ਪੰਜਾਬਪਟਿਆਲਾ

ਸਨੌਰ ’ਚ 25 ਬਿਸਤਰਿਆਂ ਦੇ ਸਿਵਲ ਹਸਪਤਾਲ ’ਚ ਚਲ ਰਹੀ ਡਿਸਪੈਂਸਰੀ !

ਉਪਰੇਸ਼ਨ ਥੀਏਟਰ ਪਿਆ ਬੰਦ, ਵਾਰਡਾਂ ਨੂੰ ਬਣਾਇਆ ਰਿਹਾਇਸ਼ਗਾਹ
ਵਾਰਡਾਂ ’ਚ ਪਏ ਬੈਡਾਂ ਨੂੰ ਇਕ ਕਮਰੇ ’ਚ ਬੰਦ ਕਰਕੇ ਮਾਰਿਆ ਤਾਲਾ
ਪਟਿਆਲਾ, 4 (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਾਹੀ ਸਹਿਰ ਪਟਿਆਲਾ ਦੀ ਗੋਦ ਵਿਚ ਵਸੇ ਕਸਬਾ ਸਨੌਰ ਵਿਚ ਵੀ ਸਰਕਾਰੀ ਸਿਹਤ ਸੇਵਾਵਾਂ ਦਾ ਮੰਦੜਾ ਹਾਲ ਜਾਪਦਾ ਹੈ। ਅੱਜ ਜਦੋਂ ਮੀਡੀਆ ਦੀ ਟੀਮ ਨੇ ਜਾ ਕੇ ਵੇਖਿਆ ਤਾਂ ਇਸ 25 ਬਿਸਤਰਿਆਂ ਦੇ ਸਿਵਲ ਹਸਪਤਾਲ ਨੂੰ ਸਟਾਫ ਦੀ ਘਾਟ ਕਾਰਨ ਡਿਸਪੈਂਸਰੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਹਸਪਤਾਲ ਕਰੀਬ 30 ਕੁ ਸਾਲ ਪਹਿਲਾਂ ਹੋਂਦ ਵਚ ਆਇਆ ਸੀ ਅਤੇ ਇਸ ਨੂੰ ਸਿਵਲ ਹਸਪਤਾਲ ਸਨੌਰ ਦਾ ਦਰਜਾ ਦਿੱਤਾ ਗਿਆ ਸੀ। ਕਰੀਬ 6 ਮਹੀਨੇ ਚੱਲਣ ਤੋਂ ਬਾਅਦ ਸਟਾਫ ਦੀ ਘਾਟ ਮਹਿਸੂਸ ਹੋਣ ਲੱਗ ਪਈ ਅਤੇ ਸਰਕਾਰ ਨੇ ਹੌਲੀ ਹੌਲੀ ਇਸ ਹਸਪਤਾਲ ਨੂੰ ਡਿਸਪੈਸਰੀ ਦਾ ਦਰਜਾ ਦੇ ਦਿੱਤਾ। ਇਸ ਹਸਪਤਾਲ ਅੰਦਰ ਜਾ ਕੇ ਵੇਖਿਆ ਕਿ ਅੱਜ ਕੱਲ ਇਥੇ ਸਿਰਫ ਇਕ ਐਸਐਮੳ, ਇਕ ਫਾਰਮਾਸਿਸਟ ਅਤੇ ਇਕ ਦਰਜਾ ਚਾਰ ਕਰਮਚਾਰੀ ਮੌਜੂਦ ਹੈ। ਇਸ 25 ਬੈਡਾਂ ਦੇ ਹਸਪਤਾਲ ਨੂੰ ਬਣਾਉਣ ਸਮੇਂ ਜੋ ਵਾਰਡਾਂ ਬਣਾਈਆਂ ਗਈਆਂ ਸਨ। ਉਨਾਂ ਵਿਚ ਅੱਜ ਕੱਲ ਐਂਬੂਲੈਂਸਾਂ ਦੇ ਡਰਾਇਵਰਾਂ ਦੀ ਰਿਹਾਇਸਗਾਹ ਬਣੀ ਹੋਈ ਹੈ। ਜਦਕਿ ਅੱਧੀ ਦਰਜਨ ਦੇ ਕਰੀਬ ਰਿਹਾਇਸੀ ਕੁਆਟਰਾਂ ਨੇ ਖੰਡਰਾਂ ਦਾ ਰੂਪ ਧਾਰਨ ਕੀਤਾ ਹੋਇਆ ਹੈ।

ਇਸ ਦੋਰਾਨ ਮੌਕੇ ਤੇ ਪੁੱਜੇ ਹੋਏ ਸਥਾਨਕ ਵਾਸੀ ਬਲਜਿੰਦਰ ਸਿੰਘ ਢਿਲੋਂ ਆਪ ਆਗੂ, ਲਖਵਿੰਦਰ ਢਿਲੋਂ, ਪ੍ਰੀਤੀ ਸਨੌਰ, ਸ਼ਰਨਜੀਤ ਢਿਲੋਂ, ਰਾਮ ਇਸਰ ਭਗਤ, ਬਲਵੀਰ ਸਿੰਘ, ਜਤਿੰਦਰ ਕੁਮਾਰ ਆਈਟੀ ਸੈਲ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਹਸਪਤਾਲ ਨੂੰ ਜਦੋਂ ਬਣਾਇਆ ਗਿਆ ਤਾਂ ਸਿਰਫ ਵੋਟ ਬੈਂਕ ਤੱਕ ਹੀ ਸੀਮਿਤ ਕਰ ਦਿੱਤਾ ਗਿਆ। ਲੋਕਾਂ ਤੋਂ ਵੋਟਾਂ ਲੈਣ ਲਈ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਅਤੇ ਸਿਹਤ ਸਹੂਲਤਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਉਨਾ ਦੱਸਿਆ ਕਿ ਇਹ ਹਸਪਤਾਲ ਕਾਗਜਾਂ ਵਿਚ ਸਿਵਲ ਹਸਪਤਾਲ ਹੈ, ਨੀਂਹ ਪੱਥਰ ਵੀ ਸਿਵਲ ਹਸਪਤਾਲ ਦਾ ਹੀ ਹੈ ਅਤੇ ਉਦਘਾਟਨ ਵੀ ਸਿਵਲ ਹਸਪਤਾਲ ਦਾ ਹੀ ਹੈ ਜਦਕਿ ਇਥੇ ਹੁਣ ਡਿਸਪੈੈਂਸਰੀ ਵਿਚ ਬਦਲ ਦਿੱਤਾ ਹੈ। ਇਸ ਦਾ ਕਾਰਨ ਉਨਾ ਕਿਹਾ ਕਿ ਸਰਕਾਰ ਨੇ ਸਟਾਫ ਭਰਤੀ ਕਰਨ ਦੀ ਬਜਾਏ ਇਸ ਹਪਸਤਾਲ ਨੂੰ ਹੀ ਹੇਠਲਾ ਦਰਜਾ ਦੇ ਦਿੱਤਾ ਹੈ। ਇਨਾ ਸਥਾਨਕ ਵਾਸੀਆਂ ਨੇ ਕਿਹਾ ਕਿ ਲੋਕ ਬਹੁਤ ਦੂਰ ਜਾ ਕੇ ਆਪਣਾ ਇਲਾਜ ਕਰਵਾਉਦੇਂ ਹਨ ਅਤੇ ਨਿੱਜੀ ਹਪਸਤਾਲਾਂ ਦੇ ਸਿਕਾਰ ਹੁੰਦੇ ਹਨ। ਉਨਾ ਕਿਹਾ ਕਿ ਕਰੋਲਾ ਦੇ ਮੱਦੇਨਜਰ ਸਰਕਾਰ ਇਕ ਪਾਸੇ ਆਰਜੀ ਹਸਪਤਾਲ ਬਣਾ ਰਹੀ ਹੈ, ਆਰਜੀ ਵਾਰਡਾਂ ਬਣਾ ਰਹੀ ਹੈ, ਪਰ ਦੁਜੇ ਪਾਸੇ ਕਰੋੜਾਂ ਰੁਪਏ ਲਗਾ ਕਿ ਬਣਾਈਆਂ ਇਨਾ ਵਾਰਡਾਂ ਅਤੇ ਉਪਰੇਸਨ ਥੀਏਟਰਾਂ ਵਿਚ ਪਿਆ ਸਮਾਨ ਕਬਾੜ ਬਣ ਰਿਹਾ ਹੈ। ਇਸ ਦਾਖਮਿਆਜਾ ਸਰਕਾਰਾਂ ਨੂੰ ਭੁਗਤਣਾ ਪਏਗਾ। ਉਨਾ ਮੰਗ ਕੀਤੀ ਕਿ ਇ ਸ ਹਸਪਤਾਲ ਨੂੰ ਚਲਾ ਕਿ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।

Leave a Reply

Your email address will not be published. Required fields are marked *