ਦੇਸ਼-ਵਿਦੇਸ਼ਪੰਜਾਬ

ਡਾਂਗਾਂ ਖਾ ਕੇ ਵੀ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਨਾ ਹੋ ਸਕੀ ਬੈਠਕ

ਅਧਿਆਪਕ ਮੀਟਿੰਗ ਕਰਨ ਬਾਦ ਗੁਪਤ ਐਕਸ਼ਨ ਕਰਨਗੇ : ਦੀਪਕ ਕੰਬੋਜ
ਪਟਿਆਲਾ, 16 ਜੂਨ (ਰਮਨਦੀਪ/ਮਧੂਸਾਰ ਬਿਊਰੋ) ਰੁਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਬੀਤੇ ਦਿਨੀਂ ਡਾਂਗਾਂ ਖਾ ਕੇ ਵੀ ਮੁੱਖ ਸਕੱਤਰ ਨਾਲ ਮੀਟਿੰਗ ਨਸੀਬ ਨਾ ਹੋਈ। ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨਾਲ ਅੱਜ ਮੀਟਿੰਗ ਦਾ ਸਮਾਂ ਦੇ ਕੇ ਪ੍ਰਸ਼ਾਸਨ ਮੁਕਰ ਗਿਆ। ਉਧਰ 86 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਤੇ ਰਾਤ ਭਰ ਮੀਂਹ ਹਨ੍ਹੇਰੀ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਟਾਵਰ ਉਪਰ ਡਟਿਆ ਹੋਇਆ ਹੈ ।

ਲਾਠੀਚਾਰਜ ਤੇ ਗਿ੍ਰਫਤਾਰੀਆਂ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਤਹਾਨੂੰ ਅੱਜ ਮੁੱਖ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ । ਪਰ ਜਦੋਂ ਅੱਜ ਸੂਬਾ ਪ੍ਰਧਾਨ ਦੇ ਨਾਲ ਬਾਕੀ ਸਾਥੀ ਮੀਟਿੰਗ ਦਾ ਸਮਾਂ ਲੈਣ ਲਈ ਐੱਸ ਪੀ ਵਰੁਣ ਸ਼ਰਮਾ ਕੋਲ ਪਹੁੰਚੇ ਤਾਂ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਕੋਈ ਵੀ ਸਮਾਂ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਸਮੇਂ ਦੇਣ ਤੋਂ ਸਾਫ ਸਾਫ ਮੁਕਰ ਗਿਆ । ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੁਖਚੈਨ ਪਟਿਆਲਾ, ਬਲਜਿੰਦਰ ਨਾਭਾ, ਸੋਨੀਆ ਪਟਿਆਲਾ, ਜਰਨੈਲ ਸੰਗਰੂਰ, ਲਖਵਿੰਦਰ ਪਟਿਆਲਾ ਗੋਪੀ ਪਟਿਆਲਾ ਤੇ ਅਮਨਦੀਪ ਨਾਭਾ ਨੇ ਕਿਹਾ ਕਿ ਪੰਜਾਬਸਰਕਾਰ ਬੇਰੁਜਗਾਰ ਅਧਿਆਪਕਾਂ ਦੀ ਆਵਾਜ ਸੁਣਨ ਦੀ ਬਜਾਏ ਬੇਰੁਜਗਾਰ ਅਧਿਆਪਕਾਂ ਉੱਪਰ ਲਗਾਤਾਰ ਤਸ਼ੱਦਦ ਢਾਹ ਰਹੀ ਹੈ। ਪਹਿਲਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਸਿਰਫ ਮੀਟਿੰਗ ਕਰਨ ਤੋਂ ਭੱਜਦਾ ਰਿਹਾ ਹੁਣ ਉਸ ਦੇ ਅਧਿਕਾਰੀ ਵੀ ਬੇਰੁਜਗਾਰ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਭੱਜ ਰਹੇ ਹਨ । ਪੰਜਾਬ ਸਰਕਾਰ ਨੇ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਇਕ ਅੜੀਅਲ ਤੇ ਤਾਨਾਸ਼ਾਹੀ ਰਵੱਈਆ ਅਪਣਾ ਲਿਆ ਹੈ ਇਸ ਲਈ ਬੇਰੁਜਗਾਰ ਅਧਿਆਪਕ ਹੁਣ ਜਲਦੀ ਹੀ
ਪਟਿਆਲੇ ਵਿੱਚ ਗੁਪਤ ਐਕਸ਼ਨ ਕਰਨਗੇ ਜਿਸ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸਦੀ ਜੁੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।

Leave a Reply

Your email address will not be published. Required fields are marked *