ਪਟਿਆਲਾ

ਪੱਛਮੀ ਸੈਨਾ ਕਮਾਂਡਰ ਨੇ ਏਅਰਾਵਤ ਡਿਵੀਜਨ ਦੇ ਕੰਮ ਦੀ ਕੀਤੀ ਸਮੀਖਿਆ

ਪਟਿਆਲਾ, 4 ਜੂਨ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਲੈਫਟੀਨੈਂਟ ਜਨਰਲ ਆਰ.ਪੀ. ਸਿੰਘ ਸੈਨਾ ਕਮਾਂਡਰ ਪੱਛਮੀ ਕਮਾਂਡ ਨੇ ਅੱਜ ਏਰਾਵਤ ਡਿਵੀਜਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਿਖਲਾਈ ਲਈ ਵਰਤੀਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਨ ’ਤੇ ਅਧਿਕਾਰੀਆਂ ਦੀ ਸਰਹਾਨਾਂ ਕਰਦਿਆ ਕਿਹਾ ਕਿ ਕੋਵਿਡ ਕਾਰਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਕਰਦੇ ਹੋਏ ਡਵੀਜਨ ਵੱਲੋਂ ਕੀਤੇ ਜਾ ਰਹੇ ਕੰਮ ਸਲਾਘਾਯੋਗ ਹਨ। ਉਨ੍ਹਾਂ ਸਮੂਹ ਡਵੀਜਨਾਂ ਨੂੰ ਆਪਣੀਆਂ ਤਿਆਰੀਆਂ ਵਧਾਉਣ ਅਤੇ ਪੇਸੇਵਾਰ ਸਿਖਲਾਈ ਪ੍ਰਤੀ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਸਲਾਘਾ ਕੀਤੀ।

ਲੈਫਟੀਨੈਂਟ ਜਨਰਲ ਆਰ.ਪੀ. ਸਿੰਘ ਨੇ ਕਿਹਾ ਸਾਰੇ ਅਹੁਦਿਆਂ ’ਤੇ ਤਾਇਨਾਤ ਅਧਿਕਾਰੀ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਆਪਣੀ ਟਰੇਨਿੰਗ ਨੂੰ ਨਿਰੰਤਰ ਜਾਰੀ ਰੱਖਣ। ਆਪਣੀ ਫੇਰੀ ਦੌਰਾਨ ਉਨ੍ਹਾਂ ਸਥਾਨਕ ਆਰਮੀ ਵੱਲੋਂ ਕੋਵਿਡ ਦੌਰਾਨ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਏਰਾਵਤ ਡਵੀਜਨ ਦੇ ਅਧਿਕਾਰੀਆਂ ਨੇ ਸਥਾਨਕ ਲੋਕਾਂ ਲਈ ਕੋਵਿਡ ਤੋਂ ਬਚਾਅ ਲਈ ਆਰਮੀ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਵੈਸਟਰਨ ਕਮਾਂਡ ਕੋਵਿਡ ਹਸਪਤਾਲ ਚਲਾਇਆ ਜਾ ਰਿਹਾ ਹੈ। ਲੈਫਟੀਨੈਂਟ ਜਨਰਲ ਆਰ.ਪੀ ਸਿੰਘ ਨੇ ਕਰਨਲ ਮਨੋਜ ਕੁਮਾਰ ਸਰਮਾ ਨਾਲ ਗੱਲਬਾਤ ਕੀਤੀ ਅਤੇ ਆਰਮੀ ਵੱਲੋਂ ਸਿਵਲੀਅਨਾਂ ਦੀ ਸੇਵਾ ਲਈ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਦੀ ਸਲਾਘਾ ਕੀਤੀ।

Leave a Reply

Your email address will not be published. Required fields are marked *