ਜ਼ਿਲ੍ਹਾ ਭਾਜਪਾ ਇੰਚਾਰਜ ਵੱਲੋਂ ਛੇ ਮੰਡਲ ਪ੍ਰਧਾਨਾਂ ਨਾਲ ਬੈਠਕ
ਮੰਡਲ ਪ੍ਰਧਾਨਾਂ ਦੇ ਕੰਮਕਾਜ ਦੀ ਕੀਤੀ ਸਮੀਖਿਆ, 2022 ਚੋਣਾਂ ਦੇ ਮੱਦੇਨਜ਼ਰ ਤਿਆਰ ਰਹਿਣ ਪਾਰਟੀ ਵਰਕਰ
ਵਾਰਡ ਪ੍ਰਧਾਨਾਂ ਦੀ ਚੋਣ ਅਗਲੇ ਹਫਤੇ ਹੋਵੇਗੀ : ਹਰਿੰਦਰ ਕੋਹਲੀ
ਪਟਿਆਲਾ 11 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਜਪਾ ਜ਼ਿਲ੍ਹਾ ਪਟਿਆਲਾ ਦੀ ਪ੍ਰਭਾਰੀ ਸੁਭਾਸ਼ ਵਰਮਾ ਦੀ ਅਗਵਾਈ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਪ੍ਰਧਾਨਗੀ ਵਿਚ ਛੇ ਮੰਡਲ ਪ੍ਰਧਾਨਾਂ ਨਾਲ ਮੰਡਲ ਕਾਰਜਕਾਰਨੀ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ।
ਇਸ ਮੌਕੇ ਪ੍ਰਭਾਰੀ ਸੁਭਾਸ਼ ਵਰਮਾ ਜੀ ਨੇ ਦੱਸਿਆ ਕਿ ਸੈਂਟਰਲ ਮੰਡਲ ਪੁਰਾਣਾ ਲਾਲ ਬਾਗ ਦੀ ਪ੍ਰਧਾਨ ਸੁਸ਼ਮਾ ਰਾਣੀ, ਦੂਸਰੀ ਮੀਟਿੰਗ ਗੋਬਿੰਦ ਬਾਗ ਹੀਰਾ ਬਾਗ ਯੂਨੀਵਰਸਿਟੀ ਮੰਡਲ ਦੇ ਪ੍ਰਧਾਨ ਦਲੀਪ ਸਿੰਘ, ਤੋਪਖਾਨਾ ਮੌੜ ਧਰਮਸ਼ਾਲਾ ਵਿਖੇ ਰਮੇਸ਼ ਕੁਮਾਰ, ਮਾਡਲ ਟਾਊਨ ਮੰਡਲ ਦੇ ਪ੍ਰਧਾਨ ਸੁਰਿੰਦਰ ਸਿੰਘ, ਤਿ੍ਰਪੜੀ ਮੰਡਲ ਦੇ ਪ੍ਰਧਾਨ ਪ੍ਰਦੀਪ ਸ਼ਰਮਾ, ਥਾਪਰ ਮੰਡਲ ਦੇ ਪ੍ਰਧਾਨ ਡਾ. ਸੰਦੀਪ ਹੁੰਦਲ ਨਾਲ 2022 ਦੀਆਂ ਚੋਣਾਂ ਨੂੰ ਲੈ ਕੇ ਜਿਥੇ ਰਣਨੀਤੀ ਬਣਾਈ ਗਈ, ਉਥੇ ਹੀ ਵਾਰਡਾਂ ਦੇ ਇੰਚਾਰਜ ਲਗਾਉਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਅਗਲੇ ਹਫਤੇ ਵਾਰਡਾਂ ਦੇ ਇੰਚਾਰਜ ਪਾਰਟੀ ਨਿਯੁਕਤ ਕਰ ਦੇਵੇਗੀ। ਇਸ ਦੌਰਾਨ ਸ਼ਕਤੀ ਕੇਂਦਰ ਵੀ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਮੌਕੇ ਮੰਡਲਾਂ ਦਾ ਕੰਮ ਵੀ ਤੈਅ ਕੀਤਾ ਗਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਨੁੰ ਸੱਤਾ ਵਿਚ ਲਿਆਉਣ ਲਈ ਪਾਰਟੀ ਵਰਕਰਾਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ ਗਿਆ ਹੈ। ਮੀਟਿੰਗ ਦੌਰਾਨ ਭੁਪੇਸ਼ ਅਗਰਵਾਲ, ਅਮਰਚੰਦ ਢਾਬੀ, ਬਲਵੰਤ ਰਾਏ, ਸੀਮਾ ਸ਼ਰਮਾ ਅਤੇ ਮੰਡਲਾਂ ਦੇ ਪ੍ਰਭਾਰੀ ਸੁਨੀਲ ਗੋਇਲ ਹੈਪੀ, ਵਰੁਣ ਜਿੰਦਲ, ਪ੍ਰਦੀਪ ਗੋਇਲ, ਇੰਦਰ ਕੁਮਾਰ, ਮਨੋਜ ਸਿੰਗੋਨਾ, ਰਮਨ ਸ਼ਰਮਾ,ਜ਼ਿਲ੍ਹਾ ਸੈਕਟਰੀ ਸਤਨਾਮ ਸਿੰਘ ਵਿਰਕ, ਅਸ਼ਵਨੀ ਕੁਮਾਰ ਹਰੀ, ਮਹਾਂਮੰਤਰੀ ਵਰੁਣ ਗੋਇਲ, ਹਰੀਸ਼ ਕੇਹਰ, ਰਾਹੁਲ ਮਹਿਤਾ, ਅਜੈ ਗੋਇਲ, ਰਾਜ ਕੁਮਾਰ ਗੁਪਤਾ, ਵਿਨੀਤ ਸਹਿਗਲ, ਗੁਰਤੇਜ ਢਿੱਲੋਂ ਆਦਿ ਹਾਜ਼ਰ ਸਨ।

