ਪੰਜਾਬਪਟਿਆਲਾ

ਨਿਗਰਾਨ ਇੰਜਨੀਅਰ ਦੀ ਧੱਕੇਸ਼ਾਹੀ ਤੋਂ ਭੜਕੇ ਫੀਲਡ ਕਾਮੇ

18 ਜੂਨ ਤੋਂ ਹਲਕਾ ਦਫ਼ਤਰ ਅੱਗੇ ਲਾਉਣਗੇ ਪੱਕਾ ਮੋਰਚਾ
ਪਟਿਆਲਾ10 ਜੂਨ (ਅਕਾਸ਼ਦੀਪ/ਮਧਸੂਸਾਰ ਬਿਊਰੋ)ਨਿਗਰਾਨ ਇੰਜਨੀਅਰ ਭਾਖੜਾ ਮੇਨ ਲਾਇਨ ਹਲਕਾ ਪਟਿਆਲਾ ਵੱਲੋਂ ਮੁਲਾਜਮ ਮੰਗਾਂ ਦਾ ਹੱਲ ਨਾ ਕਰਨ ਤੇ ਫੀਲਡ ਕਾਮਿਆਂ ਵਿੱਚ ਭਾਰੀ ਰੋਹ ਤੇ ਬੇਚੈਨੀ ਫ਼ੈਲ ਗਈ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਆਗੂਆਂ ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ, ਲਖਵਿੰਦਰ ਖਾਨਪੁਰ ਗਰਦਰਸਨ ਬੱਲਾਂ ਤੇ ਬਲਵਿੰਦਰ ਮੰਡੌਲੀ ਨੇ ਕਿਹਾ ਕੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪਿਛਲੇ ਦਿਨੀਂ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਇਨ ਵਲੋ ਬਾਹਰੋ ਕਰਮਚਾਰੀਆਂ ਨੂੰ ਆਉਣ ਦਾ ਖੁਲਾ ਸੱਦਾ ਦੇਣਾ, ਖਾਲੀ ਪੋਸਟਾ ਤੇ ਦਰਜਾ ਤਿੰਨ ਕਾਮੇ ਪ੍ਮੋਟ ਨਾ ਕਰਨਾ ਤੇ ਮੰਗ ਪੱਤਰ ਚ ਦਰਜ ਮੰਗਾਂ ਦਾ ਹਲ ਨਾ ਕਰਨ ਦੇ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਹ ਅਤੇ ਬੇਚੈਨੀ ਪਾਈ ਜਾ ਰਹੀ ਹੈ ਜਿਸ ਕਾਰਨ ਜਥੇਬੰਦੀ ਨੇ ਅੱਜ ਆਪਣੀ ਮੀਟਿੰਗ ਵਿਚ ਫੈਸਲਾ ਕੀਤਾ ਕਿ ਨਿਗਰਾਨ ਇੰਜਨੀਅਰ ਦੀਆਂ ਇਨ੍ਹਾਂ ਨੀਤੀਆਂ ਨੂੰ ਭਾਂਜ ਦੇਣ ਲਈ 18 ਜੂਨ ਤੋਂ ਹਲਕਾ ਦਫ਼ਤਰ ਅੱਗੇ ਲਗਾਤਾਰ ਪੱਕਾ ਮੋਰਚਾ ਲਾਇਆ ਜਾਵੇਗਾ।

ਮੁਲਾਜ਼ਮ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਚਲਦਿਆਂ ਇਹ ਅਧਿਕਾਰੀ ਮੁਲਾਜਮਾਂ ਨੂੰ ਕੋਰੋਨਾ ਦੀ ਚਪੇਟ ਵਿੱਚ ਆਉਣ ਲਈ ਮਜਬੂਰ ਕਰ ਰਿਹਾ ਹੈ ਜੇਕਰ ਸੰਘਰਸ ਦੋਰਾਨ ਕੋਈ ਮੁਲਾਜਮ ਕਰੋਨਾ ਦੀ ਲਪੇਟ ਚ ਆਉਦਾ ਹੈ ਤਾਂ ਇਸਦਾ ਜਿਮੇਵਾਰ ਇਹ ਅਧਿਕਾਰੀ ਹੋਵੇਗਾ ਭਾਂਵੇ ਜਥੇਬੰਦੀ ਨੇ ਫੈਸਲਾ ਕੀਤਾ ਕਿ ਕੋਵਿਡ 19 ਨੂੰ ਧਿਆਨ ਵਿੱਚ ਰੱਖਦਿਆਂ ਇਹ ਸੰਘਰਸ਼ ਲੜਿਆ ਜਾਵੇਗਾ ਇਕੱਤਰ ਹੋਏ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਗੰਡਾਖੇੜੀ, ਰਾਜਿੰਦਰ ਧਾਲੀਵਾਲ , ਸੁਲੱਖਣ ਖਮਾਣੋਂ,ਦਵਿੰਦਰ ਗਰੇਵਾਲ ਤੇ ਅਮਰਜੀਤ ਹਰਪਾਲ ਪੁਰ ਨੇ ਕਿਹਾ ਕੀ ਜਥੇਬੰਦੀ ਕੱਚੇ ਕਾਮੇ ਪੱਕੇ ਕਰਵਾਉਣ ਲਈ ,ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ ,ਡੀ ਏ ਦੀਆਂ ਕਿਸ਼ਤਾਂ ਤੇ ਡੀਏ ਦੇ ਬਕਾਏ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਸਰਕਾਰ ਦੇ ਖਿਲਾਫ਼ ਆਪਣਾ ਸੰਘਰਸ਼ ਕਰ ਰਹੀ ਹੈ ਪਰ ਇਹ ਅਧਿਕਾਰੀ ਨੇ ਪਿਛਲੇ ਦਿਨੀਂ ਬਾਹਰੋਂ ਕਰਮਚਾਰੀ ਬੁਲਾਕੇ ਜਲ ਸਰੋਤ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਮੁਲਾਜ਼ਮਾਂ ਦੇ ਸੰਘਰਸ਼ ਦਾ ਮੂੰਹ ਸਰਕਾਰ ਦੇ ਆਪਣੇ ਵੱਲ ਮੋੜਿਆ ਹੈ ਉਨ੍ਹਾਂ ਕਿਹਾ ਕਿ ਆਪਣੇ ਕੁਝ ਚਹੇਤਿਆਂ ਨੂੰ ਲਾਭ ਦੇਣ ਲਈ ਕੀਤੀਆਂ ਗਈਆਂ ਕਾਰਵਾਈਆਂ ਕਦੇ ਵੀ ਬਰਦਾਸ਼ਤ ਨਹੀਂ ਹੋਣਗੀਆਂ ਫੀਲਡ ਕਾਮੇ ਇਸ ਅਧਿਕਾਰੀ ਦੇ ਖਿਲਾਫ ਆਰ ਪਾਰ ਦੀ ਲੜਾਈ ਲੜਨਗੇ ਅੱਜ ਦੀ ਇਕੱਤਰਤਾ ਚ ਹੋਰਨਾਂ ਤੋਂ ਇਲਾਵਾ ਨਰੇਸ ਦੇਧਨਾਂ,ਕਿ੍ਸਨ ਖਨੋਰੀ,ਹਰਵੀਰ ਸੁਨਾਮ,ਲਖਵਿੰਦਰ ਪਟਿਆਲਾ,ਵਿਪਨ ਪ੍ਸਾਦ,ਗੁਰਚਰਨ ਸਿੰਘ, ਰਾਮਪਾਲ ,ਚੰਦ ਸਿੰਘ ਤੇ ਸਾਬਰ ਅਲੀ ਹਾਜ਼ਰ ਸਨ

Leave a Reply

Your email address will not be published. Required fields are marked *