇ ਵਿਚਰਦਾ ਕੋਹਲੀ ਪਰਿਵਾਰ
ਸ਼ਾਹੀ ਪਰਿਵਾਰ ਲਈ ਹਮੇਸ਼ਾ ਚੁਣੌਤੀ ਬਣਿਆ ਰਿਹਾ ਕੋਹਲੀ ਪਰਿਵਾਰ

ਪਟਿਆਲਾ 26 ਮਈ (ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਵਿਸਥਾਰ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ। ਟਕਸਾਲੀ ਪਰਿਵਾਰ ਨੂੰ ਸ਼ੋ੍ਰਮਣੀ ਅਕਾਲੀ ਦਲ ਵਿਚ ਵੱਡਾ ਸਤਿਕਾਰ ਮਿਲਣ ਨਾਲ ਸ਼ਹਿਰ ਸਿੱਖਾਂ ਵਿਚ ਵੱਡੀ ਖੁਸ਼ੀ ਦੀ ਲਹਿਰ ਉਠ ਖੜੀ ਹੋਈ ਹੈ। ਇਸ ਨਿਯੁਕਤੀ ਨਾਲ ਜਿਥੇ ਪਾਰਟੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵਿਚ ਤਿੰਨ ਵਾਰ ਵਜ਼ਾਰਤ ਹਾਸਲ ਕਰਨ ਵਾਲੇ ਸਰਦਾਰਾ ਸਿੰਘ ਕੋਹਲੀ ਨੂੰ ਇਸ ਕਰਕੇ ਯਾਦ ਕੀਤਾ ਜਾ ਰਿਹਾ ਹੈ ਕਿ ਕੋਹਲੀ ਪਰਿਵਾਰ ਅੱਜ ਵੀ ਸ਼ੋ੍ਰਮਣੀ ਅਕਾਲੀ ਦਲ ਨਾਲ ਚੱਟਾਨ ਦੀ ਤਰ੍ਹਾਂ ਖੜਾ ਹੈ। ਸਰਦਾਰਾ ਸਿੰਘ ਕੋਹਲੀ ਨੇ ਆਪਣੇ ਰਾਜਨੀਤਕ ਸਫਰ ਦੀ ਸ਼ੁਰੂਆਤ ਕੌਂਸਲਰ ਦੇ ਅਹੁਦੇ ਤੋਂ ਕੀਤੀ ਸੀ, ਜੋ ਸਮਾਜ ਦੇ ਹਰ ਵਰਗ ਵਿਚ ਹਰਮਨ ਪਿਆਰੇ ਬਣੇ ਰਹੇ।

ਸ਼ਹਿਰੀ ਸਿੱਖਾਂ ਵਿਚ ਕੋਹਲੀ ਪਰਿਵਾਰ ਦੀ ਅੱਜ ਵੀ ਤਵੱਜੋਂ ਇਸ ਕਰਕੇ ਹੈ ਕਿ ਸਰਦਾਰਾ ਸਿੰਘ ਕੋਹਲੀ ਨੇ ਹਰ ਦੇ ਦੁੱਖ-ਸੁੱਖ ਨੂੰ ਆਪਣਾ ਹੀ ਸਮਝਿਆ ਅਤੇ ਸਾਰਿਆਂ ’ਚ ਮੋਹਰੀ ਵਿਚ ਹੋ ਕੇ ਵਿਚਰਦੇ ਰਹੇ। ਸ਼ੋ੍ਰਮਣੀ ਅਕਾਲੀ ਦਲ ਦਾ ਝੰਡਾ ਚੁੱਕਕੇ ਟਕਸਾਲੀ ਅਕਾਲੀਆਂ ’ਚ ਮੋਹਰੀ ਹੋ ਕੇ ਵਿਚਰਨ ਵਾਲੇ ਸਰਦਾਰਾ ਸਿੰਘ ਕੋਹਲੀ ਨੇ ਪਾਰਟੀ ਪ੍ਰਤੀ ਵਫ਼ਦਾਰੀ ਤੇ ਸਮਰਪਿਤ ਦੀ ਭਾਵਨਾ ਨੂੰ ਹਮੇਸ਼ਾ ਕਾਇਮ ਰੱਖਿਆ ਅਤੇ ਜੇਲ੍ਹਾਂ ਤੱਕ ਕੱਟੀਆਂ ਅਤੇ ਵਰਦੀਆਂ ਡਾਗਾਂ ਨੂੰ ਆਪਣੀ ਪਿੱਠ ’ਤੇ ਹੰਢਾਇਆ। ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਸਮਰਪਿਤ ਦੀ ਭਾਵਨਾ ਨੂੰ ਅੱਗੇ ਤੋਰਦਿਆਂ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਨੇ ਆਪਣੇ ਪਿਤਾ ਵੱਲੋਂ ਵਿਖਾਏ ਮਾਰਗ ’ਤੇ ਚੱਲਕੇ ਹਮੇਸ਼ਾ ਸ਼ੋ੍ਰਮਣੀ ਅਕਾਲੀ ਦਲ ਵਿਚ ਆਪਣੀ ਸਰਗਰਮ ਭੂਮਿਕਾ ਰੱਖੀ ਅਤੇ ਮੁੱਖ ਮੰਤਰੀ ਸ਼ਾਹੀ ਪਰਿਵਾਰ ਲਈ ਵੀ ਚੁਣੌਤੀ ਬਣਕੇ ਹਮੇਸ਼ਾ ਡਟੇ ਰਹੇ। ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵਿਚ ਸੁਰਜੀਤ ਸਿੰਘ ਕੋਹਲੀ ਮੰਤਰੀ ਵੀ ਬਣੇ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਪ੍ਰਣਾਏ ਅਤੇ ਰਾਜ ਨਹੀਂ ਸੇਵਾ ਨੂੰ ਪਹਿਲ ਦਿੱਤੀ। ਸੁਰਜੀਤ ਸਿੰਘ ਕੋਹਲੀ ਨੇ ਹਮੇਸ਼ਾ ਪਾਰਟੀ ਪ੍ਰਤੀ ਸੇਵਾਵਾਂ ਨੂੰ ਆਪਣਾ ਆਪ ਸਮਰਪਿਤ ਕੀਤਾ, ਜਿਸ ਦਾ ਨਤੀਜਾ ਅੱਜ ਇਹ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਖੂ ਅੱਖ ਨੇ ਇਕ ਵਾਰ ਫੇਰ ਕੋਹਲੀ ਟਕਸਾਲੀ ਪਰਿਵਾਰ ਦੀ ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਵਫਾਦਾਰੀ ਨੂੰ ਪਹਿਚਾਣਦਿਆਂ ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅੱਜ ਵੀ ਅਕਾਲੀ ਦਲ ਵਿਚ ਟਕਸਾਲੀ ਅਕਾਲੀ ਆਗੂਆਂ ਨੂੰ ਪੂਰਾ ਮਾਣ ਅਤੇ ਸਤਿਕਾਰ ਮਿਲ ਰਿਹਾ ਹੈ।

Leave a Reply

Your email address will not be published. Required fields are marked *